- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਦੀ ਸਰਪੰਚ ਸ੍ਰੀਮਤੀ ਸਰੋਜ ਬਾਲਾ ਸਰਪੰਚ ਪਤੀ ਮੰਗਾ ਰਾਮ ਨੇ ਕਿਹਾ ਕਿ ਉਹ ਅਤੇ ਪੰਚਾਇਤ ਮੈਂਬਰਾਂ ਨੇ ਦੋ ਦਿਨ ਪਹਿਲਾਂ ਵੀ ਜੇਸੀਬੀ ਮਸ਼ੀਨ ਲੈ ਕੇ ਆਏ ਸੀ ਪ੍ਰੰਤੂ ਛੱਪੜ ਵਿੱਚੋਂ ਨੌਜਵਾਨ ਦੀ ਲਾਸ਼ ਨਹੀਂ ਮਿਲੀ ਸੀ। ਵੀਰਵਾਰ ਨੂੰ ਜਦੋਂ ਦੁਬਾਰਾ ਛੱਪੜ ਵਿੱਚ ਤੈਰਨ ਵਾਲੀ ਵੱਡੀ ਕਰੇਨ ਲਿਆਂਦੀ ਗਈ ਅਤੇ ਨੌਜਵਾਨ ਦੀ ਲਾਸ਼ ਪਿੰਡ ਦੇ ਹੀ ਛੱਪੜ ਵਿੱਚੋਂ ਮਿਲ ਗਈ।
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਿੰਡ ਕਰਾੜੀ ਦਾ ਨੌਜਵਾਨ ਨਰਿੰਦਰ ਸੁਰੀਲਾ (32)ਪੁੱਤਰ ਗੋਪਾਲ ਸੁਰੀਲਾ ਜੋ 31 ਮਾਰਚ ਨੂੰ ਸਵੇਰੇ ਆਪਣੇ ਘਰੋਂ ਕਿਤੇ ਬਾਹਰ ਗਿਆ ਗਿਆ ਸੀ ਪ੍ਰੰਤੂ ਜਦ ਉਹ ਸਾਰਾ ਦਿਨ ਬੀਤਣ ਤੋਂ ਬਾਅਦ ਵਾਪਸ ਘਰ ਨਾ ਮੁੜਿਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਸਾਰੇ ਪਾਸੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ। ਦੂਸਰੇ ਦਿਨ ਪੁਲਿਸ ਚੌਕੀ ਕਿਸ਼ਨਗੜ੍ਹ ਵਿਖੇ ਉਸ ਦੀ ਲਾਪਤਾ ਦੀ ਸ਼ਿਕਾਇਤ ਦਰਜ ਕਰਾਈ ਗਈ।
ਲਾਪਤਾ ਨੌਜਵਾਨ ਨਰਿੰਦਰ ਦੀਆਂ ਚੱਪਲਾਂ ਪਿੰਡ ਦੇ ਵਿਚਕਾਰ ਹੀ ਬਣੇ ਗੰਦੇ ਪਾਣੀ ਦੇ ਛੱਪੜ ਦੇ ਕੋਲ ਮਿਲੀਆਂ ਸਨ। ਘਰ ਵਾਲਿਆਂ ਨੂੰ ਸ਼ੱਕ ਸੀ ਕਿ ਨੌਜਵਾਨ ਛੱਪੜ ਵਿੱਚ ਡਿੱਗ ਗਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਪਿੰਡ ਵਿੱਚ ਆ ਕੇ ਉਸ ਦੀ ਭਾਲ ਵੀ ਕਰਦੀ ਰਹੀ ਪ੍ਰੰਤੂ ਪ੍ਰਸ਼ਾਸਨ ਦੇ ਹੱਥ ਪੱਲੇ ਵੀ ਕੁਝ ਨਹੀਂ ਲੱਗਾ।
ਪਿੰਡ ਦੀ ਸਰਪੰਚ ਸ੍ਰੀਮਤੀ ਸਰੋਜ ਬਾਲਾ ਸਰਪੰਚ ਪਤੀ ਮੰਗਾ ਰਾਮ ਨੇ ਕਿਹਾ ਕਿ ਉਹ ਅਤੇ ਪੰਚਾਇਤ ਮੈਂਬਰਾਂ ਨੇ ਦੋ ਦਿਨ ਪਹਿਲਾਂ ਵੀ ਜੇਸੀਬੀ ਮਸ਼ੀਨ ਲੈ ਕੇ ਆਏ ਸੀ ਪ੍ਰੰਤੂ ਛੱਪੜ ਵਿੱਚੋਂ ਨੌਜਵਾਨ ਦੀ ਲਾਸ਼ ਨਹੀਂ ਮਿਲੀ ਸੀ। ਵੀਰਵਾਰ ਨੂੰ ਜਦੋਂ ਦੁਬਾਰਾ ਛੱਪੜ ਵਿੱਚ ਤੈਰਨ ਵਾਲੀ ਵੱਡੀ ਕਰੇਨ ਲਿਆਂਦੀ ਗਈ ਅਤੇ ਨੌਜਵਾਨ ਦੀ ਲਾਸ਼ ਪਿੰਡ ਦੇ ਹੀ ਛੱਪੜ ਵਿੱਚੋਂ ਮਿਲ ਗਈ।
ਪਰਿਵਾਰਿਕ ਮੈਂਬਰਾਂ 'ਚ ਭਾਰੀ ਰੋਸ ਕਾਰਨ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਲਾਸ਼ ਬਿਆਸ ਪਿੰਡ ਸਥਿਤ ਅੱਡੇ 'ਤੇ ਰੱਖ ਕੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ।
ਵਰਣਨਯੋਗ ਹੈ ਕਿ ਜੋ ਨੌਜਵਾਨ ਛੱਪੜ ਵਿੱਚ ਡਿੱਗ ਕੇ ਮਰਿਆ ਉਸ ਦੇ ਪਿਤਾ ਗੋਪਾਲ ਸੁਰੀਲਾ ਦੀ ਵੀ ਕਰੀਬ ਤਿੰਨ ਕੁ ਸਾਲ ਪਹਿਲਾਂ ਇਸ ਛੱਪੜ ਵਿੱਚ ਹੀ ਮੋਟਰਸਾਈਕਲ ਸਮੇਤ ਡਿੱਗ ਕੇ ਮੌਤ ਹੋ ਗਈ ਸੀ। ਅਤੇ ਕੁਝ ਸਾਲ ਪਹਿਲਾਂ ਦੋ ਸਾਲ ਦੇ ਬੱਚੇ ਤੁਸ਼ਾਰ ਦੀ ਵੀ ਇਸ ਛੱਪੜ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ।
ਪਰਿਵਾਰਕ ਮੈਂਬਰਾਂ ਦਾ ਪ੍ਰਸ਼ਾਸਨ ਵਿਰੁੱਧ ਗੁੱਸਾ ਸੀ ਕਿ ਪ੍ਰਸ਼ਾਸਨ ਪਿੰਡ ਦੇ ਵਿਚਕਾਰ ਬਣੇ ਇਸ ਛੱਪੜ ਨੂੰ ਪਿੰਡ ਵਿੱਚੋਂ ਬਾਹਰ ਨਹੀਂ ਬਣਾ ਰਹੀ। ਇਸ ਸਬੰਧੀ ਪਿੰਡ ਦੀ ਮੌਜੂਦਾ ਸਰਪੰਚ ਸ੍ਰੀਮਤੀ ਸਰੋਜ ਬਾਲਾ,ਸਰਪੰਚ ਪਤੀ ਮੰਗਾ ਰਾਮ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤਾ ਗਿਆ ਹੈ ਕਿ ਛੱਪੜ ਨੂੰ ਪੂਰ ਕੇ ਇਸ ਜਗ੍ਹਾ 'ਤੇ ਪਾਰਕ ਬਣਾਇਆ ਜਾਵੇ ਅਤੇ ਛੱਪੜ ਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇ।
ਉਹਨਾਂ ਨੇ ਅੱਗੇ ਦੱਸਿਆ ਕਿ ਛੱਪੜ ਨੂੰ ਪੂਰਨ ਅਤੇ ਪਿੰਡ ਤੋਂ ਬਾਹਰ ਲਿਜਾਣ ਲਈ ਸਰਕਾਰ ਵੱਲੋਂ 9 ਲੱਖ ਦੀ ਗ੍ਰਾਂਟ ਵੀ ਮਿਲੀ ਹੋਈ ਹੈ ਪਰ ਪਿੰਡ ਦੇ ਕੁਝ ਸ਼ਰਾਰਤੀ ਬੰਦੇ ਇਸ ਵਿੱਚ ਅੜਚਣ ਬਣ ਰਹੇ ਹਨ। ਅੱਡਾ ਬਿਆਸ ਪਿੰਡ ਵਿਖੇ ਧਰਨੇ ਦੌਰਾਨ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਐਸਡੀਐਮ ਆਦਮਪੁਰ ਕੁਮਾਰ ਵਿਸ਼ਵਾਸ ਬੈਂਸ,ਡੀਐਸਪੀ ਆਦਮਪੁਰ ਰਾਜੀਵ ਕਪੂਰ, ਅਤੇ ਐਸਐਚ ਓ ਆਦਮਪੁਰ ਰਾਜੇਸ਼ ਪੁਲਿਸ ਫੋਰਸ ਸਮੇਤ ਪਹੁੰਚੇ। ਪਰ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਰੋਸ ਸੀ ਕਿ ਪ੍ਰਸ਼ਾਸਨ ਵੱਲੋਂ ਸਾਡੀਆਂ ਮੰਗਾਂ ਮੰਨੀਆਂ ਜਾਣ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਐੱਸਡੀਐੱਮ ਆਦਮਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਇਹ ਮੰਗ ਕੀਤੀ ਗਈ ਕਿ ਮ੍ਰਿਤਕ ਨਰਿੰਦਰ ਸੁਰੀਲਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਉਸਦੀਆਂ ਦੋ ਬੱਚੀਆਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਪਿੰਡ ਦੇ ਛੱਪੜ ਦਾ ਮਸਲਾ ਹੱਲ ਕਰ ਕੇ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਹੈ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਦੌਰਾਨ ਪਿੰਡ ਵਾਸੀਆਂ ਵਲੋ ਜ਼ੋਰ ਪਾਉਣ 'ਤੇ ਐੱਸਡੀਐੱਮ ਆਦਮਪੁਰ ਨੇ ਪਿੰਡ ਕਰਾੜੀ ਵਿਖੇ ਜਾ ਕੇ ਛੱਪੜ ਅਤੇ ਮੌਕਾ ਦੇਖਿਆ। ਪਿੰਡ ਵਾਸੀਆਂ ਨੇ ਐੱਸਡੀਐੱਮ ਆਦਮਪੁਰ ਨੂੰ ਮੰਗ ਪੱਤਰ ਦੇਣ ਸਮੇਂ ਇਹ ਕਿਹਾ ਕਿ ਅਗਰ ਦੋ ਦਿਨ ਦੇ ਵਿੱਚ ਵਿੱਚ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਸਸਕਾਰ ਨਹੀਂ ਕਰਾਂਗੇ ਅਤੇ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਐੱਸਡੀਐੱਮ ਆਦਮਪੁਰ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਦੋ ਦਿਨ ਵਿੱਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਜਿਸ ਕਾਰਨ ਧਰਨਾ ਪ੍ਰਦਰਸ਼ਨ ਸ਼ਾਮ ਪੰਜ ਵਜੇ ਦੇ ਕਰੀਬ ਸਮਾਪਤ ਹੋਇਆ।