- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
15 ਸਾਲ ਬਾਅਦ ਵੀ ਐੱਸਜੀਪੀਸੀ ਚੋਣਾਂ ਨਾ ਹੋਣ ’ਤੇ ਇੰਟਰਨੈਸ਼ਨਲ ਸਿੱਖ ਕੌਂਸਲ ਨੇ ਪ੍ਰਗਟਾਈ ਚਿੰਤਾ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇੰਟਰਨੈਸ਼ਨਲ ਸਿੱਖ ਕੌਂਸਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ’ਚ ਹੋ ਰਹੀ ਲੰਬੀ ਦੇਰੀ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਤੋਂ ਚੋਣਾਂ ਦੀ ਤਰੀਕ ਜਲਦ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਕੌਂਸਲ ਦੇ ਪ੍ਰਧਾਨ ਮੰਨਦੀਪ ਸਿੰਘ ਮਿੱਠੂ ਨੇ ਕਿਹਾ ਕਿ ਸਿੱਖ ਪੰਥ ਦੀ ਇਕ ਮਹੱਤਵਪੂਰਨ ਚੁਣੀ ਹੋਈ ਸੰਸਥਾ ਹੈ ਤੇ ਇਸ ਦੀ ਨੁਮਾਇੰਦਗੀ ਸਿੱਖ ਸੰਗਤ ਦੀਆਂ ਵੋਟਾਂ ਰਾਹੀਂ ਹੋਣੀ ਚਾਹੀਦੀ ਹੈ। ਸੀਨੀਅਰ ਕੌਂਸਲ ਮੈਂਬਰ ਐਡਵੋਕੇਟ ਮਨਪ੍ਰੀਤ ਸਿੰਘ ਗਾਬਾ ਨੇ ਕਿਹਾ ਕਿ ਲੋਕਤੰਤਰ ’ਚ ਲੋਕਾਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਮਿਲਣਾ ਬੁਨਿਆਦੀ ਹੱਕ ਹੈ। ਕੇਂਦਰ ਸਰਕਾਰ ਤੇ ਸਬੰਧਤ ਚੋਣ ਅਧਿਕਾਰੀਆਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਐੱਸਜੀਪੀਸੀ ਚੋਣਾਂ ਲਈ ਸਪੱਸ਼ਟ ਰੋਡਮੈਪ ਤੇ ਸਮਾਂ-ਹੱਦ ਜਾਰੀ ਕਰਨੀ ਚਾਹੀਦੀ ਹੈ। ਕੌਂਸਲ ਨੇ ਮੰਗ ਕੀਤੀ ਕਿ ਸਿੱਖ ਸੰਗਤ ਨੂੰ ਐੱਸਜੀਪੀਸੀ ਦੀਆਂ ਚੋਣਾਂ ਸਬੰਧੀ ਅਸਪੱਸ਼ਟਤਾ ਤੋਂ ਮੁਕਤ ਕੀਤਾ ਜਾਵੇ। ਇਸ ਮੌਕੇ ਮਨਜੀਤ ਸਿੰਘ ਬਿੱਲਾ, ਮਨਦੀਪ ਸਿੰਘ ਮੋਂਟੂ, ਜੀਵਨ ਸਿੰਘ, ਹਰਪ੍ਰੀਤ ਸਿੰਘ ਹੈਪੀ, ਦਵਿੰਦਰ ਸਿੰਘ ਰੈਕਸੀ, ਗੁਰਪ੍ਰੀਤ ਸਿੰਘ ਭਾਟੀਆ, ਇੰਦਰਜੀਤ ਸਿੰਘ ਨਿਹੰਗ, ਸ਼ੇਰ ਸਿੰਘ ਨਿਹੰਗ ਬੁੱਢਾ ਦਲ, ਬੂਟਾ ਸਿੰਘ ਨਿਹੰਗ, ਗਗਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਮਾਨ, ਪਰਮਜੀਤ ਸਿੰਘ ਮਿੱਠੂ ਤੇ ਦਰਸ਼ਨ ਸਿੰਘ ਨੇ ਵੀ ਚੋਣਾਂ ਜਲਦ ਕਰਵਾਉਣ ਦੀ ਮੰਗ ਕੀਤੀ।