- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਆਬਾ ਕਾਲਜ ਵਿੱਚ ਵਿਕਸਤ ਭਾਰਤ ਨੌਜਵਾਨ ਨੇਤਾਵਾਂ ਦੇ ਸੰਵਾਦ ਅਤੇ ਭਾਗੀਦਾਰੀ 'ਤੇ ਮੁਹਿੰਮ ਦਾ ਅਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਵਿਕਸਤ ਭਾਰਤ ਨੌਜਵਾਨ ਨੇਤਾਵਾਂ ਦੇ ਸੰਵਾਦ ਅਤੇ ਭਾਗੀਦਾਰੀ ਮੁਹਿੰਮ ਦਾ ਅਯੋਜਨ ਕੀਤਾ ਗਿਆ, ਜਿਸ ’ਚ ਅੰਕੁਸ਼-ਰੀਜਨਲ ਡਾਇਰੈਕਟੋਰੇਟ, ਐੱਨ.ਐੱਸ.ਐੱਸ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਜਿਨ੍ਹਾਂ ਦਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ-ਸੰਯੋਜਨ., ਡਾ. ਰਣਜੀਤ ਸਿੰਘ, ਪ੍ਰੋ. ਰਜਨੀ ਧੀਰ, ਡਾ. ਨਤਾਸ਼ਾ, ਪ੍ਰੋ. ਵਿਕਾਸ ਜੈਨ, ਡਾ. ਰਾਕੇਸ਼ ਕੁਮਾਰ ਅਤੇ ਪ੍ਰੋ. ਜਸਵਿੰਦਰ ਪ੍ਰੋਗਰਾਮ ਅਫਸਰਾਂ ਤੇ ਵਲੰਟੀਅਰਜ਼ ਨੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅੰਕੁਸ਼ ਨੇ ਵਿਕਸਤ ਭਾਰਤ ਨੌਜਵਾਨ ਨੇਤਾਵਾਂ ਦੇ ਸੰਵਾਦ ਅਤੇ ਭਾਗੀਦਾਰੀ ਮੁਹਿੰਮ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਤਹਿਤ 15-29 ਸਾਲ ਦੀ ਉਮਰ ਸਮੂਹ ਦੇ ਸਮਰੱਥ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਦੁਆਰਾ ਉਨ੍ਹਾਂ ਦੇ ਨਵੀਨਤਾਕਾਰੀ ਸਾਕਾਰਾਤਮਕ ਵਿਚਾਰਾਂ, ਪ੍ਰਤਿਭਾ, ਰਚਨਾਤਮਕਤਾ ਅਤੇ ਵਚਨਬੱਧਤਾ ਰਾਹੀਂ ਦੇਸ਼ ਨੂੰ ਸੰਪੂਰਨ ਵਿਕਾਸ ਵੱਲ ਲਿਜਾਇਆ ਜਾਣਾ ਹੈ। ਨਾਲ ਹੀ ਨੌਜਵਾਨਾਂ ਨੂੰ ਮਾਯ ਭਾਰਤ ਪੋਰਟਲ ਅਤੇ ਵਿਕਸਤ ਭਾਰਤ ਕੁਇਜ਼ ਵਿੱਚ ਭਾਗ ਲੈਣ ਲਈ ਵੱਖ-ਵੱਖ ਬਿੰਦੂਆਂ 'ਤੇ ਵੀ ਵਿਤਰਤ ਜਾਣਕਾਰੀ ਦਿੱਤੀ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਸਾਰੇ ਹਾਜ਼ਰ ਨੌਜਵਾਨਾਂ ਨੂੰ ਵਿਕਸਤ ਭਾਰਤ ਦੇ ਨੌਜਵਾਨ ਨੇਤਾਵਾਂ ਦੇ ਸੰਵਾਦ ਅਤੇ ਭਾਗੀਦਾਰੀ ਮੁਹਿੰਮ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਡਾ. ਨਰਿੰਦਰ ਕੁਮਾਰ ਨੇ ਮੌਜੂਦ ਸਾਰਿਆਂ ਦਾ ਧੰਨਵਾਦ ਕੀਤਾ ।