- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਠਾਕੁਰ ਦਲੀਪ ਸਿੰਘ ਦੀ ਪ੍ਰੇਰਣਾ ਸਦਕਾ ਨਾਮਧਾਰੀ ਸੰਗਤਾਂ ਨੇ ਹਿੰਦੂ ਸਿੱਖ ਏਕਤਾ ਦਾ ਰੱਚਿਆ ਵਿਲੱਖਣ ਇਤਿਹਾਸ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ
ਜਲੰਧਰ : ਜਲੰਧਰ ’ਚ ਜਨਮ ਅਸ਼ਟਮੀ ਤਿਉਹਾਰ ਮੌਕੇ ਨਾਮਧਾਰੀ ਸੰਗਤ ਨੇ ਵੀ ਵੱਖ-ਵੱਖ ਮੰਦਰਾਂ ’ਚ ਜਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਤੇ ਹਿੰਦੂ-ਸਿੱਖ ਏਕਤਾ ਦਾ ਵਿਲੱਖਣ ਇਤਿਹਾਸ ਰੱਚਿਆ। ਨਾਮਧਾਰੀ ਵਿੱਦਿਅਕ ਜਥੇ ਦੇ ਪ੍ਰਧਾਨ ਸੰਤ ਪਲਵਿੰਦਰ ਸਿੰਘ ਨੇ ਦੱਸਿਆ ਕਿ ਭਗਵਾਨ ਸ੍ਰੀ ਕ੍ਰਿਸ਼ਨ ਸਭਨਾਂ ਦੇ ਪੂਜਨੀਕ ਹਨ। ਨਾਮਧਾਰੀ ਸੰਗਤ ਨੇ ਅਮਰ ਮੰਦਰ, ਸ੍ਰੀ ਗੌਰੀ ਸ਼ੰਕਰ ਮੰਦਰ ਗੁਰੂ ਅਮਰਦਾਸ ਕਾਲੋਨੀ, ਵੈਰਾਗੀ ਆਸ਼ਰਮ ’ਚ ਜਾ ਕੇ ਹਾਜ਼ਰੀ ਭਰੀ। ਸ਼੍ਰੀ ਗੌਰੀ ਸ਼ੰਕਰ ਮੰਦਰ ਦੇ ਪ੍ਰਧਾਨ ਜਤਿੰਦਰ ਮਹਾਜਨ ਨੇ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਾਮਧਾਰੀ ਸੰਗਤ ਵੱਲੋਂ ਕੀਰਤਨ ਕਰਨ ’ਤੇ ਇਸ ਤਰ੍ਹਾਂ ਮਹਿਸੂਸ ਹੋਇਆ ਵੀ ਕਿਹਾ ਕਿ ਸੰਗਤ ’ਚੋਂ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਹੋ ਰਹੇ ਹਨ। ਸੰਘ ਪ੍ਰਚਾਰਕ ਨਵਦੀਪ ਨੇ ਵੀ ਸਪੱਸ਼ਟ ਕੀਤਾ ਕਿ ਗੁਰਬਾਣੀ ’ਚ ਕਿਵੇਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਹੈ। ਇਸ ਮੌਕੇ ਜਥੇਦਾਰ ਅਮਰੀਕ ਸਿੰਘ, ਸੰਤ ਦਇਆ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ, ਰਾਜਪਾਲ ਕੌਰ, ਸੁਰਜੀਤ ਕੌਰ, ਜਸਬੀਰ ਕੌਰ, ਰਮਨਪ੍ਰੀਤ ਕੌਰ, ਸਰਬਜੀਤ ਕੌਰ, ਰੋਮੀ, ਨਵਜਿੰਦਰ ਸਿੰਘ ਆਦਿ ਵੱਲੋਂ ਸੇਵਾ ਨਿਭਾਈ ਗਈ।