ਐੱਚਐੱਮਵੀ ’ਚ ਰੁਜ਼ਗਾਰ ਯੋਗਤਾ ਹੁਨਰ ਸਬੰਧੀ ਵਰਕਸ਼ਾਪ
ਐੱਚਐੱਮਵੀ ਵਿਖੇ ਰੁਜ਼ਗਾਰ ਯੋਗਤਾ ਹੁਨਰ ਤੇ ਭਵਿੱਖੀ ਤਕਨਾਲੋਜੀਆਂ ਤੇ ਪ੍ਰੇਰਨਾਦਾਇਕ ਵਰਕਸ਼ਾਪ
Publish Date: Wed, 25 Feb 2026 06:33 PM (IST)
Updated Date: Wed, 25 Feb 2026 06:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ’ਚ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਪਲੇਸਮੈਂਟ ਸੈਲ ਵੱਲੋਂ ਕਰੀਅਰ-ਮੁਖੀ ਵਰਕਸ਼ਾਪ ਕਰਵਾਈ। ਇਸ ਦੌਰਾਨ ਨੈਸ਼ਨਲ ਐਸੋਸੀਏਸ਼ਨ ਆਫ਼ ਸਾਫਟਵੇਅਰ ਐਂਡ ਸਰਵਿਸ ਕੰਪਨੀਆਂ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਰੁਜ਼ਗਾਰ ਯੋਗਤਾ ਹੁਨਰ, ਰੈਜ਼ਿਊਮੇ ਤਿਆਰੀ ਤੇ ਇੰਟਰਵਿਊ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਪਹਿਲੇ ਸੈਸ਼ਨ ’ਚ ਦੀਪਤੀ ਠਾਕੁਰ ਨੇ ਪ੍ਰਭਾਵਸ਼ਾਲੀ ਰੈਜ਼ਿਊਮੇ ਤਿਆਰ ਕਰਨ ਤੇ ਇੰਟਰਵਿਊ ਦੀ ਤਿਆਰੀ ਸਬੰਧੀ ਮਾਰਗਦਰਸ਼ਨ ਦਿੱਤਾ, ਜਦਕਿ ਅਨੁਰਾਧਾ ਨੇ ਆਨਲਾਈਨ ਪਲੇਟਫਾਰਮ ਰਾਹੀਂ ਕੋਰਸਾਂ ’ਚ ਦਾਖਲੇ ਬਾਰੇ ਜਾਣਕਾਰੀ ਸਾਂਝੀ ਕੀਤੀ। ਦੂਜੇ ਸੈਸ਼ਨ ’ਚ ਸੰਕਲਪ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ ਵਰਤੋਂ ਤੇ ਭਵਿੱਖੀ ਹੁਨਰ ਵਿਕਾਸ ‘ਤੇ ਚਰਚਾ ਕੀਤੀ ਤੇ ਵਿਦਿਆਰਥੀਆਂ ਨੂੰ ਨਵੇਂ ਖੇਤਰਾਂ ’ਚ ਆਪਣੀ ਯੋਗਤਾ ਨਿਖਾਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕਿਹਾ ਕਿ ਅਕਾਦਮਿਕ ਗਿਆਨ ਨਾਲ ਨਾਲ ਹੁਨਰ ਵਿਕਾਸ ਤੇ ਨਵੀਆਂ ਤਕਨਾਲੋਜੀਆਂ ਦੀ ਸਮਝ ਵੀ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਪਲੇਸਮੈਂਟ ਸੈੱਲ ਇੰਚਾਰਜ ਜਗਜੀਤ ਭਾਟੀਆ ਤੇ ਟੀਮ ਨੂੰ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ।