
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਨੈ ਨਗਰ ਕਾਲੋਨੀ ’ਚ ਵੈਲਫੇਅਰ ਸੋਸਾਇਟੀ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਨੈ ਨਗਰ ਵੈਲਫੇਅਰ ਸੁਸਾਇਟੀ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਛੋਟੇ-ਛੋਟੇ ਬੱਚਿਆਂ ਦੀਆਂ ਕਵਿਤਾਵਾਂ ਤੇ ਦੇਸ਼ ਭਗਤੀ ਦੇ ਗੀਤਾਂ ਨਾਲ ਹੋਈ। ਉਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਦੀ ਭਰਵੀਂ ਆਮਦ ਹੋਣ ’ਤੇ ਮੁਹੱਲੇ ਦੇ ਕੌਂਸਲਰ ਰਵੀ ਕੁਮਾਰ ਨੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਆਪਣੇ ਭਾਸ਼ਣ ’ਚ ਕੌਂਸਲਰ ਰਵੀ ਕੁਮਾਰ ਨੇ ਕਿਹਾ ਕਿ ਵਿਨੈ ਨਗਰ ਵੈਲਫੇਅਰ ਸੁਸਾਇਟੀ ਵਲੋਂ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ ਤੇ ਕੋਸ਼ਿਸ਼ ਰਹਿੰਦੀ ਹੈ ਰਹਿੰਦੇ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਉੱਘੇ ਲੇਖਕ ਤੇ ਬੁਲਾਰੇ ਨੂਰ ਸੰਤੋਖਪੁਰੀ ਨੇ 15 ਅਗਸਤ ਦੇ ਇਤਿਹਾਸ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ। ਰਵੀ ਕੁਮਾਰ ਨੇ ਪ੍ਰੋਗਰਾਮ ’ਚ ਪੁੱਜਣ ’ਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਜਿੰਦਰ ਸਹਿਗਲ, ਸੰਜੀਵ ਨੰਦਾ, ਪਰਮਜੀਤ ਸਿੰਘ, ਬਾਬਾ ਜਬਰਜੰਗ ਸਿੰਘ, ਨੂਰ ਸੰਤੋਖਪੁਰੀ, ਸਤੀਸ਼ ਸ਼ਰਮਾ, ਪ੍ਰਦੀਪ ਕੁਮਾਰ, ਸੁਰਿੰਦਰ ਢੀਂਗਰਾ, ਗੁਰਦੀਪ ਲਾਲ ਭਾਰਦਵਾਜ, ਬਲਵਿੰਦਰ ਸਿੰਘ, ਚਰਨਜੀਤ ਸਿੰਘ ਤਲਵੰਡੀ, ਰਾਮ ਮੂਰਤੀ, ਵਿਜੇ ਆਹੂਜਾ, ਮੁਲਖ ਰਾਜ, ਬਲਜਿੰਦਰ ਸਿੰਘ, ਕੁਲਬੀਰ ਕੌਰ, ਹਰਜੀਤ ਸਿੰਘ, ਸੁਰਿੰਦਰ ਸ਼ਰਮਾ ਤੇ ਹੋਰ ਹਾਜ਼ਰ ਸਨ।