- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਚਐੱਮਵੀ ’ਚ ''ਰਾਸ਼ਟਰ ਨਿਰਮਾਣ ’ਚ ਨੌਜਵਾਨਾਂ ਦੀ ਭੂਮਿਕਾ'' ਵਿਸ਼ੇ ''ਤੇ ਸੰਵਾਦਕ ਲੈਕਚਰ ਕਰਵਾਇਆ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ
ਹੰਸਰਾਜ ਮਹਿਲਾ ਮਹਾਵਿਦਿਆਲਿਆ ਦੇ ਹਿੰਦੀ ਤੇ ਸੰਸਕ੍ਰਿਤ ਵਿਭਾਗ ਵੱਲੋਂ ਪੰਚਨਦ ਰਿਸਰਚ ਸੰਸਥਾਨ ਦੇ ਸਹਿਯੋਗ ਨਾਲ 'ਰਾਸ਼ਟਰ ਨਿਰਮਾਣ ’ਚ ਨੌਜਵਾਨਾਂ ਦੀ ਭੂਮਿਕਾ ਇਕ ਸੰਵਾਦ' ਵਿਸ਼ੇ 'ਤੇ ਲੈਕਚਰ ਲੜੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਰਮਨੀਤਾ ਸੈਣੀ ਸ਼ਾਰਦਾ ਮੌਜੂਦ ਰਹੇ ਤੇ ਮੁੱਖ ਬੁਲਾਰੇ ਵਜੋਂ ਡਾ ਕੰਕੇਸ਼ ਗੁਪਤਾ, ਪ੍ਰਧਾਨ, ਪੰਚਨਦ ਰਿਸਰਚ ਸੰਸਥਾਨ ਤੇ ਡਾ. ਰਿਤੁਬਾਲਾ, ਸਹਾਇਕ ਪ੍ਰੋਫ਼ੈਸਰ, ਵਿਸ਼ੇਸ਼ਵਰਾਨੰਦ ਵੈਦਿਕ ਰਿਸਰਚ ਇੰਸਟੀਚਿਊਟ, ਹੁਸ਼ਿਆਰਪੁਰ ਹਾਜ਼ਰ ਸਨ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਵੱਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਉਨ੍ਹਾਂ ’ਚ ਸਕਾਰਾਤਮਕ ਸੋਚ, ਜ਼ਿੰਮੇਵਾਰੀ ਦੀ ਭਾਵਨਾ ਤੇ ਰਚਨਾਤਮਕ ਨਜ਼ਰੀਆ ਵਿਕਸਿਤ ਕਰਨਾ ਜ਼ਰੂਰੀ ਹੈ। ਵਿਦਿਅਕ ਅਦਾਰਿਆਂ ਦਾ ਫ਼ਰਜ਼ ਹੈ ਕਿ ਉਹ ਵਿਦਿਆਰਥਣਾਂ ਨੂੰ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰਾਂ ਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਜਾਗਰੂਕ ਕਰਨ। ਪ੍ਰੋਗਰਾਮ ਨੂੰ ਸੰਵਾਦ ਵਾਲਾ ਰੂਪ ਦਿੰਦਿਆਂ ਵਿਦਿਆਰਥਣਾਂ ਜਾਨਵੀ, ਮੁਸਕਾਨ, ਹਿਮਾਂਸ਼ੀ ਤੇ ਜਾਹਨਵੀ ਨੇ ਵਿਸ਼ੇ ਨਾਲ ਸਬੰਧਤ ਵਿਚਾਰ ਪੇਸ਼ ਕੀਤੇ। ਇਸ ਦੇ ਨਾਲ ਹੀ ਹੋਰ ਵਿਦਿਆਰਥਣਾਂ ਨੇ ਵੀ ਇਨ੍ਹਾਂ ਚਾਰੇ ਭਾਗੀਦਾਰਾਂ ਤੋਂ ਵੱਖ-ਵੱਖ ਸਵਾਲ ਪੁੱਛੇ, ਜਿਨ੍ਹਾਂ ਰਾਹੀਂ ਰਾਸ਼ਟਰ ਨਿਰਮਾਣ ’ਚ ਨੌਜਵਾਨਾਂ ਦੀ ਭੂਮਿਕਾ, ਉਨ੍ਹਾਂ ਦੀਆਂ ਜ਼ਿੰਮੇਵਾਰੀਆਂ, ਸਮਾਜਿਕ ਚੁਣੋਤੀਆਂ ਤੇ ਦੇਸ਼ ਪ੍ਰਤੀ ਉਨ੍ਹਾਂ ਦੇ ਫ਼ਰਜ਼ਾਂ 'ਤੇ ਸਾਰਥਕ ਚਰਚਾ ਹੋਈ। ਡਾ. ਕੰਕੇਸ਼ ਗੁਪਤਾ ਨੇ ਕਿਹਾ ਕਿ ਜੇਕਰ ਅਸੀਂ ਦੇਸ਼ ਨੂੰ ਆਪਣਾ ਸਮਝਾਂਗੇ, ਤਾਂ ਹੀ ਅਸੀਂ ਇਸ ਦੀਆਂ ਘਾਟਾਂ ਨੂੰ ਦੂਰ ਕਰਨ ਤੇ ਇਸ ਦੇ ਨਿਰਮਾਣ ’ਚ ਸਾਰਥਕ ਯੋਗਦਾਨ ਦੇਣ ਦੇ ਯੋਗ ਹੋ ਸਕਾਂਗੇ। ਡਾ. ਰਮਨੀਤਾ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਸਿਰਫ਼ ਸਰਕਾਰ ਜਾਂ ਸੰਸਥਾਵਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਡਾ. ਜੋਤੀ ਗਗੀਆ, ਡਾ. ਮੀਨੂ ਤਲਵਾੜ, ਮੰਚ ਸੰਚਾਲਨ ਡਾ. ਜੋਤੀ ਗੋਗੀਆ, ਹਿੰਦੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਪਵਨ ਕੁਮਾਰੀ ਤੇ ਡਾ. ਦੀਪਤੀ ਧੀਰ ਮੌਜੂਦ ਸਨ।