ਭਾਜਪਾ ਵੱਲੋਂ 13 ਥਾਵਾਂ 'ਤੇ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ ਜਲੰਧਰ ਭਾਜਪਾ ਵੱਲੋਂ 13 ਥਾਵਾਂ 'ਤੇ ਵਿਸ਼ਾਲ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ, ਕਾਰਕੁਨਾਂ ਦਾ ਧੰਨਵਾਦ ਕੀਤਾ : ਅਸ਼ੋਕ ਸਰੀਨ ਹਿੱਕੀ
Publish Date: Wed, 12 Aug 2026 10:57 PM (IST)
Updated Date: Wed, 12 Aug 2026 10:59 PM (IST)
-ਪ੍ਰਧਾਨ ਹਿੱਕੀ ਨੇ ਕੀਤਾ ਪਾਰਟੀ ਕਾਰਕੁਨਾਂ ਦਾ ਧੰਨਵਾਦ -‘ਭਾਰਤ ਮਾਤਾ ਦੀ ਜੈ’ ਨਾਲ ਗੂੰਜ ਉੱਠਿਆ ਮਹਾਨਗਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੱਜ ਭਾਜਪਾ ਜਲੰਧਰ ਸ਼ਹਿਰੀ ਦੇ ਬਸਤੀ ਗੂਜ਼ਾ ਮੰਡਲ ਦੇ ਪ੍ਰਧਾਨ ਰਿਸ਼ੀ ਬਹਿਲ ਦੀ ਪ੍ਰਧਾਨਗੀ ਹੇਠ ਵਿਸ਼ਾਲ ਤਿਰੰਗਾ ਯਾਤਰਾ ਜਲੰਧਰ ਕੈਂਟੋਨਮੈਂਟ ਬੋਰਡ ਦੇ ਸਿਵਲ ਮੈਂਬਰ ਪੁਨੀਤ ਸ਼ੁਕਲਾ ਦੀ ਅਗਵਾਈ ’ਚ ਬਾਬਾ ਬਾਲਕ ਨਾਥ ਮੰਦਰ ਤੋਂ ਸ਼ੁਰੂ ਹੋ ਕੇ ਬਸਤੀ ਨੌ ਸਾਈਂ ਦਾਸ ਸਕੂਲ ਤੱਕ ਕੱਢੀ ਗਈ। ਇਸ ਪ੍ਰੋਗਰਾਮ ਵਿੱਚ ਮੁੱਖ ਤੌਰ ਤੇ ਭਾਜਪਾ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਕੌਂਸਲਰ ਤਰਵਿੰਦਰ ਸੋਈ, ਵੈਸਟ ਵਿਧਾਨ ਸਭਾ ਪ੍ਰਭਾਰੀ ਦਵਿੰਦਰ ਭਾਰਦਵਾਜ, ਮੰਡਲ ਪ੍ਰਭਾਰੀ ਹਿਮਾਂਸ਼ੂ ਸ਼ਰਮਾ ਤੇ ਸੀਨੀਅਰ ਭਾਜਪਾ ਆਗੂ ਦੀਪਕ ਤੇਲੂ ਹਾਜ਼ਰ ਰਹੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਸਬੰਧੀ ਭਾਜਪਾ ਜਲੰਧਰ ਵੱਲੋਂ ਮਹਾਨਗਰ ਦੇ ਵੱਖ-ਵੱਖ ਖੇਤਰਾਂ ’ਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ। ਇਸ ਦੌਰਾਨ ਕੁੱਲ 14 ਮੰਡਲਾਂ ਵਿੱਚੋਂ 13 ਮੰਡਲਾਂ ’ਚ ਯਾਤਰਾਵਾਂ ਨਿਕਲੀਆਂ। ਅਸ਼ੋਕ ਸਰੀਨ ਹਿੱਕੀ ਨੇ ਸਾਰੇ ਕਾਰਕੁਨਾਂ, ਮੰਡਲ ਪ੍ਰਧਾਨਾਂ, ਇੰਚਾਰਜਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲੰਧਰ ਵੈਸਟ, ਸੈਂਟਰਲ ਤੇ ਨੌਰਥ ਵਿਧਾਨ ਸਭਾ ਖੇਤਰਾਂ ’ਚ ਦੇਸ਼ਭਗਤੀ ਦਾ ਸ਼ਾਨਦਾਰ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਕੇਂਦਰੀ ਵਿਧਾਨ ਸਭਾ ਖੇਤਰ ਦੇ ਇਕ ਮੰਡਲ ਵਿੱਚ ਤਿਰੰਗਾ ਯਾਤਰਾ ਕੱਢੀ ਜਾਵੇਗੀ। ਇਸ ਤਿਰੰਗਾ ਯਾਤਰਾ ’ਚ ਸਥਾਨਕ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਪੂਰੇ ਮਾਰਗ ’ਚ ਫੁੱਲਾਂ ਦੀ ਵਰਖਾ ਕੀਤੀ। ਕਾਰਕੁਨਾਂ ਨੇ ਹੱਥਾਂ ਵਿੱਚ ਤਿਰੰਗਾ ਫੜ ਕੇ “ਭਾਰਤ ਮਾਤਾ ਦੀ ਜੈ” ਅਤੇ “ਹਿੰਦੁਸਤਾਨ ਜ਼ਿੰਦਾਬਾਦ” ਦੇ ਗੂੰਜਦੇ ਨਾਅਰੇ ਲਗਾਏ। ਇਸ ਮੌਕੇ ਆਗੂਆਂ ਅਤੇ ਕਾਰਕੁੰਨਾਂ ਨੇ ਆਜ਼ਾਦੀ ਦੇ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਰਾਸ਼ਟਰਭਗਤੀ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ’ਚ ਸੀਨੀਅਰ ਭਾਜਪਾ ਆਗੂ ਰਵਿੰਦਰ ਧੀਰ, ਅਸ਼ੋਕ ਚੱਢਾ, ਵਰਿੰਦਰ ਅਰੋੜਾ, ਦੀਪਕ ਜੌੜਾ, ਭਗਤ ਮਨੋਹਰ ਲਾਲ, ਅਮਿਤ ਵਰਮਾ, ਆਦਿਤਿਆ ਸ਼ਰਮਾ, ਨਿਖਿਲ ਅਰੋੜਾ, ਬੌਬੀ ਸਿੰਘ ਰਾਠੌੜ, ਲੱਕੀ ਵੀਰਦੀ ਅਤੇ ਰਿੰਕੂ ਵਾਲੀ ਸਮੇਤ ਕਈ ਸੀਨੀਅਰ ਕਾਰਕੁਨ ਹਾਜ਼ਰ ਸਨ।