- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਪਰੂਵਮੈਂਟ ਟਰੱਸਟ ਅਗਲੇ ਮਹੀਨੇ 19 ਅਕਤੂਬਰ ਨੂੰ 498 ਕਰੋੜ ਦੀਆਂ ਰਿਜ਼ਰਵ ਰੇਟ ਵਾਲੀਆਂ 199 ਜਾਇਦਾਦਾਂ ਦੀ ਈ=ਨਿਲਾਮੀ ਕਰਨ ਜਾ ਰਿਹਾ ਹੈ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਇੰਪਰੂਵਮੈਂਟ ਟਰੱਸਟ 19 ਅਕਤੂਬਰ ਨੂੰ 498 ਕਰੋੜ ਦੀਆਂ ਰਿਜ਼ਰਵ ਰੇਟ ਵਾਲੀਆਂ 199 ਜਾਇਦਾਦਾਂ ਦੀ ਈ-ਨਿਲਾਮੀ ਕਰਨ ਜਾ ਰਿਹਾ ਹੈ ਤੇ ਉਸ ਨੇ ਪਿਛਲੀਆਂ 5 ਈ ਨਿਲਾਮੀਆਂ ’ਚ ਯੋਗ ਕੀਮਤ ਨਾ ਮਿਲਣ ਹੁਣ ਉਸ ਨੇ ਰਿਜ਼ਰਵ ਰੇਟ ’ਚ 8 ਤੋਂ 10 ਫੀਸਦੀ ਦਾ ਵਾਧਾ ਕੀਤਾ ਹੈ ਅਤੇ ਬੋਲੀ ਦੇਣ ਵਾਲੇ ਨੂੰ 6 ਫੀਸਦੀ ਵਾਧੂ ਸੈੱਸ ਵੀ ਦੇਣਾ ਹੋਵੇਗਾ।
---
ਨਿਲਾਮੀ ਵਾਲੀਆਂ ਜਾਇਦਾਦਾਂ
ਇੰਪਰੂਵਮੈਂਟ ਟਰੱਸਟ ਦੇ ਸੂਤਰਾਂ ਅਨੁਸਾਰ ਜਿਹੜੀਆਂ 199 ਜਾਇਦਾਦਾਂ ਦੀ ਨਿਲਾਮੀ ਕੀਤੀ ਜਾਣੀ ਹੈ, ਉਨ੍ਹਾਂ ’ਚ ਮਹਾਰਾਜਾ ਰਣਜੀਤ ਸਿੰਘ ਐਵੇਨਿਊ, ਸੂਰਿਆ ਐਨਕਲੇਵ, ਮਾਸਟਰ ਗੁਰਬੰਤਾ ਸਿੰਘ ਐਨਕਲੇਵ, ਸ਼ਹੀਦ ਚਮਨ ਦਾਦਾ ਕਮਰਸ਼ੀਅਲ ਕੰਪਲੈਕਸ, ਸ਼ਹੀਦ ਭਗਤ ਸਿੰਘ ਕਲੋਨੀ, ਗੁਰੂ ਗੋਬਿੰਦ ਸਿੰਘ ਐਵੇਨਿਊ 'ਤੇ ਪੈਟਰੋਲ ਪੰਪ ਸਾਈਟ ਅਤੇ ਸੂਰਿਆ ਐਨਕਲੇਵ ਐਕਸਟੈਂਸ਼ਨ ਸਮੇਤ ਹੋਰ ਕਈ ਜਾਇਦਾਦਾਂ ਸ਼ਾਮਲ ਹਨ ਅਤੇ ਇਨ੍ਹਾਂ ਦੇ ਵੱਖ ਵੱਖ ਨਿਲਾਮੀ ਦੇ ਰੇਟ ਰਖੇ ਗਏ ਹਨ ਜਿਨ੍ਹਾਂ ’ਚ ਮਹਾਰਾਜਾ ਰਣਜੀਤ ਸਿੰਘ ਐਵੇਨਿਊ 'ਤੇ ਲਗਭਗ 29,282 ਵਰਗ ਗਜ਼ ਜ਼ਮੀਨ ਲਈ ਰਿਜ਼ਰਵ ਰੇਟ ਲਗਭਗ 161 ਕਰੋੜ ਰੁਪਏ ਹੈ, ਜਦੋਂ ਕਿ ਸੂਰਿਆ ਐਨਕਲੇਵ ਵਿੱਚ ਲਗਭਗ 14,520 ਵਰਗ ਗਜ਼ ਜ਼ਮੀਨ ਲਈ ਰਿਜ਼ਰਵ ਰੇਟ ਲਗਭਗ 79.86 ਕਰੋੜ ਰੁਪਏ ਹੈ, ਜੋ ਕਿ ਬਹੁ-ਮੰਜ਼ਿਲਾ ਫਲੈਟਾਂ ਲਈ ਰਾਖਵੀਂ ਹੈ। ਸਫਲ ਬੋਲੀਕਾਰ ਨੂੰ ਨਿਰਧਾਰਤ ਕੀਮਤ ਤੋਂ ਇਲਾਵਾ 6 ਪ੍ਰਤੀਸ਼ਤ ਸੈੱਸ ਟੈਕਸ ਅਦਾ ਕਰਨਾ ਪਵੇਗਾ।
---
ਮਾਰਕੀਟ ਰੇਟ ਤੇ ਖ਼ਰੀਦਦਾਰ ਪ੍ਰਤੀਕਰਮ ’ਤੇ ਹੋਵੇ ਵਿਚਾਰ
ਇਸ ਦੌਰਾਨ ਸੂਰਿਆ ਐਨਕਲੇਵ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਜੀਵ ਧਮੀਜਾ ਨੇ ਸੁਝਾਅ ਦਿੱਤਾ ਹੈ ਕਿ ਟਰੱਸਟ ਨੂੰ ਨਿਲਾਮੀ ਦੇ ਰਿਜ਼ਰਵ ਰੇਟ ਨਿਰਧਾਰਤ ਕਰਦੇ ਸਮੇਂ ਸਿਰਫ ਕਾਗਜ਼ੀ ਮੁਲਾਂਕਣਾਂ ਦੀ ਬਜਾਏ ਮੌਜੂਦਾ ਮਾਰਕੀਟ ਦੇ ਰੇਟ ਅਤੇ ਖਰੀਦਦਾਰ ਪ੍ਰਤੀਕਿਰਿਆ 'ਤੇ ਵਿਚਾਰ ਕਰਨਾ ਚਾਹੀਦਾ ਹੈ। ਧਮੀਜਾ ਨੇ ਕਿਹਾ ਕਿ ਸੂਰਿਆ ਐਨਕਲੇਵ ਦੇ ਵਸਨੀਕਾਂ ਤੋਂ ਕਈ ਸਾਲਾਂ ਤੋਂ ਵੱਖ-ਵੱਖ ਉਦੇਸ਼ਾਂ ਲਈ ਕਰੋੜਾਂ ਰੁਪਏ ਇਕੱਠੇ ਕਰਨ ਦੇ ਬਾਵਜੂਦ, ਕਲੋਨੀ ਨਾਲ ਸਬੰਧਤ ਬਹੁਤ ਸਾਰੇ ਪੁਰਾਣੇ ਵਾਅਦੇ ਪੂਰੇ ਨਹੀਂ ਕੀਤੇ ਗਏ ਉਨ੍ਹਾਂ ’ਚ ਗੈਸ ਪਾਈਪਲਾਈਨ, ਇੱਕ-ਆਧੁਨਿਕ ਕਮਿਊਨਿਟੀ ਸੈਂਟਰ ਅਤੇ ਇੱਕ ਗੋਲਫ ਕੋਰਸ ਰੇਂਜ ਵਰਗੇ ਵਾਅਦੇ ਸ਼ਾਮਲ ਹਨ, ਜਿਨ੍ਹਾਂ ਬਾਰੇ ਅਜੇ ਵੀ ਸਥਿਤ ਸਪਸ਼ਟ ਨਹੀਂ ਦਿਖਾਈ ਦਿੰਦੀ।
ਉਨ੍ਹਾਂ ਹੋਰ ਕਿਹਾ ਕਿ, ਟਰੱਸਟ ਨਾਲ ਜੁੜੇ ਪਿਛਲੇ ਮਾਮਲਿਆਂ ਵਿੱਚ ਅਦਾਲਤਾਂ ਤੋਂ ਰਾਹਤ ਮਿਲਣ ਦੇ ਬਾਵਜੂਦ, ਬਹੁਤ ਸਾਰੇ ਵਸਨੀਕ ਅਜੇ ਵੀ ਆਪਣੇ ਰਿਫੰਡ ਅਤੇ ਹੋਰ ਵਿੱਤੀ ਦਾਅਵਿਆਂ ਦੇ ਨਿਪਟਾਰੇ ਲਈ ਟਰੱਸਟ ਦਫ਼ਤਰ ਦੇ ਚੱਕਰ ਲਗਾ ਰਹੇ ਹਨ। ਸਿੱਟੇ ਵਜੋਂ, ਟਰੱਸਟ ਨੂੰ ਪਹਿਲਾਂ ਆਪਣੀਆਂ ਵਿੱਤੀ ਅਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ।