ਏਜੀਆਈ ਇੰਫਰਾ ਲਿਮਟਿਡ ਖੇਡਾਂ ਨੂੰ ਬੜਾਵਾ ਦੇਣ ਲਈ ਵਚਨਬੱਧ ਏਜੀਆਈ ਇੰਫਰਾ ਲਿਮਟਿਡ ਖੇਡਾਂ ਨੂੰ ਵਧਾਵਾ ਦੇਣ ਲਈ ਵਚਨਬੱਧ
Publish Date: Sat, 28 Nov 2026 06:41 PM (IST)
Updated Date: Sun, 29 Nov 2026 04:05 AM (IST)
ਇਲਾਕੇ ਦੀਆਂ ਮੋਹਰੀ ਰੀਅਲ ਅਸਟੇਟ ਅਤੇ ਇੰਫਰਾਸਟਰੱਕਚਰ ਕੰਪਨੀਆਂ ’ਚੋਂ ਇੱਕ, ਖੇਡਾਂ ਲਈ ਨਵੀਆਂ ਤੇ ਵਧੀਆ ਸਹੂਲਤਾਂ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਏਜੀਆਈ ਇੰਫਰਾ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਕੰਪਨੀ ਦਾ ਮਕਸਦ ਸਿਰਫ਼ ਘਰਾਂ ਦੇ ਪ੍ਰੋਜੈਕਟ ਬਣਾਉਣਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਇੱਕ ਸਿਹਤਮੰਦ, ਅਨੁਸ਼ਾਸਨ ਵਾਲਾ ਅਤੇ ਨਸ਼ਾ ਮੁਕਤ ਸਮਾਜ ਬਣਾਉਣ ਵਿੱਚ ਵੀ ਆਪਣਾ ਯੋਗਦਾਨ ਪਾਉਣਾ ਹੈ। ਇਸੇ ਸੋਚ ਨਾਲ ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਨਾਮ ਦੀ ਸੰਸਥਾ ਬਣਾਈ ਗਈ ਹੈ, ਜੋ ਵੱਖ-ਵੱਖ ਖੇਡਾਂ ਨੂੰ ਵਧਾਉਣ ਅਤੇ ਖਿਡਾਰੀਆਂ ਨੂੰ ਅੱਗੇ ਲਿਆਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਏਜੀਆਈ ਇੰਫਰਾ ਲਿਮਟਿਡ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹੋਏ, ਅੰਤਰਰਾਸ਼ਟਰੀ ਖੇਡ ਪ੍ਰਬੰਧਕ ਅਤੇ ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਭਾਂਬਰੀ ਨੇ ਕਿਹਾ ਕਿ ਅੱਜਕੱਲ੍ਹ ਖੇਡਣ ਲਈ ਮੈਦਾਨ ਅਤੇ ਚੰਗੀਆਂ ਖੇਡ ਸਹੂਲਤਾਂ ਘੱਟ ਹੁੰਦੀਆਂ ਜਾ ਰਹੀਆਂ ਹਨ। ਅਜਿਹੇ ਸਮੇਂ ’ਚ ਏਜੀਆਈ ਇੰਫਰਾ ਲਿਮਟਿਡ ਨੇ ਨੌਜਵਾਨਾਂ ਲਈ ਚੰਗੇ ਖੇਡ ਮੈਦਾਨ ਅਤੇ ਸਹੂਲਤਾਂ ਬਣਾਉਣ ਦਾ ਵਧੀਆ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਕੀਮਤ ਬਹੁਤ ਜ਼ਿਆਦਾ ਹੋਣ ਦੇ ਬਾਵਜੂਦ ਵੀ ਏਜੀਆਈ ਨੇ ਆਪਣੇ ਰਿਹਾਇਸ਼ੀ ਪ੍ਰੋਜੈਕਟਾਂ ਵਿੱਚ ਖੇਡ ਮੈਦਾਨਾਂ ਤੇ ਖੇਡ ਸਹੂਲਤਾਂ ਲਈ ਕੀਮਤੀ ਜਗ੍ਹਾ ਰੱਖੀ ਹੈ। ਇਹ ਗੱਲ ਦੱਸਦੀ ਹੈ ਕਿ ਕੰਪਨੀ ਖੇਡਾਂ ਨੂੰ ਕਿੰਨੀ ਅਹਿਮੀਅਤ ਦਿੰਦੀ ਹੈ ਤੇ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਇਸੇ ਲੜੀ ਤਹਿਤ ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਨੇ ਜਲੰਧਰ ਦੇ ਏਜੀਆਈ ਗਲੋਬਲ ਸਕੂਲ, ਜਲੰਧਰ ਹਾਈਟਸ-2, ਅਰਬਾਨਾ ਦੇ ਖੇਡ ਮੈਦਾਨ ’ਚ ਕ੍ਰਿਕਟ ਐਕਸੀਲੈਂਸ ਸੈਂਟਰ ਬਣਾਇਆ ਹੈ। ਇਹ ਇੱਕ ਆਧੁਨਿਕ ਕ੍ਰਿਕਟ ਸੈਂਟਰ ਹੈ, ਜਿੱਥੇ ਰਾਤ ਨੂੰ ਵੀ ਲਾਈਟਾਂ ਦੀ ਮਦਦ ਨਾਲ ਅਭਿਆਸ ਕੀਤਾ ਜਾ ਸਕਦਾ ਹੈ। ਇਹ ਸੂਬੇ ਦੇ ਚੰਗੇ ਕ੍ਰਿਕਟ ਸਿਖਲਾਈ ਕੇਂਦਰਾਂ ਵਿੱਚੋਂ ਇੱਕ ਹੈ। ਇਸ ਸੈਂਟਰ ਵਿੱਚ ਕ੍ਰਿਕਟ ਦੀ ਪ੍ਰੈਕਟਿਸ ਲਈ ਚਾਰ ਪਿੱਚਾਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚ ਦੋ ਮਿੱਟੀ ਦੀਆਂ, ਇੱਕ ਸੀਮਿੰਟ ਦੀ ਅਤੇ ਇੱਕ ਸਿੰਥੈਟਿਕ ਪਿੱਚ ਹੈ। ਇਸ ਤੋਂ ਇਲਾਵਾ, ਨੌਜਵਾਨ ਖਿਡਾਰੀਆਂ ਨੂੰ ਚੰਗੀ ਸਿਖਲਾਈ ਦੇਣ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਨੂੰ ਹੋਰ ਵਧੀਆ ਬਣਾਉਣ ਲਈ ਆਧੁਨਿਕ ਬਾਲਿੰਗ ਮਸ਼ੀਨ ਵੀ ਲਗਾਈ ਗਈ ਹੈ। ਖਿਡਾਰੀਆਂ ਦੀ ਸਹੂਲਤ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ। ਇਸ ਸੈਂਟਰ ਵਿੱਚ ਆਧੁਨਿਕ ਪਖਾਨੇ, ਮੁੰਡਿਆਂ ਅਤੇ ਕੁੜੀਆਂ ਲਈ ਵੱਖ-ਵੱਖ ਕੱਪੜੇ ਬਦਲਣ ਵਾਲੇ ਕਮਰੇ, ਪੈਂਟਰੀ ਤੇ ਪੀਣ ਲਈ ਸਾਫ਼ ਪਾਣੀ ਦੀ ਸਹੂਲਤ ਹੈ। ਆਪਣੇ ਖੇਡ ਮੈਦਾਨ ਅਤੇ ਸਹੂਲਤਾਂ ਬਣਾਉਣ ਦੇ ਨਾਲ-ਨਾਲ ਏਜੀਆਈ ਇੰਫਰਾ ਲਿਮਟਿਡ ਹੋਰ ਖੇਡ ਸੰਸਥਾਵਾਂ ਦੀ ਵੀ ਪੈਸੇ ਨਾਲ ਮਦਦ ਕਰ ਰਹੀ ਹੈ। ਕੰਪਨੀ ਵੱਖ-ਵੱਖ ਪੱਧਰ ਦੇ ਖੇਡ ਮੁਕਾਬਲਿਆਂ ਨੂੰ ਸਪਾਂਸਰ ਕਰਕੇ ਖਿਡਾਰੀਆਂ ਅਤੇ ਖੇਡਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਏਜੀਆਈ ਇੰਫਰਾ ਲਿਮਟਿਡ ਵੱਲੋਂ ਨਾਮਵਰ ਸੁਰਜੀਤ ਹਾਕੀ ਸੋਸਾਇਟੀ ਤੇ ਇਸ ਵੱਲੋਂ ਕਰਵਾਏ ਜਾਂਦੇ ਕੌਮੀ ਪੱਧਰ ਦੇ ਸੁਰਜੀਤ ਹਾਕੀ ਟੂਰਨਾਮੈਂਟ ਨੂੰ ਵੀ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ।