- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਰਾਸ਼ਟਰੀ ਟੀਮ ਦਾ

ਭਾਰਤੀ ਰਾਸ਼ਟਰੀ ਟੀਮ ਦਾ ਕੈਂਪ 18 ਅਕਤੂਬਰ ਤੋਂ ਸ਼ੁਰੂ ਹੋਵੇਗਾ
ਸੀਐੱਮ ਭਗਵੰਤ ਮਾਨ ਕਰਨਗੇ ਟੂਰਨਾਮੈਂਟ ਦਾ ਉਦਘਾਟਨ
----
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : 27 ਅਕਤੂਬਰ ਤੋਂ 2 ਨਵੰਬਰ ਤੱਕ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੌਰਾਨ, ਹਾਕੀ ਇੰਡੀਆ ਦੇ ਉਪ ਪ੍ਰਧਾਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਪੁੱਜਣ ਦਾ ਸਮਾਂ ਤੇ ਸਮਾਗਮ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਕੋਹਲੀ ਨੇ ਕਿਹਾ ਕਿ ਅੰਤਰਰਾਸ਼ਟਰੀ ਟੀਮਾਂ ਦਾ ਪੁੱਜਣਾ ਜਲੰਧਰ ਲਈ ਮਹੱਤਵਪੂਰਨ ਪਲ ਹੈ। ਇਹ ਟੂਰਨਾਮੈਂਟ ਏਸ਼ੀਆ ਦੀਆਂ ਵੱਖ-ਵੱਖ ਟੀਮਾਂ ਨੂੰ ਇੱਕ ਮੰਚ 'ਤੇ ਲਿਆਵੇਗਾ ਤੇ ਪੰਜਾਬ ਦੇ ਹਾਕੀ ਪ੍ਰਤੀ ਜਨੂੰਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਦਿਖਾਉਣ ਦਾ ਮੌਕਾ ਪ੍ਰਦਾਨ ਕਰੇਗਾ।
ਸ਼ਡਿਊਲ ਅਨੁਸਾਰ, ਭਾਰਤੀ ਪੁਰਸ਼ ਹਾਕੀ ਟੀਮ 18 ਅਕਤੂਬਰ ਨੂੰ ਜਲੰਧਰ ’ਚ ਕੈਂਪ ਸ਼ੁਰੂ ਕਰੇਗੀ। ਭਾਰਤੀ ਦਲ ਦੇ ਜਲੰਧਰ ਦੇ ਬਲੂਮ ਹੋਟਲ ’ਚ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ ਖਿਡਾਰੀ ਵੱਖ-ਵੱਖ ਸਮੇਂ 'ਤੇ ਪੁੱਜਣਗੇ। ਹੋਰ ਹਿੱਸਾ ਲੈਣ ਵਾਲੀਆਂ ਟੀਮਾਂ ਟੂਰਨਾਮੈਂਟ ਤੋਂ ਪਹਿਲਾਂ ਦੇ ਦਿਨਾਂ ’ਚ ਪੁੱਜਣਗੀਆਂ। ਜਾਪਾਨ ਦਾ 23 ਮੈਂਬਰੀ ਦਲ 22 ਅਕਤੂਬਰ ਨੂੰ ਪੁੱਜਣ ਵਾਲਾ ਹੈ ਤੇ ਡਬਲਯੂਜੇ ਗ੍ਰੈਂਡ ’ਚ ਠਹਿਰੇਗਾ। ਮਲੇਸ਼ੀਆ ਦਾ 28 ਮੈਂਬਰੀ ਦਲ 23 ਅਕਤੂਬਰ ਨੂੰ ਪੁੱਜਣ ਦੀ ਉਮੀਦ ਹੈ ਤੇ ਉਸ ਦੇ ਠਹਿਰਨ ਦਾ ਪ੍ਰਬੰਧ ਫਾਰਚੂਨ ਐਵੇਨਿਊ ’ਚ ਕੀਤਾ ਗਿਆ ਹੈ। ਇਸੇ ਤਰ੍ਹਾਂ, ਬੰਗਲਾਦੇਸ਼ ਦਾ 21 ਮੈਂਬਰੀ ਦਲ ਵੀ 23 ਅਕਤੂਬਰ ਨੂੰ ਪਹੁੰਚਣ ਵਾਲਾ ਹੈ ਤੇ ਰਮਾਡਾ ਬਾਏ ਵਿੰਡਹੈਮ, ਜਲੰਧਰ ’ਚ ਠਹਿਰੇਗਾ। ਬੰਗਲਾਦੇਸ਼ ਦੀ ਉਡਾਣ ਤੇ ਪੁੱਜਣ ਦਾ ਸਮਾਂ ਅਜੇ ਤੈਅ ਨਹੀਂ ਹੋਇਆ ਹੈ। ਕੋਰੀਆ ਦਾ 24 ਮੈਂਬਰੀ ਦਲ 24 ਅਕਤੂਬਰ ਨੂੰ ਪੁੱਜਣ ਵਾਲਾ ਹੈ ਤੇ ਗੋਲਡਨ ਟਿਊਲਿਪ ’ਚ ਠਹਿਰੇਗਾ। ਉੱਥੇ ਹੀ, ਚੀਨ ਦਾ 28 ਮੈਂਬਰੀ ਦਲ ਵੀ ਉਸੇ ਦਿਨ ਪੁੱਜਣ ਦੀ ਉਮੀਦ ਹੈ ਤੇ ਉਸ ਦੇ ਠਹਿਰਨ ਦਾ ਪ੍ਰਬੰਧ ਹੋਟਲ ਅੰਬੈਸਡਰ ’ਚ ਕੀਤਾ ਗਿਆ ਹੈ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਖੁਦ ਬਰਲਟਨ ਪਾਰਕ ਸਟੇਡੀਅਮ ਦਾ ਨਿਰੀਖਣ ਕੀਤਾ ਤੇ ਤਿਆਰੀਆਂ ਦੀ ਸਮੀਖਿਆ ਕੀਤੀ। ਮੁੱਖ ਮੰਤਰੀ ਟੂਰਨਾਮੈਂਟ ਦਾ ਉਦਘਾਟਨ ਕਰਨਗੇ ਤੇ ਪਹਿਲੇ ਮੈਚ ’ਚ ਸ਼ਾਮਲ ਹੋਣਗੇ। ‘ਜਲੰਧਰ ਦੀ ਹਾਕੀ ’ਚ ਇਕ ਮਾਣਮੱਤੀ ਪਰੰਪਰਾ ਰਹੀ ਹੈ ਤੇ ਇਸ ਪੱਧਰ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸ਼ਹਿਰ ਅਤੇ ਪੰਜਾਬ ਲਈ ਇਕ ਮਹੱਤਵਪੂਰਨ ਮੌਕਾ ਹੈ।’ ਇਹ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਤੇ ਹਾਕੀ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਜਲੰਧਰ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।