32 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਸੜਕ ਦਾ ਉਦਘਾਟਨ
ਪਿੰਡ ਦੁਸਾਂਝ ਕਲਾਂ ਵਿਖੇ 32 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਸੜਕ ਦਾ ਉਦਘਾਟਨ
Publish Date: Sun, 22 Feb 2026 06:34 PM (IST)
Updated Date: Sun, 22 Feb 2026 06:36 PM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪੰਜਾਬ ਸਰਕਾਰ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ਤਹਿਤ ਪਿੰਡ ਦੁਸਾਂਝ ਕਲਾਂ ’ਚ ਐੱਸਸੀ ਸ਼ਮਸ਼ਾਨਘਾਟ ਤੋਂ ਕੰਨਿਆ ਸਕੂਲ ਦੀ ਗਰਾਊਂਡ ਤਕ ਇੰਟਰਲਾਕ ਟਾਇਲਾਂ ਨਾਲ ਬਣਨ ਵਾਲੀ ਸੜਕ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਤੇ ਸਰਪੰਚ ਨਿਰਮਲ ਕੁਮਾਰ ਨਵੀਂ ਨੇ ਸਾਂਝੇ ਤੌਰ ’ਤੇ ਇੱਟ ਰੱਖ ਕੇ ਉਦਘਾਟਨ ਕੀਤਾ। ਸਰਪੰਚ ਨਿਰਮਲ ਕੁਮਾਰ ਨਵੀਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਭਗ ਇਕ ਕਿਲੋਮੀਟਰ ਲੰਬੀ ਇਸ ਸੜਕ ’ਤੇ ਕਰੀਬ 32 ਲੱਖ ਰੁਪਏ ਦੀ ਲਾਗਤ ਆਏਗੀ। ਉਨ੍ਹਾਂ ਕਿਹਾ ਕਿ ਚੀਮਾ ਸਾਹਿਬ ਦੀਆਂ ਕੋਸ਼ਿਸ਼ਾਂ ਸਦਕਾ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਮਿਲੀ ਤੇ ਕੰਮ ਸ਼ੁਰੂ ਹੋ ਸਕਿਆ ਹੈ। ਉਨ੍ਹਾਂ ਪੰਜਾਬ ਸਰਕਾਰ ਅੱਗੇ ਹੋਰ ਵਿਕਾਸ ਕਾਰਜਾਂ ਲਈ ਵੀ ਮੰਗ ਰੱਖੀ, ਜਿਸ ’ਚ ਬਾਬਾ ਸੰਗ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਧਰਮਦੁਆਰਾ ਸਾਹਿਬ ਤਕ ਸੜਕ ਦੀ ਨਿਰਮਾਣ, ਕੰਨਿਆ ਸਕੂਲ ਤੇ ਸ਼ਿਵ ਮੰਦਰ ਵਾਲੀ ਸੜਕ ਨੂੰ ਕਨਕਰੀਟ ਬਣਾਉਣ, ਸੀਵਰੇਜ ਪਾਉਣ, ਕਮਿਊਨਿਟੀ ਹਾਲ ਦੀ ਉਸਾਰੀ ਤੇ ਸਿਹਤ ਸਹੂਲਤਾਂ ਵਧਾਉਣ ਲਈ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਮੰਗ ਸ਼ਾਮਲ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਓ ਮਾਨ, ਲਵਪ੍ਰੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਸੰਧੂ, ਦਰਸ਼ਨ ਕੁਮਾਰ ਪੰਚ, ਮਨਵੀਰ ਸਿੰਘ ਪੰਚ, ਹਰਜਿੰਦਰ ਸਿੰਘ ਲੰਬੜਦਾਰ, ਦਲਜੀਤ ਸਿੰਘ ਸਾਬਕਾ ਪੰਚ, ਰਾਮ ਨਾਥ ਸਾਬਕਾ ਪੰਚ, ਜਗਤਾਰ ਸਿੰਘ, ਹਰਮੇਸ਼ ਵਿਰਦੀ, ਡਾ. ਓਮਪ੍ਰਕਾਸ਼, ਬੱਬੂ ਦੁਸਾਂਝ, ਨਰਿੰਦਰ ਕੌਰ ਪੰਚ, ਬਲਜਿੰਦਰ ਕੌਰ, ਲਵਲੀ ਦੁਸਾਂਝ ਸਮੇਤ ਸਮੂਹ ਗ੍ਰਾਮ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।