ਜਲੰਧਰ 'ਚ ਨਾਜਾਇਜ਼ ਸ਼ਰਾਬ ਤਸਕਰੀ: ਪੁਲਿਸ ਨੇ 37 ਪੇਟੀਆਂ ਸਮੇਤ ਕਾਬੂ ਕੀਤਾ ਤਸਕਰ
ਸ਼ਹਿਰ ’ਚ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਵਿਰੁੱਧ ਇਕ ਸਾਂਝੇ ਆਪ੍ਰੇਸ਼ਨ ’ਚ ਪੁਲਿਸ ਤੇ ਆਬਕਾਰੀ ਵਿਭਾਗ ਨੇ ਗੁਪਤ ਸੂਚਨਾ 'ਤੇ ਇਕ ਸ਼ੱਕੀ ਵਾਹਨ ਨੂੰ ਰੋਕਿਆ ਗਿਆ ਤੇ ਤਲਾਸ਼ੀ ਦੌਰਾਨ ਉਸ ’ਚੋਂ 37 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਹੋਈ।
Publish Date: Tue, 28 Jul 2026 01:22 PM (IST)
Updated Date: Tue, 28 Jul 2026 01:23 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਵਿਰੁੱਧ ਇਕ ਸਾਂਝੇ ਆਪ੍ਰੇਸ਼ਨ ’ਚ ਪੁਲਿਸ ਤੇ ਆਬਕਾਰੀ ਵਿਭਾਗ ਨੇ ਗੁਪਤ ਸੂਚਨਾ 'ਤੇ ਇਕ ਸ਼ੱਕੀ ਵਾਹਨ ਨੂੰ ਰੋਕਿਆ ਗਿਆ ਤੇ ਤਲਾਸ਼ੀ ਦੌਰਾਨ ਉਸ ’ਚੋਂ 37 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਹੋਈ।
ਪੁਲਿਸ ਨੇ ਡਰਾਈਵਰ ਨੂੰ ਮੌਕੇ 'ਤੇ ਹੀ ਹਿਰਾਸਤ ’ਚ ਲੈ ਲਿਆ ਤੇ ਗੱਡੀ ਜ਼ਬਤ ਕਰ ਲਈ। ਇਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਆਬਕਾਰੀ ਅਧਿਕਾਰੀ ਮਨਜੀਤ ਸਿੰਘ ਦੀ ਅਗਵਾਈ ਵਾਲੀ ਇਕ ਟੀਮ ਨੇ ਐਤਵਾਰ ਦੇਰ ਰਾਤ ਮਾਤਾ ਰਾਣੀ ਚੌਕ ਨੇੜੇ ਨਾਕਾਬੰਦੀ ਕੀਤੀ। ਸ਼ੱਕੀ ਵਾਹਨ ਨੂੰ ਰੋਕ ਕੇ ਤਲਾਸ਼ੀ ਲੈਣ 'ਤੇ ਅੰਦਰੋਂ 'ਪੰਜਾਬ ਕਿੰਗ' ਦੇ 20 ਪੇਟੀਆਂ, 'ਪੰਜਾਬ ਕਿੰਗਜ਼' ਦੇ 15 ਪੇਟੀਆਂ ਤੇ 'ਨੂਰਪੁਰੀ ਸੰਤਰਾ' ਬ੍ਰਾਂਡ ਦੀਆਂ 2 ਪੇਟੀਆਂ ਬਰਾਮਦ ਹੋਈਆਂ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਹਿਲਾਂ ਵੀ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ ’ਚ ਸ਼ਮੂਲੀਅਤ ਹੈ। ਪੁਲਿਸ ਇਸ ਸਮੇਂ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਉਸਦੇ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।