- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਕ੍ਰਾਂਤੀ ਤਹਿਤ ਸਸੀਸੈਸ ਨਿਹਾਲੂਵਾਲ ਵਿਖੇ ਐੱਨਐੱਸਕਿਊਐੱਫ ਲੈਬ ਦਾ ਉਦਘਾਟਨ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਵਿਖੇ ਐੱਨਐੱਸਕਿਊਐੱਫ ਲੈਬਾਰਟਰੀ ਦਾ ਉਦਘਾਟਨ ਕੀਤਾ ਗਿਆ। ਦਮਨਜੀਤ ਕੌਰ ਪ੍ਰਿੰਸੀਪਲ ਨੇ ਦੱਸਿਆ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਹਕੋਟ ਦੇ ਬਲਾਕ ਪ੍ਰਧਾਨ ਹਾਕਮ ਸਿੰਘ ਖ਼ਾਲਸਾ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਦੇ ਸਕੂਲ ਪਹੁੰਚਣ ’ਤੇ ਸਕੂਲ ਇੰਚਾਰਜ ਵਿਵੇਕ ਕੌੜਾ ਵੱਲੋਂ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਮੌਕੇ ’ਤੇ ਆਪਣੇ ਕੁੰਜੀਵਤ ਸੰਬੋਧਨ ’ਚ ਪ੍ਰਿੰਸੀਪਲ ਨੇ ਕਿਹਾ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਤੇਜ਼ੀ ਨਾਲ ਬਦਲ ਰਹੀ ਹੈ। ਮੁੱਖ ਮਹਿਮਾਨ ਹਾਕਮ ਸਿੰਘ ਖਾਲਸਾ ਨੇ ਕਿਹਾ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਵੱਡੇ ਪੱਧਰ ’ਤੇ ਬਦਲਾਅ ਹੋ ਰਹੇ ਹਨ। ਇਸ ਦਾ ਸਿੱਧਾ ਲਾਭ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਤੇ ਦਾਨੀ ਸੱਜਣਾਂ ਦਾ ਪ੍ਰਿੰਸੀਪਲ ਤੇ ਐੱਸਐੱਮਸੀ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ, ਡਾ. ਸੁਖਜੀਵਨ ਸਿੰਘ, ਸੁਖਜੀਤ ਸਿੰਘ, ਸੁਖਦੇਵ ਸਿੰਘ, ਸੇਵਾ ਮੁਕਤ ਲੈਕਚਰਾਰ ਰਾਮ ਤੀਰਥ ਸ਼ਰਮਾ, ਕਰਮਜੀਤ ਕੌਰ, ਆਸ਼ੂ ਮਹਿੰਦਰੂ, ਸੰਦੀਪ ਕੁਮਾਰ ਗਿੱਲ, ਗੁਰਵਿੰਦਰ ਸਿੰਘ, ਗੌਰਵ ਕੁਮਾਰ, ਜਸਪ੍ਰੀਤ ਸਿੰਘ, ਮਹਿਕ ਬਾਵਾ, ਨਵਦੀਪ ਕੌਰ, ਰਜਿੰਦਰ ਕੌਰ, ਵੀਰਪਾਲ ਕੌਰ, ਨਰਿੰਦਰ, ਰਕੇਸ਼ ਕੁਮਾਰ, ਐੱਸਐੱਮਸੀ ਚੇਅਰਮੈਨ ਸਰਬਜੀਤ ਕੌਰ, ਅਵਿਨਾਸ਼ ਚਾਵਲਾ ਆਦਿ ਹਾਜ਼ਰ ਸਨ।