- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਇੰਟਰ-ਹਾਊਸ ਸਪੋਰਟਸ ਮੀਟ ਕਰਵਾਈ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਟੇਟ ਪਬਲਿਕ ਸਕੂਲ ਸ਼ਾਹਕੋਟ ’ਚ ਸੀਨੀਅਰ ਇੰਟਰ-ਹਾਊਸ ਸਪੋਰਟਸ ਮੀਟ ਕਰਵਾਈ ਗਈ। ਇਸ ਦੀ ਰਸਮੀ ਸ਼ੁਰੂਆਤ ਪ੍ਰਧਾਨ ਡਾ. ਨਰੋਤਮ ਸਿੰਘ ਨੇ ਜੋਤੀ ਉੱਜਵਲ ਕਰਕੇ ਕੀਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ‘ਦੇਹ ਸ਼ਿਵਾ ਬਰੁ ਮੋਹਿ’ ਸ਼ਬਦ ਦਾ ਗਾਇਨ ਕੀਤਾ ਗਿਆ, ਜਿਸ ਉਪਰੰਤ ਸਕੂਲ ਦੇ ਚਾਰੇ ਹਾਊਸਾਂ ਕਲਪਨਾ ਚਾਵਲਾ ਹਾਊਸ, ਮਦਰ ਟਰੇਸਾ ਹਾਊਸ, ਅੰਮ੍ਰਿਤਾ ਪ੍ਰੀਤਮ ਹਾਊਸ ਤੇ ਹੈਲਨ ਕੈਲਰ ਹਾਊਸ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕਨਿਸ਼ਕਾ, ਪਾਈਨਾ, ਅਰਸ਼ਪ੍ਰੀਤ ਅਤੇ ਜੈਸਮੀਨ ਵੱਲੋਂ ਬਾਖੂਬੀ ਨਿਭਾਈ ਗਈ। ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਵੱਲੋਂ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ 50 ਮੀਟਰ, 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਤੇ 1500 ਮੀਟਰ ਦੌੜ, ਲੈਮਨ ਰੇਸ, ਬੋਰੀ ਦੌੜ, ਤਿੰਨ ਲੈੱਗ ਦੌੜ, ਲੌਂਗ ਜੰਪ, ਜੈਵਲਿਨ ਥ੍ਰੋ, ਹਾਕੀ ਬਾਲ ਥ੍ਰੋ ਅਤੇ ਰਿਲੇਅ ਦੌੜ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡ ਮੁਕਾਬਲਿਆਂ ਦੌਰਾਨ ਲੜਕਿਆਂ ਵਿਚੋਂ ਗੁਰਵੀਰ, ਮਨਵੀਰ ਸਿੰਘ, ਪ੍ਰਭਜੋਤ, ਹਰਕਿਰਤ ਸਿੰਘ ਤੇ ਗੌਰਵ ਅਤੇ ਲੜਕੀਆਂ ਵਿੱਚੋਂ ਨਿਮਰਤ ਕੌਰ, ਮਨਮੀਤ, ਅਨਮੀਤ ਕੌਰ, ਪਰਨੀਤ ਕੌਰ ਤੇ ਨਵਜੋਤ ਕੌਰ ‘ਬੈਸਟ ਐਥਲੀਟ’ ਚੁਣੇ ਗਏ। ਇੰਟਰ-ਹਾਊਸ ਮੁਕਾਬਲਿਆਂ ’ਚ ‘ਅੰਮ੍ਰਿਤਾ ਪ੍ਰੀਤਮ ਹਾਊਸ’ ਜੇਤੂ ਰਿਹਾ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਤੇ ਅਧਿਆਪਕਾਂ ਵੱਲੋਂ ਜੇਤੂਆਂ ਨੂੰ ਗੋਲਡ, ਸਿਲਵਰ ਤੇ ਬ੍ਰਾਂਜ਼ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ’ਚ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਨੇ ਜੇਤੂਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।