- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਈਨਲ ਵਿੱਚ ਸਿੱਖ ਯੂਥ ਕਾਫ਼ਲਾ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਜਦਕਿ ਕਰਮਗੜ੍ਹ ਨਨਾਈਟ ਦੀ ਟੀਮ ਰਨਰਜ਼-ਅੱਪ ਰਹੀ। ਚੈਂਪੀਅਨ ਟੀਮ ਨੂੰ ₹21 ਹਜ਼ਾਰ ਅਤੇ ਰਨਰਜ਼-ਅੱਪ ਟੀਮ ਨੂੰ ₹11 ਹਜ਼ਾਰ ਦਾ ਨਕਦ ਇਨਾਮ ਦਿੱਤਾ ਗਿਆ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਂਦਰੀ ਸਿੰਘ ਸਭਾ ਜਲੰਧਰ ਦੇ ਪ੍ਰਧਾਨ ਤੇ ਚੀਫ਼ ਖਾਲਸਾ ਦੀਵਾਨ ਦੇ ਮੈਂਬਰ ਜਥੇਦਾਰ ਜਗਜੀਤ ਸਿੰਘ ਗਾਬਾ ਦੇ ਉਪਰਾਲੇ ਨਾਲ ਧਾਰਮਿਕ ਸਮਾਗਮਾਂ ਵਿਚ ਰੁਚੀ ਰਖਦੇ ਨੌਜਵਾਨਾਂ ਦੀ ਹੋਂਦ ਵਿਚ ਆਈ ਸਿੱਖ ਕ੍ਰਿਕਟ ਕਲੱਬ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਖੇਡਾਂ ਨਾਲ ਜੋੜਨ ਤੋਂ ਇਲਾਵਾ ਅਨੁਸ਼ਾਸਨ, ਖੇਡ ਭਾਵਨਾ, ਸਿੱਖ ਕਦਰਾਂ-ਕੀਮਤਾਂ, ਭਾਈਚਾਰਕ ਸਾਂਝ ਅਤੇ ਸਕਾਰਾਤਮਕ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਗਏ ਪਹਿਲੇ ਸਿੱਖ ਕ੍ਰਿਕਟ ਕੱਪ-2026 ਦਾ ਫਾਈਨਲ ਮੁਕਾਬਲਾ ਵੇਲਾਸਿਟੀ ਟਰਫ਼ ਕ੍ਰਿਕਟ ਗਰਾਊਂਡ, ਨਕੋਦਰ ਰੋਡ ਵਿਖੇ ਕਰਵਾਇਆ ਗਿਆ।
ਫਾਈਨਲ ਵਿੱਚ ਸਿੱਖ ਯੂਥ ਕਾਫ਼ਲਾ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਜਦਕਿ ਕਰਮਗੜ੍ਹ ਨਨਾਈਟ ਦੀ ਟੀਮ ਰਨਰਜ਼-ਅੱਪ ਰਹੀ। ਚੈਂਪੀਅਨ ਟੀਮ ਨੂੰ ₹21 ਹਜ਼ਾਰ ਅਤੇ ਰਨਰਜ਼-ਅੱਪ ਟੀਮ ਨੂੰ ₹11 ਹਜ਼ਾਰ ਦਾ ਨਕਦ ਇਨਾਮ ਦਿੱਤਾ ਗਿਆ। ਟੂਰਨਾਮੈਂਟ ਵਿੱਚ ਕੁੱਲ 9 ਟੀਮਾਂ ਨੇ ਹਿੱਸਾ ਲਿਆ। ਲੀਗ ਮੁਕਾਬਲਿਆਂ ਤੋਂ ਬਾਅਦ ਦੋ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਾ ਕਰਵਾਇਆ ਗਿਆ। ਸ਼ਾਮ ਤੋਂ ਆਰੰਭ ਹੋ ਕੇ ਤੜਕਸਾਰ 4ਵਜੇ ਤੱਕ ਚੱਲੇ ਮੁਕਾਬਲਿਆਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਗਰਾਊਂਡ ਵਿੱਚ ਮੌਜੂਦ ਰਹੇ।
ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ ਆਰੰਭਤਾ
ਕੇਂਦਰੀ ਸਿੰਘ ਸਭਾ ਜਲੰਧਰ ਦੇ ਪ੍ਰਧਾਨ ਤੇ ਚੀਫ਼ ਖਾਲਸਾ ਦੀਵਾਨ ਦੇ ਮੈਂਬਰ ਜਥੇਦਾਰ ਜਗਜੀਤ ਸਿੰਘ ਗਾਬਾ ਅਤੇ ਸਿੱਖ ਕ੍ਰਿਕਟ ਕਲੱਬ ਦੇ ਆਗੂ ਐਡਵੋਕੇਟ ਮਨਪ੍ਰੀਤ ਸਿੰਘ ਗਾਬਾ ਨੇ ਦੱਸਿਆ ਕਿ ਟੂਰਨਾਮੈਂਟ ਦੀ ਸ਼ੁਰੂਆਤ ਗਤਕਾ ਪ੍ਰਦਰਸ਼ਨ ਤੋਂ ਬਾਅਦ ਸ੍ਰੀ ਚੌਪਈ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸੈਮੀਫਾਈਨਲ ਅਤੇ ਫਾਈਨਲ ਦੌਰਾਨ ਖਿਡਾਰੀਆਂ ਅਤੇ ਪ੍ਰਬੰਧਕਾਂ ਵੱਲੋਂ “ਦੇਹਿ ਸ਼ਿਵਾ ਬਰ ਮੋਹਿ” ਦਾ ਗਾਇਨ ਵੀ ਕੀਤਾ ਗਿਆ।
ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਦਾ ਪ੍ਰਦਰਸ਼ਨ ਕੀਤਾ। ਕਮੈਂਟੇਟਰਾਂ ਦੀ ਜੋਸ਼ੀਲੀ ਕਮੈਂਟਰੀ ਨੇ ਵੀ ਦਰਸ਼ਕਾਂ ਨੂੰ ਮੈਚਾਂ ਨਾਲ ਜੋੜੀ ਰੱਖਿਆ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਵਿੱਚ ਅਕਾਲ ਟਾਈਟਨਜ਼ ਦੇ ਕਪਤਾਨ ਗੁਰਮਿੰਦਰ ਸਿੰਘ, ਫਤਿਹ ਕਲੱਬ ਦੇ ਕਪਤਾਨ ਗੁਰਪ੍ਰੀਤ ਸਿੰਘ, ਸਿੱਖ ਯੂਥ ਕਾਫ਼ਲਾ ਕ੍ਰਿਕਟ ਕਲੱਬ ਦੇ ਕਪਤਾਨ ਗਗਨਦੀਪ ਸਿੰਘ, ਖਾਲਸਾ ਵਾਰੀਅਰਜ਼ ਦੇ ਕਪਤਾਨ ਗੁਰਸੇਹਜ ਸਿੰਘ ਬਾਵੇਜਾ, ਕਰਮਗੜ੍ਹ ਨਾਈਟਸ ਦੇ ਕਪਤਾਨ ਸਤਪ੍ਰੀਤ ਸਿੰਘ, ਲਾਇਨਜ਼ ਰੋਅਰ ਦੇ ਕਪਤਾਨ ਰਿਪੁਦਮਨ ਸਿੰਘ, ਸਿੰਘ ਸਟਰਾਈਕਰਜ਼ ਦੇ ਕਪਤਾਨ ਗਗਨਪਾਲ ਸਿੰਘ ਸੀ ਏ, ਜੀ ਏ ਡੀ ਸੀ ਅਕੈਡਮੀ ਦੇ ਕਪਤਾਨ ਗਗਨਦੀਪ ਸਿੰਘ ਅਤੇ ਸ਼ੇਰ-ਏ-ਪੰਜਾਬ ਦੇ ਕਪਤਾਨ ਸੁਖਵਿੰਦਰ ਸਿੰਘ ਸ਼ਾਮਲ ਹੋਏ।
ਇਸ ਮੌਕੇ ਮੁੱਖ ਮਹਿਮਾਨ ਜਗਦੀਪ ਸਿੰਘ, ਮਾਰੋਕ ਜੱਜ ਲੋਕ ਅਦਾਲਤ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਕੇਂਦਰੀ ਸਿੰਘ ਸਭਾ ਜਲੰਧਰ ਦੇ ਪ੍ਰਧਾਨ ਤੇ ਚੀਫ਼ ਖਾਲਸਾ ਦੀਵਾਨ ਦੇ ਮੈਂਬਰ ਜਥੇਦਾਰ ਜਗਜੀਤ ਸਿੰਘ ਗਾਬਾ, ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਜਲੰਧਰ ਕੈਂਟ, ਇਤਿਹਾਸਿਕ ਅਸਥਾਨ ਗੁਰਦੁਆਰਾ ਛੇਵੀ ਪਾਤਿਸ਼ਾਹੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ, ਐਡਵੋਕੇਟ ਸਤਿੰਦਰਪਾਲ ਸਿੰਘ ਛਾਬੜਾ ਪ੍ਰਧਾਨ ਇਨਕਮ ਟੈਕਸ ਬਾਰ ਕੌਂਸਲ, ਸੁਰਿੰਦਰ ਸਿੰਘ ਕੈਰੋਂ, ਰਾਜ ਕਰਨ ਸਿੰਘ, ਮਨਿੰਦਰ ਸਿੰਘ ਚੱਢਾ, ਤਹਿਬਜਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ, ਜਗਦੀਪ ਸਿੰਘ ਸੰਧਰ, ਮਨਜੀਤ ਸਿੰਘ ਕੋਟਲੀ, ਰਾਜਿੰਦਰ ਪਾਲ ਸਿੰਘ ਰਾਣਾ ਰੰਧਾਵਾ, ਜਸਬੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਭਾਟੀਆ, ਮਨਜੀਤ ਸਿੰਘ ਸੋਢੀ, ਮੰਦੀਪ ਸਿੰਘ ਮੋਂਟੂ, ਹਰਪ੍ਰੀਤ ਸਿੰਘ ਹੈਪੀ, ਹਰਿੰਦਰ ਸਿੰਘ, ਪ੍ਰਭਜੋਤ ਸਿੰਘ ਨਰੰਗ, ਕੰਵਰ ਪ੍ਰਤਾਪ ਸਿੰਘ, ਕੌਂਸਲਰ ਜਸਵਿੰਦਰ ਸਿੰਘ, ਸਿਮਰ ਸਿੰਘ ਗੁਜਰਾਲ, ਸਾਹਿਬ ਸਿੰਘ ਸਦਾਨਾ, ਮਨਮੀਤ ਸਿੰਘ, ਹਰਮਨਦੀਪ ਸਿੰਘ, ਦਮਨਜੀਤ ਸਿੰਘ ਅਤੇ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਮੈਡੀਕਲ ਕੈਂਪ ਅਤੇ ਲੰਗਰ ਲਗਾਇਆ
ਖਿਡਾਰੀਆਂ ਅਤੇ ਦਰਸ਼ਕਾਂ ਲਈ ਪ੍ਰਬੰਧਕਾਂ ਵੱਲੋਂ ਲੰਗਰ ਅਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਦੁੱਖ ਨਿਵਾਰਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਵੀ ਲਗਾਇਆ ਗਿਆ।
ਨੌਜਵਾਨਾਂ ਨੂੰ ਸਿੱਖ ਰਹਿਤ, ਬਾਣੀ ਨਾਲ ਜੋੜਨ ਦਾ ਵੀ ਹੋਵੇਗਾ ਉਪਰਾਲਾ
ਸਿੱਖ ਕ੍ਰਿਕਟ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਾਬਾ, ਸੀਨੀ. ਮੀਤ ਪ੍ਰਧਾਨ ਗਗਨਦੀਪ ਸਿੰਘ ਬਾਜਾਜ, ਸਕੱਤਰ ਹਰਜੋਤ ਸਿੰਘ, ਖ਼ਜ਼ਾਨਚੀ ਰਿਪੁਦਮਨ ਸਿੰਘ, ਕਾਰਜਕਾਰੀ ਮੈਂਬਰ ਗੁਰਮਿੰਦਰ ਸਿੰਘ, ਗੁਰਸੇਹਜ ਸਿੰਘ ਅਤੇ ਗੁਰਸੀਸ ਸਿੰਘ ਨੇ ਸਾਰੇ ਖਿਡਾਰੀਆਂ, ਕਪਤਾਨਾਂ, ਸਪਾਂਸਰਾਂ, ਵਲੰਟੀਅਰਾਂ, ਮੀਡੀਆ ਅਤੇ ਸੰਗਤ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਨੇ ਕਿਹਾ ਕਿ ਸਿੱਖ ਕ੍ਰਿਕਟ ਕਲੱਬ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਖੇਡ ਸਮਾਗਮ ਕਰਵਾਏ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਸਿੱਖ ਰਹਿਤ, ਬਾਣੀ, ਅਨੁਸ਼ਾਸਨ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।