ਪੰਥ ਤੇ ਪੰਜਾਬ ਦੀ ਸੇਵਾ ਲਈ ਵਚਨਵੱਧ ਹਾਂ : ਗੜ੍ਹਦੀਵਾਲਾ ਪੰਥ, ਪੰਜਾਬ ਤੇ ਆਦਮਪਰ ਦੀ ਸੇਵਾ ਲਈ ਵਚਨਵੱਧ ਹਾਂ : ਗੜ੍ਹਦੀਵਾਲਾ
Publish Date: Wed, 02 Sep 2026 07:10 PM (IST)
Updated Date: Wed, 02 Sep 2026 07:13 PM (IST)
-ਸੀਨੀਅਰ ਅਕਾਲੀ ਲੀਡਰਸ਼ਿਪ ਸਮੇਤ ਡੇਰਾ ਸੰਤ ਬਾਬਾ ਭਾਗ ਸਿੰਘ, ਸੰਤਪੁਰਾ ਜੱਬੜ ਵਿਖੇ ਹੋਏ ਨਤਮਸਤਕ ਅਕਸ਼ੇ ਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਵਰਕਿੰਗ ਕਮੇਟੀ ਮੈਂਬਰ ਜਰਨੈਲ ਸਿੰਘ ਗੜ੍ਹਦੀਵਾਲਾ, ਆਦਮਪੁਰ ਦਾ ਹਲਕਾ ਕੋਆਰਡੀਨੇਟਰ ਲੱਗਣ ਉਪਰੰਤ ਗੁਰਦੁਆਰਾ ਸੰਤ ਬਾਬਾ ਭਾਗ ਸਿੰਘ ਸੰਤਪੁਰਾ ਜੱਬੜ ਵਿਖੇ ਵਿਧਾਨ ਸਭਾ ਹਲਕਾ ਆਦਮਪੁਰ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਸਮੇਤ ਨਤਮਸਤਕ ਹੋਏ। ਗੁੜ੍ਹਦੀਵਾਲਾ ਨੇ ਆਦਮਪੁਰ ਹਲਕੇ ਦੀ ਕਮਾਨ ਬਖਸ਼ਣ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਪੰਥ, ਪੰਜਾਬ ਤੇ ਆਦਮਪੁਰ ਹਲਕੇ ਦੀ ਸੇਵਾ ਲਈ ਸਦਾ ਵਚਨਬੱਧ ਹਨ। ਇਸ ਮੌਕੇ ਬਾਬਾ ਮਨਮੋਹਨ ਸਿੰਘ ਡੇਰਾ ਸੰਤ ਬਾਬਾ ਭਾਗ ਸਿੰਘ ਸੰਤਪੁਰਾ ਜੱਬੜ ਨੇ ਗੜਦੀਵਾਲਾ ਨੂੰ ਸਿਰੋਪਾਓ ਬਖਸ਼ਿਸ਼ ਕੀਤੇ। ਪਾਰਟੀ ਆਗੂਆਂ ਮਲਕੀਤ ਸਿੰਘ ਦੌਲਤਪੁਰ ਜਨਰਲ ਸਕੱਤਰ, ਜਸਪ੍ਰੀਤ ਸਿੰਘ ਕਪੂਰ ਪਿੰਡ ਜ਼ਿਲ੍ਹਾ ਅਕਾਲੀ ਯੂਥ ਪ੍ਰਧਾਨ ਤੇ ਮੇਜਰ ਸਿੰਘ ਹਰੀਪੁਰ ਸਰਕਲ ਜਥੇਦਾਰ ਆਦਮਪੁਰ ਤੇ ਸਾਬਕਾ ਚੇਅਰਮੈਨ ਨੇ ਸਾਂਝੇ ਤੌਰ ’ਤੇ ਹਾਈ ਕਮਾਂਡ ਦਾ ਧੰਨਵਾਦ ਕਰਦੇ ਕਿਹਾ ਕਿ ਗੜ੍ਹਦੀਵਾਲਾ ਨੇ ਹਮੇਸ਼ਾ ਸਿੱਖ ਕੌਮ ਤੇ ਪੰਥਕ ਹਿੱਤਾਂ ਲਈ ਪਹਿਰਾ ਦਿੱਤਾ ਹੈ। ਉਨ੍ਹਾਂ ਦੀ ਨਿਯੁਕਤੀ ਜਥੇਬੰਦੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਇਕ ਵੱਡਾ ਕਦਮ ਹੈ। ਇਸ ਮੌਕੇ ਜਥੇਦਾਰ ਸਤਵਿੰਦਰ ਸਿੰਘ ਖ਼ਾਲਸਾ ਘੁੜਿਆਲ, ਇਸਤਰੀ ਵਿੰਗ ਆਦਮਪੁਰ ਦੀ ਸਰਕਲ ਪ੍ਰਧਾਨ ਹਰਵਿੰਦਰ ਕੌਰ ਘੁੜਿਆਲ, ਜਥੇਦਾਰ ਸੁਰਜੀਤ ਸਿੰਘ ਉਦੇਸੀਆਂ, ਸੁਖਦੇਵ ਸਿੰਘ ਤਲਵੰਡੀ, ਰਣਜੀਤ ਸਿੰਘ ਰਾਣਾ ਕੰਦੋਲਾ, ਜਰਨੈਲ ਸਿੰਘ ਕੰਦੋਲਾ, ਰਮਨਦੀਪ ਸਿੰਘ ਅਟਵਾਲ, ਮੱਖਣ ਸਿੰਘ ਕਡਿਆਣਾ, ਜਸਪਾਲ ਸਿੰਘ ਦੂਹੜਾ, ਅਮਰਜੀਤ ਸਿੰਘ ਖੁਰਦਪੁਰ, ਜਗਜੀਤ ਸਿੰਘ ਹਰੀਪੁਰ, ਕੁਲਵਿੰਦਰ ਰਾਮ ਮਾਣਕ ਰਾਏ, ਸ਼ਿਵ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਕੰਗ ਮਹਿਦੀਪੁਰ ਨੇ ਗੁਰੂ ਚਰਨਾਂ ’ਚ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ।