- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਵਿਗਿਆਨ ਤੇ ਕਾਮਰਸ ਦੀ ਸ਼ਾਨਦਾਰ ਪ੍ਰਦਰਸ਼ਨੀ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਗਿਆਨ ਤੇ ਕਾਮਰਸ ਪ੍ਰਦਰਸ਼ਨੀ ਦਾ ਸ਼ਾਨਦਾਰ ਕਰਵਾਈ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਵਿਗਿਆਨਕ ਮਾਡਲ, ਵਰਕਿੰਗ ਮਾਡਲ ਤੇ ਕਾਮਰਸ ਨਾਲ ਸਬੰਧਤ ਪ੍ਰੋਜੈਕਟ ਪੇਸ਼ ਕੀਤੇ ਗਏ। ਪ੍ਰਦਰਸ਼ਨੀ ਦੀ ਪਰਖ ਲਈ ਵਿਸ਼ੇਸ਼ ਤੌਰ ’ਤੇ ਸਤਿੰਦਰ ਸਿੰਘ, ਪ੍ਰਿੰਸੀਪਲ ਸ੍ਰੀ ਗੁਰੂ ਹਰ ਰਾਇ ਅਕੈਡਮੀ ਕਰਨੈਲ ਸਿੰਘ, ਸਾਬਕਾ ਪ੍ਰਿੰਸੀਪਲ ਫੁਲਵਾੜੀ ਪਬਲਿਕ ਸਕੂਲ ਮਨਦੀਪ ਕੌਰ; ਮਿਸ ਰਣਜੀਤਾ ਜਤਿੰਦਰ ਸਿੰਘ, ਹਰਪ੍ਰੀਤ ਕੌਰ ਪ੍ਰਿੰਸੀਪਲ ਫੁਲਵਾੜੀ ਪਬਲਿਕ ਸਕੂਲ ਨੇ ਜੱਜਾਂ ਵਜੋਂ ਭੂਮਿਕਾ ਨਿਭਾਈ। ਸਕੂਲ ਮੈਨੇਜਮੈਂਟ ਵੱਲੋਂ ਮੈਨੇਜਰ ਜਗੀਰ ਜੋਸਨ, ਐੱਮਡੀ ਗੁਰਬਖ਼ਸ਼ ਕੌਰ, ਐੱਮਡੀ ਮਨਿਸ਼ਾ ਸਿੰਘ ਤੇ ਐੱਮਡੀ ਰਾਜਬੀਰ ਜੋਸਨ ਨੇ ਵਿਦਿਆਰਥੀਆਂ ਤੇ ਤਿਆਰੀ ਕਰਵਾਉਣ ਵਾਲੇ ਸਾਇੰਸ ਵਿਭਾਗ ਦੇ ਟੀਚਰ ਸਵਿਤਾ, ਗੁਰਪ੍ਰੀਤ ਕੌਰ, ਸੰਦੀਪ, ਵਰੀਤਿਕਾ ਨੂੰ ਵਿਦਿਆਰਥੀਆਂ ਦੀ ਸ਼ਾਨਦਾਰ ਤਿਆਰੀ ਤੇ ਪ੍ਰਦਰਸ਼ਨੀ ਦੀ ਸਫਲਤਾ ਲਈ ਵਧਾਈ ਦਿੱਤੀ ਗਈ। ਇਸ ਮੌਕੇ ਸੀਨੀਅਰ ਪ੍ਰਿੰਸੀਪਲ ਲਖਵੀਰ ਸਿੰਘ, ਕੋਆਰਡੀਨੇਟਰ ਰਮਿੰਦਰ ਕੌਰ, ਸੀਨੀਅਰ ਸਟਾਫ਼ ਮੈਂਬਰ ਰਮੇਸ਼ ਸ਼ਰਮਾ, ਰਣਜੀਤ ਸਿੰਘ, ਅਮਰਜੀਤ ਸਿੰਘ, ਰੀਟਾ ਵਿਜ, ਇੰਦੂ ਬਾਲਾ ਤੇ ਕਿਰਨ ਬਾਲਾ ਅਮਨਦੀਪ ਕੌਰ, ਨਿਸ਼ਾਨ ਸਿੰਘ, ਕਵਿਤਾ, ਨਤਾਸ਼ਾ ਨਿੰਦਰ, ਤਜਿੰਦਰ ਤੇ ਸਮੂਹ ਸਟਾਫ ਮੈਂਬਰਾਂ ਨੇ ਵੀ ਸਹਿਯੋਗ ਦਿੱਤਾ।