ਗਾਹਕਾਂ ਨੂੰ ਮਿਲੇਗੀ ਸਸਤੀ ਡਿਜੀਟਲ ਕਨੈਕਟੀਵਿਟੀ ਜਲੰਧਰ ਬੀ.ਐਸ.ਐਨ.ਐਲ ਵੱਲੋਂ ਆਜ਼ਾਦੀ ਦਿਵਸ ਮੌਕੇ ਖ਼ਾਸ ਆਫ਼ਰਾਂ ਦਾ ਐਲਾਨ, ਗਾਹਕਾਂ ਨੂੰ ਮਿਲੇਗੀ ਸਸਤੀ ਡਿਜੀਟਲ ਕਨੈਕਟੀਵਿਟੀ
Publish Date: Thu, 13 Aug 2026 10:20 PM (IST)
Updated Date: Thu, 13 Aug 2026 10:23 PM (IST)
ਦਵਿੰਦਰ ਕੁਮਾਰ, ਪੰਜਾਬੀ ਜਾਗਰਣ, ਜਲੰਧਰ ਆਜ਼ਾਦੀ ਦਿਵਸ 2026 ਦੇ ਮੌਕੇ ’ਤੇ ਭਾਰਤ ਸੰਚਾਰ ਨਿਗਮ ਲਿਮਟਿਡ ਜਲੰਧਰ ਬਿਜ਼ਨਸ ਏਰੀਆ ਵੱਲੋਂ ਗਾਹਕਾਂ ਲਈ ਕਈ ਵਿਸ਼ੇਸ਼ ਪ੍ਰਚਾਰਾਤਮਕ ਆਫ਼ਰਾਂ ਦਾ ਐਲਾਨ ਕੀਤਾ ਗਿਆ ਹੈ। 1 ਫ੍ਰੀਡਮ ਪਲਾਨ ਤਹਿਤ ਨਵੇਂ ਤੇ ਐੱਮ.ਐੱਨ.ਪੀ ਗਾਹਕਾਂ ਨੂੰ ਮੁਫ਼ਤ ਸਿਮ ਦਿੱਤੀ ਜਾਵੇਗੀ। ਪਲਾਨ ’ਚ 1 ਜੀ ਬੀ ਡਾਟਾ ਪ੍ਰਤੀ ਦਿਨ, ਅਨਲਿਮਟਿਡ ਵੁਆਇਸ ਕਾਲਾਂ ਤੇ 100 ਐੱਸ.ਐੱਮ.ਐੱਸ ਪ੍ਰਤੀ ਦਿਨ ਦੀ ਸਹੂਲਤ 24 ਦਿਨਾਂ ਲਈ ਮਿਲੇਗੀ। ਇਸੇ ਤਰ੍ਹਾਂ 2,399 ਐਨੂਅਲ ਰੀਚਾਰਜ਼ ਪਲਾਨ’ਤੇ ਗਾਹਕਾਂ ਨੂੰ 47 ਦਿਨਾਂ ਦੀ ਵਾਧੂ ਵੈਲਿਡਿਟੀ ਦਿੱਤੀ ਜਾ ਰਹੀ ਹੈ। ਪਲਾਨ ’ਚ 2 ਜੀ ਬੀ ਡਾਟਾ ਪ੍ਰਤੀ ਦਿਨ, ਅਨਲਿਮਟਿਡ ਵੁਆਇਸ ਕਾਲਾਂ ਤੇ 100 ਐੱਸ.ਐੱਮ.ਐੱਸ ਪ੍ਰਤੀ ਦਿਨ ਸ਼ਾਮਲ ਹਨ। ਇਸ ਨਾਲ ਪਲਾਨ ਦੀ ਕੁੱਲ ਵੈਲਿਡਿਟੀ 365 ਦਿਨਾਂ ਤੋਂ ਵਧ ਕੇ 412 ਦਿਨ ਹੋ ਜਾਵੇਗੀ। ਇਹ ਵਿਸ਼ੇਸ਼ ਆਫ਼ਰ 12 ਅਗਸਤ ਤੋਂ 12 ਸਤੰਬਰ 2026 ਤੱਕ ਲਾਗੂ ਰਹੇਗਾ। ਬ੍ਰਾਡਬੈਂਡ ਗਾਹਕਾਂ ਲਈ ਬੀ.ਐੱਸ. ਐੱਨ. ਐਲ ਵੱਲੋਂ 1,111 ਫਾਈਬਰ ਸੁਪਰ ਪਲੱਸ ਓਟੀਟੀ ਵੀ ਪੇਸ਼ ਕੀਤਾ ਗਿਆ ਹੈ। ਇਸ ’ਚ 200 ਐੱਮ. ਬੀ.ਪੀ.ਐੱਸ ਤੱਕ ਹਾਈ-ਸਪੀਡ ਇੰਟਰਨੈੱਟ, ਹਰ ਮਹੀਨੇ 5,000 ਜੀ.ਬੀ. ਡਾਟਾ, 27 ਓਟੀਟੀ ਪਲੇਟਫਾਰਮਾਂ ਦੀ ਪਹੁੰਚ ਤੇ ਪੂਰੇ ਭਾਰਤ ਵਿੱਚ 24x7 ਅਨਲਿਮਟਿਡ ਵੁਆਇਸ ਕਾਲਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪੇਂਡੂ ਖੇਤਰਾਂ ਦੇ ਗਾਹਕਾਂ ਲਈ ਪਹਿਲਾਂ ਤੋਂ ਉਪਲੱਬਧ 259 ਰੁਪਏ ਵਿਚ ਰੂਰਲ ਐਂਟਰੀ ਬ੍ਰਾਡਬੈਂਡ ਪਲਾਨ 25 ਐੱਮਬੀਪੀਐੱਸ ਹਾਈ-ਸਪੀਡ ਇੰਟਰਨੈੱਟ, 700 ਜੀਬੀ ਮਹੀਨਾਵਾਰ ਡਾਟਾ, ਮੁਫ਼ਤ ਵਾਵੇਸ ਓਟੀਟੀ ਤੇ ਪੂਰੇ ਭਾਰਤ ’ਚ 24x7 ਅਨਲਿਮਟਿਡ ਵੁਆਇਸ ਕਾਲਾਂ ਦੀ ਸਹੂਲਤ ਉਪਲੱਬਧ ਹੈ। ਬੀਐੱਸਐੱਨ.ਐੱਲ ਜਲੰਧਰ ਦੇ ਪ੍ਰਿੰਸਿਪਲ ਜਨਰਲ ਮੈਨੇਜਰ ਟੈਲੀਕਾਮ ਪੀ.ਜੀ.ਐੱਮ.ਟੀ . ਦਲਵਿੰਦਰ ਸਿੰਘ ਮਾਨਕੂ ਨੇ ਕਿਹਾ ਕਿ ਬੀ. ਐੱਸ.ਐੱਨ.ਐਲ. ਕਿਫਾਇਤੀ ਟੈਲੀਕਾਮ ਸੇਵਾਵਾਂ ਅਤੇ ਹਾਈ-ਸਪੀਡ ਐੱਫ .ਟੀ .ਟੀ ਐੱਚ ਰਾਹੀਂ ਡਿਜੀਟਲ ਪਾੜੇ ਨੂੰ ਘਟਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ 80ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।