
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੈਨਿਕ ਜਾਗਰਣ, ਪੰਜਾਬੀ ਜਾਗਰਣ ਨੇ ਸੀਆਰਪੀਐੱਫ ਕਮਾਂਡੈਂਟ ਨੂੰ ਸੌਂਪੀਆਂ ਰੱਖੜੀਆਂ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਦੀ ਸੇਵਾ ਤੇ ਸੁਰੱਖਿਆ ’ਚ ਤਾਇਨਾਤ ਜਵਾਨਾਂ ਦਾ ਗੁੱਟ ਰੱਖੜੀ ਦੇ ਦਿਨ ਸੁੰਨੀ ਨਾ ਰਹੇ, ਇਸ ਉਦੇਸ਼ ਨਾਲ ‘ਦੈਨਿਕ ਜਾਗਰਣ’ ਤੇ ‘ਪੰਜਾਬੀ ਜਾਗਰਣ’ ਵੱਲੋਂ ‘ਭਾਰਤ ਰੱਖਿਆ ਪਰਵ’ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ’ਚ ਸ਼ਹਿਰ ਦੇ ਵੱਖ-ਵੱਖ ਸਿੱਖਿਆ ਸੰਸਥਾਨਾਂ, ਸੰਗਠਨਾਂ ਤੇ ਸੰਸਥਾਵਾਂ ਵੱਲੋਂ ਸਰਗਰਮੀ ਨਾਲ ਹਿੱਸਾ ਲਿਆ ਜਾ ਰਿਹਾ ਹੈ। ਇਨ੍ਹਾਂ ਸੰਸਥਾਵਾਂ ਵੱਲੋਂ ਵੀਰ ਜਵਾਨਾਂ ਪ੍ਰਤੀ ਪਿਆਰ, ਭਾਈਚਾਰੇ ਤੇ ਭਰੋਸੇ ਦਾ ਪ੍ਰਗਟਾਵਾ ਕਰਦਿਆਂ ਰੱਖੜੀਆਂ ਤੇ ਗ੍ਰੀਟਿੰਗ ਕਾਰਡ ਤਿਆਰ ਕੀਤੇ ਗਏ ਹਨ, ਜੋ ‘ਦੈਨਿਕ ਜਾਗਰਣ’ ਦੀ ਟੀਮ ਨੂੰ ਸੌਂਪੇ ਗਏ। ਮੰਗਲਵਾਰ ਨੂੰ ਜਲੰਧਰ ਸਥਿਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ 245 ਬਟਾਲੀਅਨ ’ਚ ‘ਦੈਨਿਕ ਜਾਗਰਣ’ ਤੇ ‘ਪੰਜਾਬੀ ਜਾਗਰਣ’ ਜਲੰਧਰ ਦੀ ਟੀਮ ਨੇ ਰੱਖੜੀਆਂ ਦੇ ਬਾਕਸ ਬਟਾਲੀਅਨ ਦੇ ਕਮਾਂਡੈਂਟ ਅਸ਼ੋਕ ਕੁਮਾਰ, ਸੈਕੰਡ ਇਨ ਕਮਾਂਡ ਰਾਜੇਸ਼ ਕੁਮਾਰ ਤੇ ਅਰਵਿੰਦ ਨੰਦਾ ਨੂੰ ਸੌਂਪੇ। ਇਸ ਮੌਕੇ ਜਵਾਨਾਂ ਪ੍ਰਤੀ ਸਨੇਹ ਤੇ ਸਨਮਾਨ ਦਾ ਪ੍ਰਗਟਾਵਾ ਕੀਤਾ ਗਿਆ। ਰੱਖੜੀ ਦਾ ਤਿਉਹਾਰ ਹਰ ਕਿਸੇ ਲਈ ਖਾਸ ਹੁੰਦਾ ਹੈ। ਜਾਗਰਣ ਗਰੁੱਪ ਵੱਲੋਂ ਪਿਛਲੇ ਕਰੀਬ 20 ਸਾਲਾਂ ਤੋਂ ‘ਭਾਰਤ ਰੱਖਿਆ ਪਰਵ’ ਮੁਹਿੰਮ ਚਲਾਈ ਜਾ ਰਹੀ ਹੈ।