- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੇਅਰਮੈਨ ਸਵਿੰਦਰ ਸੋਨੂ ਨੇ ਨੰਗਲ ਅੰਬੀਆਂ ਸਕੂਲ ਵਿਖੇ ਕੀਤਾ ਕਮਰੇ ਦਾ ਉਦਘਾਟਨ

-ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਦਾ ਸ਼ਾਲਾਘਾ ਯੋਗ ਉਪਰਾਲਾ : ਐੱਮਸੀ ਬੋਬੀ ਗਰੋਵਰ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਕੂਲਾਂ ’ਚ ਚਲਾਈ ਗਈ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨੰਗਲ ਅੰਬੀਆਂ ਵਿਖੇ ਸਿੱਖਿਆ ਵਿਭਾਗ ਵੱਲੋਂ ਭੇਜੀ ਗਈ ਗਰਾਂਟ ਨਾਲ ਆਧੁਨਿਕ ਸਮਾਰਟ ਕਲਾਸ-ਰੂਮ ਦੀ ਉਸਾਰੀ ਕੀਤੀ ਗਈ, ਜਿਸ ਦਾ ਉਦਘਾਟਨ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸਵਿੰਦਰ ਸਿੰਘ ਸੋਨੂੰ ਨੇ ਕੀਤਾ। ਇਸ ਮੌਕੇ ਐੱਮਸੀ ਬੌਬੀ ਗਰੋਵਰ ਤੇ ਸਰਪੰਚ ਸਰਬਜੀਤ ਸਿੰਘ ਮੁੱਤੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਸਕੂਲ ਮੁਖੀ ਕੁਲਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਚੇਅਰਮੈਨ ਸਵਿੰਦਰ ਸਿੰਘ ਸੋਨੂ ਤੇ ਐੱਮਸੀ ਬੋਬੀ ਗਰੋਵਰ ਨੇ ਦੱਸਿਆ ਕਿ ਪੰਜਾਬ ਸਿੱਖਿਆ ਕ੍ਰਾਂਤੀ ਸਰਕਾਰ ਦਾ ਸ਼ਲਾਘਾ ਯੋਗ ਉਪਰਾਲਾ ਹੈ। ਇਸ ਨਾਲ ਸਕੂਲਾਂ ਦੀ ਲਗਾਤਾਰ ਨੁਹਾਰ ਬਦਲ ਰਹੀ ਹੈ। ਚੇਅਰਮੈਨ ਨੇ ਇਸ ਮੌਕੇ ਸਕੂਲ ਨੂੰ 5100 ਦੀ ਦਾਨ ਰਾਸ਼ੀ ਭੇਟ ਕੀਤੀ। ਅੰਤ ’ਚ ਸਕੂਲ ਮੁਖੀ ਕੁਲਦੀਪ ਕੌਰ ਤੇ ਸਮੂਹ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਰਜਿੰਦਰ ਸ਼ੇਰਾ, ਰਾਮਲੀਲਾ ਕਮੇਟੀ ਦੇ ਆਗੂ ਸ਼ੈਂਟੀ ਚਾਵਲਾ, ਸਕੂਲ ਮੁਖੀ ਕੁਲਦੀਪ ਕੌਰ, ਰਜਿੰਦਰ ਸਿੰਘ, ਅਮਨਦੀਪ ਸਿੰਘ, ਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਦੀਪ ਸਿੰਘ, ਮਨਦੀਪ ਸਿੰਘ, ਜੋਤੀ, ਰਸ਼ਪਾਲ ਕੌਰ, ਪਰਮਿੰਦਰ ਕੌਰ, ਮਨਜੀਤ ਕੌਰ, ਲਵਪ੍ਰੀਤ ਕੌਰ, ਸੁਮਨ ਲਤਾ, ਕਰਮ ਜੋਤ ਕੌਰ, ਸੁਖਦੀਪ ਕੌਰ ਹਾਜ਼ਰ ਸਨ।