- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਤਪੁਰ ਵਿਖੇ ਸਫ਼ਾਈ ਸੇਵਕਾਂ 'ਤੇ ਹਮਲੇ ਦਾ ਮਾਮਲਾ ਭਖਿਆ

-ਯੂਨੀਅਨ ਵੱਲੋਂ ਥਾਣੇ ਅੱਗੇ ਇਕੱਠੇ ਹੋ ਕੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ
ਨਗਰ ਪੰਚਾਇਤ ਮਹਿਤਪੁਰ ਦੇ ਸਫ਼ਾਈ ਸੇਵਕ ਦੇ ਪ੍ਰਧਾਨ ਪੱਪੂ ਪ੍ਰਧਾਨ ਤੇ ਸਾਥੀ ਸੁਭਾਸ਼ ਵਾਲਮੀਕਿ ਨਾਲ ਵਾਰਡ ਨੰਬਰ 8 ਵਿਖੇ ਗੁਰਪੁਰਬ ਨੂੰ ਧਿਆਨ ’ਚ ਰੱਖਦਿਆਂ ਕਮੇਟੀ ਵੱਲੋਂ ਕਰਵਾਈ ਜਾ ਰਹੀ ਸਫਾਈ ਮੌਕੇ ਕੁਝ ਵਿਅਕਤੀਆਂ ਵੱਲੋਂ ਸਫਾਈ ਦੇ ਚੱਲ ਰਹੇ ਕੰਮ ’ਚ ਦਖਲ ਅੰਦਾਜੀ ਕਰਦਿਆਂ ਕੰਮ ’ਚ ਰੁਕਾਵਟ ਖੜੀ ਕੀਤੀ ਜਾਣ ਦਾ ਵਿਰੋਧ ਕਰਨ ’ਤੇ ਕੁਝ ਵਿਅਕਤੀਆਂ ਵੱਲੋਂ ਸਫਾਈ ਸੇਵਕ ਸੁਭਾਸ਼ ਵਾਲਮੀਕਿ ਜਿਹੜੇ ਸਫਾਈ ਸੇਵਕਾਂ ਦੇ ਆਗੂ ਵੀ ਹਨ ’ਤੇ ਹਮਲਾ ਕਰ ਦਿੱਤਾ ਮੌਕੇ ’ਤੇ ਪਹੁੰਚੇ ਨਗਰ ਪੰਚਾਇਤ ਦੇ ਸੁਪਰਵਾਈਜ਼ਰਾਂ ਅਤੇ ਸਫਾਈ ਸੇਵਕਾਂ ਨਾਲ ਇਹਨਾਂ ਵਿਅਕਤੀਆਂ ਵੱਲੋਂ ਬਦਸਲੂਕੀ ਕੀਤੀ ਗਈ। ਕੁਝ ਵਿਅਕਤੀਆਂ ਦੀ ਮਦਦ ਨਾਲ ਜਿਸ ਤਰ੍ਹਾਂ ਕੁੱਟਮਾਰ ਦਾ ਸ਼ਿਕਾਰ ਸੁਭਾਸ਼ ਵਾਲਮੀਕਿ ਨੂੰ ਸਰਕਾਰੀ ਹਸਪਤਾਲ ਮਹਿਤਪੁਰ ’ਚ ਲਿਆਂਦਾ ਗਿਆ। ਜਿੱਥੇ ਉਨਾਂ ਦੀ ਐੱਮਐੱਲਆਰ ਕੱਟੇ ਜਾਣ ਤੋਂ ਬਾਅਦ ਐਕਸਰੇ ਲਈ ਜਲੰਧਰ ਰੈਫਰ ਕਰ ਦਿੱਤਾ ਗਿਆ। ਇਸ ਦੇ ਰੋਸ ਵਜੋਂ ਸਫਾਈ ਸੇਵਕਾਂ ਨੇ ਕੰਮ ਬੰਦ ਕਰਕੇ ਵੱਡੀ ਗਿਣਤੀ ’ਚ ਥਾਣੇ ਅੱਗੇ ਇਕੱਠੇ ਹੋ ਕੇ ਸਫਾਈ ਸੇਵਕਾਂ ਦੀ ਕੀਤੀ ਗਈ ਕੁੱਟਮਾਰ ਤੇ ਜਾਤੀ ਸੂਚਕ ਸ਼ਬਦ ਬੋਲਣ ਦੀ ਘਟਨਾ ਨੂੰ ਲੈ ਕੇ ਸਮੂਹ ਸਫ਼ਾਈ ਸੇਵਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ। ਗੁਰਪੁਰਬ ਨੂੰ ਧਿਆਨ ’ਚ ਰੱਖਦੇ ਹੋਏ ਯੂਨੀਅਨ ਵੱਲੋਂ ਸਫਾਈ ਸੇਵਕਾਂ ਨੂੰ ਬਾਈ ਦਾ ਕੰਮ ਜਾਰੀ ਰੱਖਣ ਲਈ ਕਿਹਾ ਗਿਆ। ਯੂਨੀਅਨ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਤੁਰੰਤ ਐੱਸਸੀ/ਐੱਸਟੀ ਐਕਟ ਤੇ ਹੋਰ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਆਗੂ ਸਲੀਮ ਮਹਿਤਪੁਰੀ, ਓਮ ਪ੍ਰਕਾਸ਼, ਪੱਪੂ ਪ੍ਰਧਾਨ, ਕ੍ਰਿਸ਼ਨ, ਸ਼ਿਵਾ,ਸ਼ੇਰ ਸਿੰਘ ਕਮਲ ਕਿਸ਼ੋਰ ਤੋਂ ਇਲਾਵਾ ਸੁਪਰਵਾਈਜ਼ਰ ਕਲਵਿੰਦਰ ਸਿੰਘ ਤੇ ਚਰਨਜੀਤ ਹਾਜਰ ਸਨ। ਇਸ ਮੌਕੇ ਇਲਾਕੇ ਦੀਆਂ ਕਈ ਭਰਾਤਰੀ ਜਥੇਬੰਦੀਆਂ ਨੇ ਇਸ ਗੁੰਡਾਗਰਦੀ ਦੀ ਸਖਤ ਨਿਖੇਧੀ ਕਰਦਿਆਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।