ਖ਼ੁਦ ਦੀ ਸਵੈ ਪੜਚੋਲ ਕਰਨੀ ਜ਼ਰੂਰੀ
ਮਨ ਨੂੰ ਢਹਿੰਦੀ ਕਲਾ ’ਚ ਲਿਜਾਣਾ ਦੀ ਬਜਾਏ ਆਪਣੀ ਸਵੈ ਪੜਚੋਲ ਕਰਨੀ ਚਾਹੀਦੀ
Publish Date: Mon, 19 Jan 2026 06:39 PM (IST)
Updated Date: Mon, 19 Jan 2026 06:42 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਵੱਲੋਂ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ ਬਸਤੀ ਸ਼ੇਖ ਮਾਡਲ ਹਾਊਸ ਰੋਡ ਵਿਖੇ ਲਗਾਈ ਹਫਤਾਵਾਰੀ ਗੁਰਮਤਿ ਕਲਾਸ ਦੀ ਆਰੰਭਤਾ ਹਰਕੋਮਲ ਕੌਰ ਵੱਲੋਂ ਮੂਲਮੰਤਰ ਦਾ ਜਾਪ ਕਰਕੇ ਕੀਤੀ ਗਈ। ਨਿਮਰਤ ਕੌਰ ਵੱਲੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਸਿੱਖਿਆਵਾਂ ਨਾਲ ਸਬੰਧਤ ਲੈਕਚਰ ਦੀ ਸਾਂਝ ਕੀਤੀ। ਗੁਰਵਿੰਦਰ ਸਿੰਘ ਨੇ ਦਸਵੰਧ ਵਿਸ਼ੇ ’ਤੇ ਲੈਕਚਰ ਕੀਤਾ। ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੇ ਕਵੀਸ਼ਰੀ ਜਥੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਬੰਧੀ ਕਵੀਸ਼ਰੀ ਪ੍ਰਸੰਗ ਸੁਣਾਇਆ ਗਿਆ। ਪ੍ਰਿੰਸੀਪਲ ਮਨਦੀਪ ਸਿੰਘ ਨੇ ਬੰਦੇ ਖੋਜ ਦਿਲ ਹਰ ਰੋਜ਼ ਵਿਸ਼ੇ ’ਤੇ ਲੈਕਚਰ ਦੀ ਸਾਂਝ ਕਰਦਿਆ ਕਿਹਾ ਕਿ ਕਿਸੇ ਦੂਜੇ ਦੇ ਔਗੁਣਾਂ ਨੂੰ ਦੇਖ ਕੇ ਆਪਣੇ ਮਨ ਨੂੰ ਨਿਰਾਸ਼ਤਾ ਤੇ ਢਹਿੰਦੀ ਕਲਾ ’ਚ ਨਹੀਂ ਲਿਜਾਣਾ ਚਾਹੀਦਾ ਸਗੋਂ ਆਪਣੀ ਸਵੈ-ਪੜਚੋਲ ਕਰਨੀ ਚਾਹੀਦੀ ਹੈ। ਹਰਕੋਮਲ ਕੌਰ ਨੇ ਕਿਹਾ ਕਿ ਸਾਨੂੰ ਆਪਣੇ ਕੀਮਤੀ ਰੁਝੇਵਿਆਂ ’ਚੋਂ ਕੁਝ ਸਮਾਂ ਕੱਢਦੇ ਹੋਏ ਗੁਰਬਾਣੀ, ਗੁਰ ਇਤਿਹਾਸ ਤੇ ਗੁਰਮਤਿ ਸਿਧਾਂਤਾ ਨਾਲ ਸਾਂਝ ਪਾਉਣ ਲਈ ਇਸ ਗੁਰਮਤਿ ਕਲਾਸ ’ਚ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਭਰਨੀ ਚਾਹੀਦੀ ਹੈ।