ਰਾਸ਼ਟਰੀ ਨਿਰਮਾਣ ’ਚ ਯੋਗਦਾਨ ਪਾਉਣ ਲਈ ਪ੍ਰੇਰਿਆ ਦਰਸ਼ਨ ਅਕੈਡਮੀ ਵਿਖੇ ਦੇਸ਼ ਭਗਤੀ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ
Publish Date: Tue, 18 Aug 2026 07:27 PM (IST)
Updated Date: Tue, 18 Aug 2026 07:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਦਰਸ਼ਨ ਅਕੈਡਮੀ ’ਚ ਆਜ਼ਾਦੀ ਦਿਵਸ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਪ੍ਰਿੰਸੀਪਲ ਦਿਨੇਸ਼ ਸਿੰਘ, ਮੈਨੇਜਮੈਂਟ ਕਮੇਟੀ ਮੈਨੇਜਰ, ਪ੍ਰੋਫੈਸਰ ਰਜਨੀਸ਼ ਖੰਨਾ, ਮੈਂਬਰ ਦੀਪਕ ਜੌੜਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ। ਰਾਸ਼ਟਰੀ ਗੀਤ ਗਾਇਨ ਉਪਰੰਤ ਤਿਰੰਗੇ ਨੂੰ ਸਲਾਮੀ ਦਿੱਤੀ ਗਈ। ਵਿਦਿਆਰਥੀਆਂ ਨੇ ਅਨੁਸ਼ਾਸਿਤ ਤੇ ਪ੍ਰਭਾਵਸ਼ਾਲੀ ਮਾਰਚ-ਪਾਸਟ ਰਾਹੀਂ ਦੇਸ਼ ਭਗਤੀ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਚਾਰ ਹਾਊਸਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਭਰੇ ਮਨਮੋਹਕ ਤੇ ਜੋਸ਼ੀਲੇ ਨਾਚ ਪੇਸ਼ ਕੀਤੇ। ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਛੋਟੇ ਬੱਚਿਆਂ ਨੇ ਦੇਸ਼ ਭਗਤੀ ਦੇ ਸੁਰੀਲੇ ਗੀਤ ਗਾਏ। ਸੱਭਿਆਚਾਰਕ ਨਾਚ ਪ੍ਰਦਰਸ਼ਨਾਂ ਦਾ ਨਿਰਣਾ ਇਕ ਵਿਸ਼ੇਸ਼ ਪੈਨਲ ਦੁਆਰਾ ਕੀਤਾ। ਖੇਡ ਮੁਕਾਬਲਿਆਂ ਤੇ ਹੋਰ ਗਤੀਵਿਧੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਦਿਨੇਸ਼ ਸਿੰਘ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਤੇ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਮੈਨੇਜਰ ਪ੍ਰੋਫੈਸਰ ਰਜਨੀਸ਼ ਖੰਨਾ ਤੇ ਦੀਪਕ ਜੌੜਾ ਨੇ ਬੱਚਿਆਂ ਨੂੰ ਅਨੁਸ਼ਾਸਨ, ਦੇਸ਼ ਭਗਤੀ ਤੇ ਸਖ਼ਤ ਮਿਹਨਤ ਲਈ ਪ੍ਰਣ ਲੈਣ ਲਈ ਉਤਸ਼ਾਹਿਤ ਕੀਤਾ। ਪ੍ਰੋਗਰਾਮ ਮੁੱਖ ਕੋਆਰਡੀਨੇਟਰ ਗੀਤਾ ਵਲੋਂ ਧੰਨਵਾਦ ਕੀਤਾ।