- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੀ ਦੇਰ ਰਾਤ ਜਲੰਧਰ ਦੇ ਭਾਰਕੋ ਕੈਂਪ ਵਿਖੇ ਕਾਰ ਸਵਾਰ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਦੇ ਘਰ ਵੜ ਕੇ ਉਸ ਨੂੰ ਅਗਵਾ ਕੀਤਾ। ਸੋਚਣਾ ਮਿਲਣ ਤੇ ਥਾਣਾ ਭਾਰੂ ਕੈਂਪ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਅਗਵਾਹ ਕੀਤੇ ਗਏ ਨੌਜਵਾਨ ਨੂੰ ਬਰਾਮਦ ਕਰ ਲਿਆ ਹੈ

ਰਾਕੇਸ਼ ਗਾਂਧੀ, ਜਲੰਧਰ : ਬੀਤੀ ਦੇਰ ਰਾਤ ਜਲੰਧਰ ਦੇ ਭਾਰਕੋ ਕੈਂਪ ਵਿਖੇ ਕਾਰ ਸਵਾਰ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਦੇ ਘਰ ਵੜ ਕੇ ਉਸ ਨੂੰ ਅਗਵਾ ਕੀਤਾ। ਸੋਚਣਾ ਮਿਲਣ ਤੇ ਥਾਣਾ ਭਾਰੂ ਕੈਂਪ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਅਗਵਾਹ ਕੀਤੇ ਗਏ ਨੌਜਵਾਨ ਨੂੰ ਬਰਾਮਦ ਕਰ ਲਿਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਕਮਿਸ਼ਨਰੇਟ ਪੁਲਿਸ ਜਲੰਧਰ ਦੇ ਏਸੀਪੀ ਵੈਸਟ ਆਤਿਸ਼ ਭਾਟੀਆ (ਪੀ.ਪੀ.ਐਸ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਅਗਸਤ ਦੀ ਰਾਤ ਕਰੀਬ 11 ਵਜੇ ਡਾਇਲ-112 ਐਮਰਜੈਂਸੀ ਹੈਲਪਲਾਈਨ 'ਤੇ ਸੂਚਨਾ ਮਿਲੀ ਸੀ ਕਿ ਭਾਰਗੋ ਕੈਂਪ ਥਾਣਾ ਅਧੀਨ ਆਉਂਦੇ ਅਵਤਾਰ ਨਗਰ ਇਲਾਕੇ ਵਿੱਚ ਇੱਕ ਨੌਜਵਾਨ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਕੇ ਉਸ ਨੂੰ ਘਰ ਤੋਂ ਅਗਵਾ ਕਰ ਲਿਆ ਗਿਆ ਹੈ।