- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਦੇ ਜਨਮ ਦਿਵਸ ਮੌਕੇ ਜਲੰਧਰ ਭਾਜਪਾ ਨੇ ਜਗਾਏ 21 ਹਜ਼ਾਰ

-ਕੁਸ਼ਟ ਆਸ਼ਰਮਾਂ, ਅਪਾਹਜ ਆਸ਼ਰਮਾਂ, ਗੌਸ਼ਾਲਾਵਾਂ ਤੇ ਹੋਰ ਸੇਵਾ ਸਥਾਨਾਂ ’ਤੇ ਕੀਤੇ ਸੇਵਾ ਕਾਰਜ
--ਬੂਥ, ਮੰਡਲ ਤੇ ਵਿਧਾਨ ਸਭਾ ਪੱਧਰ ’ਤੇ ਹੋਏ ਪ੍ਰੋਗਰਾਮ, ਵਿਕਾਸ ਪ੍ਰੋਜੈਕਟਾਂ ਦੇ ਸਥਾਨਾਂ ’ਤੇ ਵੀ ਹੋਇਆ ਦੀਵਾ ਪ੍ਰਜਵਲਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਉਨ੍ਹਾਂ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵੱਲੋਂ ਸੇਵਾ, ਸਮਰਪਣ ਤੇ ਜਨ-ਕਲਿਆਣ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਭਾਜਪਾ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਤਿੰਨ ਵਿਧਾਨ ਸਭਾ ਹਲਕਿਆਂ ਤੇ 14 ਮੰਡਲਾਂ ’ਚ ਪਾਰਟੀ ਵਰਕਰਾਂ ਵੱਲੋਂ ਵੱਖ-ਵੱਖ ਸੇਵਾ ਕਾਰਜ ਕੀਤੇ ਗਏ ਤੇ ਲਗਭਗ 21 ਹਜ਼ਾਰ ‘ਆਸ਼ੀਰਵਾਦ ਦੇ ਦੀਵੇ’ ਜਗਾਏ ਗਏ। ਅਸ਼ੋਕ ਸਰੀਨ ਹਿੱਕੀ ਨੇ ਦੱਸਿਆ ਕਿ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ‘ਸੇਵਾ ਦਿਵਸ’ ਵਜੋਂ ਮਨਾਇਆ ਗਿਆ। ਇਸ ਮੌਕੇ ਕੁਸ਼ਟ ਆਸ਼ਰਮਾਂ, ਅਪਾਹਜ ਆਸ਼ਰਮਾਂ, ਗੌਸ਼ਾਲਾਵਾਂ, ਅਨਾਥ ਆਸ਼ਰਮਾਂ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ’ਚ ਸੇਵਾ ਕਾਰਜ ਕੀਤੇ ਗਏ। ਲੋੜਵੰਦ ਬੱਚਿਆਂ ਨੂੰ ਸਕੂਲ ਬੈਗ ਤੇ ਸਿੱਖਿਆ ਸਮੱਗਰੀ ਵੰਡੀ ਗਈ। ਇਸ ਤੋਂ ਇਲਾਵਾ ਮੰਦਰਾਂ ’ਚ ਹਵਨ-ਯੱਗ ਤੇ ਗੁਰਦੁਆਰਿਆਂ ’ਚ ਅਰਦਾਸਾਂ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ‘ਜਿਸਨੇ ਸਾਡਾ ਜੀਵਨ ਸੰਵਾਰਿਆ, ਉਸ ਲਈ ਆਸ਼ੀਰਵਾਦ ਸਾਡਾ’ ਮੁਹਿੰਮ ਤਹਿਤ ਬੂਥ, ਮੰਡਲ ਤੇ ਵਿਧਾਨ ਸਭਾ ਪੱਧਰ ’ਤੇ ਪਾਰਟੀ ਵਰਕਰਾਂ ਨੇ ਆਪਣੇ ਘਰਾਂ, ਦਫ਼ਤਰਾਂ ਤੇ ਜਨਤਕ ਸਥਾਨਾਂ ’ਤੇ ਦੀਵੇ ਜਗਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ’ਚ ਅੰਮ੍ਰਿਤ ਭਾਰਤ ਯੋਜਨਾ ਤਹਿਤ ਵਿਕਸਿਤ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਸੀਨੀਅਰ ਆਗੂਆਂ ਤੇ ਵਰਕਰਾਂ ਵੱਲੋਂ ਦੀਵਾ ਪ੍ਰਜਵਲਨ ਕੀਤਾ ਗਿਆ। ਇਸੇ ਤਰ੍ਹਾਂ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ’ਚ ਬਰਲਟਨ ਪਾਰਕ ਸਥਿਤ ਸਮਾਰਟ ਸਿਟੀ ਸਪੋਰਟਸ ਹੱਬ ਤੇ ਸਰਫੇਸ ਵਾਟਰ ਪ੍ਰੋਜੈਕਟ ਸਥਾਨ ’ਤੇ ਵੀ ਦੀਵੇ ਜਗਾਏ ਗਏ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ’ਚ ਬਾਬੂ ਜਗਜੀਵਨ ਰਾਮ ਚੌਕ ਨੇੜੇ ਸਮਾਰਟ ਸਿਟੀ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਦੇ ਸਥਾਨ ’ਤੇ ਵੀ ਦੀਵਾ ਪ੍ਰਜਵਲਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਪ੍ਰਦੇਸ਼ ਉਪ ਪ੍ਰਧਾਨ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਸੀਨੀਅਰ ਭਾਜਪਾ ਆਗੂ ਦਿਨੇਸ਼ ਢੱਲ, ਪ੍ਰਦੇਸ਼ ਅਨੁਸੂਚਿਤ ਜਾਤੀ ਮੋਰਚਾ ਪ੍ਰਧਾਨ ਸ਼ੀਤਲ ਅੰਗੁਰਾਲ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਤੇਜਿੰਦਰ ਸਿੰਘ ਬਿੱਟੂ, ਸੁਸ਼ੀਲ ਸ਼ਰਮਾ, ਤੀਕਸ਼ਣ ਸੂਦ, ਰਾਜੇਸ਼ ਕਪੂਰ, ਸੁਭਾਸ਼ ਸੂਦ, ਰਮਨ ਪੱਬੀ, ਰਵੀ ਮੋਹਿੰਦਰੂ, ਰਮੇਸ਼ ਸ਼ਰਮਾ, ਨਵਲ ਕੰਬੋਜ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਦਵਿੰਦਰ ਭਾਰਦਵਾਜ, ਦਰਸ਼ਨ ਭਗਤ, ਸ਼ਿਆਮ ਸ਼ਰਮਾ, ਬਲਜੀਤ ਪ੍ਰਿੰਸ, ਦਵਿੰਦਰ ਕਾਲੀਆ, ਯੋਗੇਸ਼ ਮਲਹੋਤਰਾ, ਬ੍ਰਿਜੇਸ਼ ਸ਼ਰਮਾ, ਆਰ.ਕੇ. ਮਲਹੋਤਰਾ, ਕੁਲਵੰਤ ਸ਼ਰਮਾ, ਗੁਰਪ੍ਰੀਤ ਵਿੱਕੀ, ਅਨੁਜ ਸ਼ਾਰਦਾ, ਚੰਦਨ ਰਖੇਜਾ, ਸੰਦੀਪ ਕੁਮਾਰ, ਟੀਟੂ ਕਪਾਨੀਆ, ਖ਼ਿਤਿਜ ਢੱਲ, ਮਨੀਸ਼ ਬੋਲ, ਪ੍ਰਦੀਪ ਖੁੱਲਰ, ਰਿਸ਼ੀ ਬਹਿਲ, ਸੋਨੂ ਚੌਹਾਨ, ਅਜੈ ਠਾਕੁਰ, ਗੋਲਡੀ ਭਗਤ, ਮਨਜੀਤ ਸਿੰਘ ਟੀਟੂ, ਅਮਿਤ ਸਿੰਘ ਸੰਧਾ, ਤਰਵਿੰਦਰ ਸੋਈ, ਰਵੀ ਕੁਮਾਰ, ਜੋਤੀ, ਸ਼ੋਭਾ ਮੈਨੀਆ ਸਮੇਤ ਪਾਰਟੀ ਦੇ ਸੀਨੀਅਰ ਆਗੂ, ਅਹੁਦੇਦਾਰ, ਮੰਡਲ ਪ੍ਰਧਾਨ ਤੇ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।