
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਲੰਧਰ ਭਾਜਪਾ ਵੱਲੋਂ 30 ਅਗਸਤ ਨੂੰ ਤਿੰਨ ਵਿਧਾਨ ਸਭਾ ਹਲਕਿਆਂ

-ਹਰ ਵਿਅਕਤੀ ਤੇ ਹਰ ਘਰ ਤੱਕ ਪੀਐੱਮ ਦਾ ਸੰਦੇਸ਼ ਪਹੁੰਚਾਉਣਾ ਸਾਡਾ ਟੀਚਾ : ਹਿੱਕੀ
-ਜ਼ਿਲ੍ਹਾ ਪ੍ਰਧਾਨ ਸਰੀਨ ਨੇ ਮੰਡਲ ਪ੍ਰਧਾਨਾਂ ਤੇ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਸੌਂਪੀਆਂ ਜ਼ਿੰਮੇਵਾਰੀਆਂ
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸ਼ਹਿਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕਪ੍ਰਿਯ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਆਗਾਮੀ ਪ੍ਰਸਾਰਣ ਨੂੰ ਲੈ ਕੇ ਵਿਸ਼ਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅੱਜ ਸਥਾਨਕ ਭਾਜਪਾ ਦਫ਼ਤਰ, ਸਰਕੂਲਰ ਰੋਡ (ਸ਼ੀਤਲਾ ਮਾਤਾ ਮੰਦਰ ਦੇ ਨੇੜੇ) ਵਿਖੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਆਉਣ ਵਾਲੀ 30 ਅਗਸਤ ਨੂੰ ਜਲੰਧਰ ਦੀਆਂ ਤਿੰਨ ਵਿਧਾਨ ਸਭਾ ਹਲਕਿਆਂ ’ਚ ਲਗਭਗ 150 ਥਾਵਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਸਾਂਝਾ ਪ੍ਰਸਾਰਣ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਪ੍ਰਧਾਨ ਮੰਤਰੀ ਦੇ ਵਿਚਾਰਾਂ, ਲੋਕ-ਹਿਤੈਸ਼ੀ ਸੰਦੇਸ਼ਾਂ ਤੇ ਰਾਸ਼ਟਰ ਨਿਰਮਾਣ ਨਾਲ ਜੁੜੇ ਪ੍ਰੇਰਣਾਦਾਇਕ ਵਿਸ਼ਿਆਂ ਨੂੰ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਪਹੁੰਚਾਉਣਾ ਹੈ। ਮੀਟਿੰਗ ਦੌਰਾਨ ਪ੍ਰੋਗਰਾਮ ਦੀ ਸਫ਼ਲਤਾ ਲਈ ਵੱਖ-ਵੱਖ ਮੰਡਲਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਤੇ ਬੂਥ ਪੱਧਰ ਤੱਕ ਵਰਕਰਾਂ ਨੂੰ ਸਰਗਰਮ ਕਰਨ ਦੀ ਰਣਨੀਤੀ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਹਾਜ਼ਰ ਆਗੂਆਂ ਨੇ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਭੁਪਿੰਦਰ ਕੁਮਾਰ, ਮਨੀਸ਼ ਵਿਜ, ਦਵਿੰਦਰ ਭਾਰਦਵਾਜ, ਹਨੀ ਕੰਬੋਜ, ਅਸ਼ਵਨੀ ਭੰਡਾਰੀ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਮਨੋਜ ਅਗਰਵਾਲ, ਸ਼ਾਮ ਸ਼ਰਮਾ, ਸਨੀ ਸ਼ਰਮਾ, ਹਿਮਾਂਸ਼ੂ ਸ਼ਰਮਾ, ਬ੍ਰਜੇਸ਼ ਸ਼ਰਮਾ, ਯੁਗੇਸ਼ ਮਲਹੋਤਰਾ, ਗੋਲਡੀ ਭਾਟੀਆ, ਕੁਣਾਲ ਸ਼ਰਮਾ, ਸੁਨੀਲ ਮੰਟੋ, ਬਲਜੀਤ ਪ੍ਰਿੰਸ, ਮੁਨੀਸ਼ ਬਲ, ਰਿਸ਼ੀ ਬਹਿਲ, ਹੈਪੀ ਦਿਵਾਨ, ਮਨਹਰ ਪਾਸ਼ਾਣ, ਰਾਜੇਸ਼ ਮਲਹੋਤਰਾ, ਆਸ਼ੀਸ਼ ਸਹਿਗਲ, ਅਜੈ ਠਾਕਰ, ਸੰਦੀਪ ਕੁਮਾਰ, ਗੋਲਡੀ ਭਗਤ, ਸੂਰਜ ਮਿਸ਼ਰਾ, ਲਲਿਤ ਬੱਬੂ ਆਦਿ ਹਾਜ਼ਰ ਸਨ।