ਜਗਰਾਤੇ ਸਬੰਧੀ ਦਿੱਤਾ ਸੱਦਾ ਪੱਤਰ
23ਵੇਂ ਵਿਸ਼ਾਲ ਜਗਰਾਤੇ ਸਬੰਧੀ ਸਬਜ਼ੀ ਤੇ ਫਰੂਟ ਮੰਡੀ ਦੇ ਅਹੁਦੇਦਾਰਾਂ ਨੂੰ ਦਿੱਤਾ ਸੱਦਾ ਪੱਤਰ
Publish Date: Fri, 03 Apr 2026 10:04 PM (IST)
Updated Date: Fri, 03 Apr 2026 10:07 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : 23ਵੇਂ ਜਗਰਾਤੇ ਸਬੰਧੀ ਕੌਂਸਲਰ ਮਨਜੀਤ ਸਿੰਘ ਟੀਟੂ ਵੱਲੋਂ ਸਬਜ਼ੀ ਤੇ ਫਰੂਟ ਮੰਡੀ ਦੇ ਅਹੁਦੇਦਾਰਾਂ ’ਚ ਸ਼ਾਮਲ ਚੇਅਰਮੈਨ ਮੋਨੂੰ ਪੂਰੀ, ਪ੍ਰਧਾਨ ਲਵਲੀ, ਜਿੰਮੀ ਕਾਲੀਆ ਤੇ ਮੋਹਿਤ ਮਲਹੋਤਰਾ ਨੂੰ ਸੱਦਾ ਪੱਤਰ ਦਿੱਤਾ। ਕੌਂਸਲਰ ਟੀਟੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮਾਤਾ ਰਾਣੀ ਦੀ ਕਿਰਪਾ ਨਾਲ 23ਵਾਂ ਵਿਸ਼ਾਲ ਜਗਰਾਤਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਬਜ਼ੀ ਮੰਡੀ ਤੇ ਫਰੂਟ ਮੰਡੀ ਦੇ ਚੇਅਰਮੈਨ ਮੋਨੂੰ ਪੂਰੀ ਤੇ ਪ੍ਰਧਾਨ ਲਵਲੀ ਨੇ ਕੌਂਸਲਰ ਮਨਜੀਤ ਸਿੰਘ ਟੀਟੂ ਦਾ ਧੰਨਵਾਦ ਕਰਦਿਆਂ ਪੂਰਨ ਭਰੋਸਾ ਦਿਵਾਇਆ ਕਿ ਮੰਡੀ ਦੇ ਸਮੂਹ ਮੈਂਬਰ ਜਗਰਾਤੇ ’ਚ ਸ਼ਾਮਲ ਹੋਣਗੇ।