ਸੜਕ ’ਚ ਪਏ ਟੋਏ ਨਾ ਭਰਨ ’ਤੇ ਵਿੱਢਾਂਗੇ ਤਿੱਖਾ ਸੰਘਰਸ਼ : ਜਰਨੈਲ ਫਿਲੌਰ
ਸੜਕ ’ਚ ਡੂੰਘੇ ਟੋਏ ਨਾ ਭਰੇ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ: ਜਰਨੈਲ ਫਿਲੌਰ
Publish Date: Tue, 31 Mar 2026 07:13 PM (IST)
Updated Date: Wed, 01 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਜਾਲ ਵਿਛਾਉਣ ਦੇ ਕੀਤੇ ਜਾ ਰਹੇ ਦਾਅਵੇ ਉਸ ਵੇਲੇ ਖੋਖਲੇ ਨਜ਼ਰ ਆ ਰਹੇ ਹਨ ਜਦੋਂ ਫਿਲੌਰ ਤੋਂ ਨੂਰਮਹਿਲ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਹੀ ਖਰਾਬ ਬਣੀ ਹੋਈ ਹੈ। ਇਸ ਸੜਕ ’ਤੇ ਫਿਲੌਰ ਤੋਂ ਲੈ ਕੇ ਨੂਰਮਹਿਲ ਤੱਕ ਕਈ ਥਾਵਾਂ ’ਤੇ ਡੂੰਘੇ ਟੋਏ ਪਏ ਹੋਏ ਹਨ, ਜਿਸ ਕਾਰਨ ਕਈ ਅਣਚਾਹੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਇਲਾਕਾ ਵਾਸੀਆਂ ਤੇ ਲੋਕ ਇਨਸਾਫ ਮੰਚ ਫਿਲੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਜਲਦ ਹੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਕਰਦੇ ਹੋਏ ਧਰਨਾ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਜਦੋਂ ਸਬੰਧਤ ਵਿਭਾਗ ਦੇ ਐੱਸਡੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਭਰੋਸਾ ਦਿਵਾਇਆ ਕਿ ਸੜਕ ਦੀ ਮੁਰੰਮਤ ਜਲਦੀ ਹੀ ਕਰਵਾਈ ਜਾਵੇਗੀ। ਇਸ ਮੌਕੇ ਜਰਨੈਲ (ਪ੍ਰਧਾਨ, ਫਿਲੌਰ), ਮਾਸਟਰ ਹੰਸ ਰਾਜ, ਪਰਸ਼ੋਤਮ, ਸੋਮਨਾਥ (ਸ਼ੇਖੂਪੁਰ), ਦਾਨਿਸ਼ ਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।