- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਬਾਰ ਦੇ ਵਕੀਲਾਂ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮਹਿਲਾ ਵਕੀਲਾਂ ਵੱਲੋਂ ਉਨ੍ਹਾਂ ਨੂੰ ਯਾਦ ਕਰਦਿਆਂ ਇਕ ਵਿਸ਼ੇਸ਼ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਸੰਦੀਪ ਕੁਮਾਰੀ, ਐਡਵੋਕੇਟ ਆਭਾ ਨਗਰ, ਐਡਵੋਕੇਟ ਮਨਜੀਤ ਕੌਰ ਪਰਮਾਰ, ਐਡਵੋਕੇਟ ਅੰਜੂ ਤੇ ਐਡਵੋਕੇਟ ਮੰਜੂ ਵੱਲੋਂ ਸਾਂਝੇ ਤੌਰ ’ਤੇ ਪ੍ਰੋਗਰਾਮ ਕਰਵਾਇਆ, ਜਿਸ ’ਚ ਜਲੰਧਰ ਬਾਰ ਐਸੋਸੀਏਸ਼ਨ ਦੀ ਸਮੂਹ ਟੀਮ ਨੂੰ ਸੱਦਾ ਦਿੱਤਾ ਗਿਆ।
ਪ੍ਰੋਗਰਾਮ ਦੌਰਾਨ ਜਲੰਧਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਤਨ ਦੂਆ ਤੇ ਸਕੱਤਰ ਅਮਰਿੰਦਰ ਸਿੰਘ ਥਿੰਦ ਨੇ ਸਾਰੇ ਵਕੀਲਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਅਸੂਲਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਡਵੋਕੇਟ ਆਭਾ ਨਾਗਰ ਤੇ ਐਡਵੋਕੇਟ ਮਨਜੀਤ ਕੌਰ ਪਰਮਾਰ ਨੇ ਸਾਰੇ ਵਕੀਲਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਦੀ ਵਧਾਈ ਦਿੱਤੀ। ਐਡਵੋਕੇਟ ਸੰਦੀਪ ਕੁਮਾਰੀ ਨੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਵੱਲੋਂ ਦਿਖਾਏ ਰਸਤੇ ਤੇ ਉਨ੍ਹਾਂ ਦੇ ਵਿਚਾਰਾਂ ’ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਹਰ ਸਾਲ ਕਰਵਾਏ ਜਾਣੇ ਚਾਹੀਦੇ ਹਨ। ਇਸ ਮੌਕੇ ਐਡਵੋਕੇਟ ਅੰਜੂ ਤੇ ਐਡਵੋਕੇਟ ਮੰਜੂ ਨੇ ਪ੍ਰੋਗਰਾਮ ’ਚ ਸ਼ਾਮਲ ਹੋਏ ਸਾਰੇ ਵਕੀਲਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ।
ਵਕੀਲਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਸ਼ਹਾਦ ਨੂੰ ਯਾਦ ਕੀਤਾ ਗਿਆ। ਇਸ ਮੌਕੇ ਜਲੰਧਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਤਨ ਦੂਆ, ਸਕੱਤਰ ਅਮਰਿੰਦਰ ਸਿੰਘ ਥਿੰਦ, ਸੀਨੀਅਰ ਵਾਈਸ ਪ੍ਰਧਾਨ ਕੁਨਾਲ ਗੋਇਲ, ਵਾਈਸ ਪ੍ਰਧਾਨ ਸੁਦੇਸ਼ ਕੁਮਾਰੀ, ਜੂਨੀਅਰ ਵਾਈਸ ਪ੍ਰਧਾਨ ਰੋਬਿਨ ਸੇਠੀ, ਜੁਆਇੰਟ ਸਕੱਤਰ ਧੀਰਜ ਕੁਮਾਰ ਭਗਤ, ਸਹਾਇਕ ਸਕੱਤਰ ਰਵੀਨਾ ਸੇਠੀ, ਕਾਰਜਕਾਰੀ ਮੈਂਬਰ ਅਨੂ ਸੋਢੀ, ਅਪੂਰਵਾ ਬਖ਼ਸ਼ੀ, ਅਰਿਕ ਕੁਮਾਰ, ਬਲਵਿੰਦਰ ਕੌਰ, ਮਨਵੀ ਉੱਪਲ, ਮੋਹਿਤ ਸੇਪਲਾ, ਨਵਨੀਤ ਕੌਰ, ਰੋਹਨ ਕਾਂਤ, ਰੋਹਿਤ ਮਸੀਹ ਤੇ ਤਜਿੰਦਰ ਸਿੰਘ ਤੋਂ ਇਲਾਵਾ ਐਡਵੋਕੇਟ ਸੰਦੀਪ ਕੁਮਾਰੀ, ਐਡਵੋਕੇਟ ਆਭਾ ਨਾਗਰ, ਐਡਵੋਕੇਟ ਮਨਜੀਤ ਕੌਰ ਪਰਮਾਰ ਵੀ ਹਾਜ਼ਰ ਸਨ। ਇਹ ਸਾਰੇ ਪ੍ਰੋਗਰਾਮ ’ਚ ਸ਼ਾਮਲ ਹੋਏ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਨਾਲ ਯਾਦ ਕੀਤਾ।