- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਹਿਸੀਲ ਪੱਧਰੀ ਬੈਡਮਿੰਟਨ ਮੁਕਾਬਲੇ ’ਚ ਜੈਸ਼ ਰਿਹਾਨ ਨੇ ਜਿੱਤਿਆ ਸੋਨ ਤਗ਼ਮਾ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਰਕਾਰੀ ਪ੍ਰਾਇਮਰੀ ਸਕੂਲ ਢੰਡੋਵਾਲ ’ਚ ਤਹਿਸੀਲ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸੇਂਟ ਜੂਡਸ ਕਾਨਵੈਂਟ ਸਕੂਲ ਸ਼ਾਹਕੋਟ ਦੇ ਜੈਸ਼ ਰਿਹਾਨ ਤੇ ਸਾਥੀਆਂ ਨੇ ਸੋਨ ਤਗ਼ਮਾ ਜਿੱਤ ਕੇ ਸਕੂਲ, ਪਰਿਵਾਰ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ। ਜ਼ਿਕਰਯੋਗ ਹੈ ਕਿ ਜੈਸ਼ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਦੇ ਪੋਤਰੇ ਅਤੇ ਯੂਥ ਆਗੂ ਬੱਬਲੂ ਰਿਹਾਨ ਦੇ ਪੁੱਤਰ ਹਨ। ਅੰਡਰ-11 ਵਰਗ ਵਿੱਚ ਜੈਸ਼ ਰਿਹਾਨ ਤੇ ਉਸਦੇ ਸਾਥੀਆਂ ਅਦਿਤਿਆ ਗੁਪਤਾ, ਅਯਾਨ ਭੰਡਾਰੀ, ਪਨਵ ਅਰੋੜਾ ਨੇ ਆਪਣੇ ਕੋਚ ਪ੍ਰਦੀਪ ਨਈਅਰ ਦੀ ਅਗਵਾਈ ਤੇ ਤਕਨੀਕੀ ਦਿਸ਼ਾ-ਨਿਰਦੇਸ਼ਾਂ ਸਦਕਾ ਸ਼ਾਨਦਾਰ ਖੇਡ ਕੌਸ਼ਲ ਦਾ ਮੁਜ਼ਾਹਰਾ ਕੀਤਾ। ਟੀਮ ਨੇ ਗੋਲਡ ਮੈਡਲ ਆਪਣੇ ਨਾਂ ਕੀਤਾ। ਪ੍ਰਬੰਧਕਾਂ ਵੱਲੋਂ ਜੇਤੂ ਬੱਚਿਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਆ ਗਿਆ। ਜੈਸ਼ ਦੀ ਕਾਮਯਾਬੀ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਤੇ ਯੂਥ ਆਗੂ ਬੱਬਲੂ ਰਿਹਾਨ ਨੇ ਕਿਹਾ ਕਿ ਕੋਚ ਪ੍ਰਦੀਪ ਨਈਅਰ ਵੱਲੋਂ ਕਰਵਾਈ ਮਿਹਨਤ ਸਦਕਾ ਜੈਸ਼ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਕੋਚ ਨਈਅਰ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਪਹਿਲਾਂ ਬਲਾਕ ਪੱਧਰ ‘ਤੇ ਜਿੱਤ ਹਾਸਲ ਕੀਤੀ ਤੇ ਹੁਣ ਤਹਿਸੀਲ ਲੈਵਲ ‘ਤੇ ਜਿੱਤ ਹਾਸਲ ਕੀਤੀ ਹੈ। ਜੈਸ਼ ਦੇ ਸੋਨ ਤਗ਼ਮਾ ਜਿੱਤਣ ‘ਤੇ ਰਿਹਾਨ ਪਰਿਵਾਰ ਨੂੰ ਵੱਖ-ਵੱਖ ਆਗੂਆਂ ਤੇ ਪਤਵੰਤੇ ਸੱਜਣਾਂ ਵੱਲੋਂ ਮੁਬਾਰਕਬਾਦ ਦਿੱਤੀ ਜਾ ਰਹੀ ਹੈ।