- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਨੂੰ ਲੈ ਕੇ ਜਲੰਧਰ ਪੁਲਿਸ ਵੱਲੋਂ ਟ੍ਰੈਫਿਕ ਡਾਇਵਰਸ਼ਨ ਪਲਾਨ ਜਾਰੀ

-24 ਅਕਤੂਬਰ ਨੂੰ ਕਈ ਪ੍ਰਮੁੱਖ ਚੌਕਾਂ ’ਤੇ ਰਹੇਗੀ ਆਵਾਜਾਈ ਪ੍ਰਭਾਵਿਤ
-ਸਵੇਰੇ 9 ਤੋਂ ਰਾਤ 10 ਵਜੇ ਤੱਕ ਲਾਗੂ ਰਹਿਣਗੇ ਟ੍ਰੈਫਿਕ ਬਦਲਾਅ
ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਭਗਵਾਨ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ 24 ਅਕਤੂਬਰ ਨੂੰ ਸ਼ਹਿਰ ’ਚ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਟ੍ਰੈਫਿਕ ਡਾਇਵਰਸ਼ਨ ਪਲਾਨ ਜਾਰੀ ਕੀਤਾ ਗਿਆ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਬਣਾ ਕੇ ਰੱਖਣ ਤੇ ਸ਼ੋਭਾ ਯਾਤਰਾ ਦੇ ਰੂਟ ’ਤੇ ਪੈਂਦੇ ਰਸਤਿਆਂ ਤੋਂ ਬਚਣ। ਜਾਰੀ ਕੀਤੇ ਗਏ ਪਲਾਨ ਅਨੁਸਾਰ ਸ਼ੋਭਾ ਯਾਤਰਾ ਅਲੀ ਮੁਹੱਲਾ ਤੋਂ ਸ਼ੁਰੂ ਹੋਵੇਗੀ ਤੇ ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ, ਪੀਐੱਨਬੀ ਚੌਕ, ਮਿਲਾਪ ਚੌਕ, ਭਗਤ ਸਿੰਘ ਚੌਕ, ਖਿਗਰਾ ਗੇਟ, ਅੱਡਾ ਹੁਸ਼ਿਆਰਪੁਰ, ਟਾਂਡਾ ਚੌਕ, ਮਾਈ ਹੀਰਾਂ ਗੇਟ, ਸਰਕੂਲਰ ਰੋਡ, ਸਬਜ਼ੀ ਮੰਡੀ ਚੌਕ ਤੇ ਪਟੇਲ ਚੌਕ ਸਮੇਤ ਹੋਰ ਪ੍ਰਮੁੱਖ ਥਾਵਾਂ ਤੋਂ ਹੁੰਦੀ ਹੋਈ ਵਾਪਸ ਸ਼ੁਰੂਆਤੀ ਸਥਾਨ ’ਤੇ ਪੁੱਜੇਗੀ। ਸ਼ੋਭਾ ਯਾਤਰਾ ਦੇ ਮੱਦੇਨਜ਼ਰ ਵਰਕਸ਼ਾਪ ਚੌਕ, ਪਟੇਲ ਚੌਕ, ਕਪੂਰਥਲਾ ਚੌਕ, ਚਿਕ-ਚਿਕ ਚੌਕ, ਫੁੱਟਬਾਲ ਚੌਕ, ਦੋਮੋਰੀਆ ਪੁਲ, ਪ੍ਰਤਾਪ ਬਾਗ ਚੌਕ, ਜੀਪੀਓ ਚੌਕ, ਦੋਆਬਾ ਚੌਕ ਤੇ ਰੇਲਵੇ ਕਰਾਸਿੰਗ ਅੱਡਾ ਟਾਂਡਾ ਤੇ ਅੱਡਾ ਹੁਸ਼ਿਆਰਪੁਰ ਸਮੇਤ ਹੋਰ ਥਾਵਾਂ ’ਤੇ ਟ੍ਰੈਫਿਕ ਡਾਇਵਰਸ਼ਨ ਲਾਗੂ ਰਹਿਣਗੇ। ਇਹ ਬਦਲਾਅ ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਲਾਗੂ ਰਹਿਣਗੇ।