Jalandhar News : ਮਾਤਾ ਸੰਤੋਸ਼ ਕੌਰ ਦੀ ਯਾਦ 'ਚ ਹਸਪਤਾਲ ਨੂੰ ਵ੍ਹੀਲਚੇਅਰ ਕੀਤੀ ਦਾਨ
ਪੰਜਾਬੀ ਜਾਗਰਣ ਦੇ ਸਬ ਐਡੀਟਰ ਬਲਵੀਰ ਪਾਲ ਤੇ ਉਸ ਦੇ ਪਰਿਵਾਰ ਨੇ ਮਾਤਾ ਸੰਤੋਸ਼ ਕੌਰ ਪਤਨੀ ਸ਼੍ਰੀ ਸਰਵਣ ਰਾਮ ਵਾਸੀ ਰਾਏਪੁਰ ਰਸੂਲਪੁਰ ਦੀ ਯਾਦ ਵਿੱਚ ਸੰਤ ਸਰਵਣ ਦਾਸ ਚੈਰੀਟੇਬਲ ਅੱਖਾਂ ਦਾ ਹਸਪਤਾਲ ਬੱਲਾਂ (ਜਲੰਧਰ) ਦੇ ਪ੍ਰਬੰਧਕ ਨੂੰ ਮਰੀਜ਼ਾਂ ਦੀ ਸਹੂਲਤ ਲਈ ਵ੍ਹੀਲਚੇਅਰ ਦਾਨ ਕੀਤੀ।
Publish Date: Tue, 31 Mar 2026 11:12 PM (IST)
Updated Date: Tue, 31 Mar 2026 11:20 PM (IST)
ਜਲੰਧਰ : ਪੰਜਾਬੀ ਜਾਗਰਣ ਦੇ ਸਬ ਐਡੀਟਰ ਬਲਵੀਰ ਪਾਲ ਤੇ ਉਸ ਦੇ ਪਰਿਵਾਰ ਨੇ ਮਾਤਾ ਸੰਤੋਸ਼ ਕੌਰ ਪਤਨੀ ਸ਼੍ਰੀ ਸਰਵਣ ਰਾਮ ਵਾਸੀ ਰਾਏਪੁਰ ਰਸੂਲਪੁਰ ਦੀ ਯਾਦ ਵਿੱਚ ਸੰਤ ਸਰਵਣ ਦਾਸ ਚੈਰੀਟੇਬਲ ਅੱਖਾਂ ਦਾ ਹਸਪਤਾਲ ਬੱਲਾਂ (ਜਲੰਧਰ) ਦੇ ਪ੍ਰਬੰਧਕ ਨੂੰ ਮਰੀਜ਼ਾਂ ਦੀ ਸਹੂਲਤ ਲਈ ਵ੍ਹੀਲਚੇਅਰ ਦਾਨ ਕੀਤੀ।
ਜ਼ਿਕਰਯੋਗ ਹੈ ਕਿ ਬੀਤੀ 14 ਮਾਰਚ ਨੂੰ ਉਨ੍ਹਾਂ ਦੇ ਮਾਤਾ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਵਰਗ ਸਿਧਾਰ ਗਏ ਸਨ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਬਿਮਾਰੀ ਤੋਂ ਪੀੜਤ ਸਨ। ਪਰਿਵਾਰ ਨੇ ਮਾਨਵਤਾ ਭਲਾਈ ਦਾ ਕੰਮ ਕਰਦੇ ਹੋਏ ਇਹ ਵ੍ਹੀਲਚੇਅਰ ਹਸਪਤਾਲ ਨੂੰ ਦਾਨ ਕੀਤੀ। ਇਸ ਮੌਕੇ ਬਲਵੀਰ ਪਾਲ ਦੀ ਪਤਨੀ ਨਿਰਮਲ ਕੌਰ ਹਾਜ਼ਰ ਸਨ।