ਦਾਜ ਲਈ ਪਰੇਸ਼ਾਨ ਕਰਨ ਦੇ ਮਾਮਲੇ ’ਚ ਇਕ ਬਰੀ
ਦਾਜ਼ ਉਤਪੀੜਨ ਮਾਮਲੇ ’ਚ ਪਤੀ ਬਰੀ, ਅਦਾਲਤ ’ਚ ਸਾਬਤ ਨਾ ਹੋਏ ਦੋਸ਼
Publish Date: Wed, 25 Mar 2026 09:53 PM (IST)
Updated Date: Wed, 25 Mar 2026 09:56 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੀ ਅਦਾਲਤ ਨੇ ਦਾਜ ਲਈ ਪਰੇਸ਼ਾਨ ਦੇ ਇਕ ਮਾਮਲੇ ’ਚ ਫੈਸਲਾ ਸੁਣਾਉਂਦਿਆਂ ਮੁਲਜ਼ਮ ਪਤੀ ਨੂੰ ਬਰੀ ਕਰ ਦਿੱਤਾ। ਜੇਐੱਮਆਈ ਭਾਵਨਾ ਭਾਰਤੀ ਦੀ ਅਦਾਲਤ ’ਚ ਪੁਨੀਤ ਕਨੌਜੀਆ ਨਿਵਾਸੀ ਭਗਤ ਸਿੰਘ ਕਾਲੋਨੀ ਨੂੰ ਦੋਸ਼ ਸਾਬਤ ਨਾ ਹੋਣ ਦੇ ਆਧਾਰ ’ਤੇ ਬਰੀ ਕੀਤਾ ਹੈ। ਬਚਾਅ ਪੱਖ ਦੇ ਵਕੀਲ ਚੰਦਨਦੀਪ ਸਿੰਘ ਨੇ ਦੱਸਿਆ ਕਿ ਪੁਨੀਤ ਕਨੌਜੀਆ ਖ਼ਿਲਾਫ਼ 5 ਜਨਵਰੀ 2021 ਨੂੰ ਮਹਿਲਾ ਥਾਣੇ ’ਚ ਉਸ ਦੀ ਪਤਨੀ ਮਮਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਦੋਸ਼ ਲਗਾਇਆ ਸੀ ਕਿ ਪਤੀ ਤੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਦਾਜ ਲਈ ਤੰਗ ਕਰਦੇ ਸਨ ਤੇ 10 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਸੁਣਵਾਈ ਦੌਰਾਨ ਸ਼ਿਕਾਇਤਕਰਤਾ ਅਦਾਲਤ ’ਚ ਇਹ ਦੋਸ਼ ਸਾਬਤ ਨਹੀਂ ਕਰ ਸਕੀ। ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਉਹ ਕੁਝ ਸ਼ਰਤਾਂ ਦੇ ਨਾਲ ਆਪਣੇ ਪਤੀ ਨਾਲ ਰਹਿਣ ਲਈ ਤਿਆਰ ਹੈ। ਸਾਰੇ ਤੱਥਾਂ ਤੇ ਸਬੂਤਾਂ ਨੂੰ ਧਿਆਨ ’ਚ ਰੱਖਦਿਆਂ ਅਦਾਲਤ ਨੇ ਪਾਇਆ ਕਿ ਦੋਸ਼ ਸਾਬਤ ਨਹੀਂ ਹੁੰਦੇ। ਇਸ ਦੇ ਆਧਾਰ ’ਤੇ ਪੁਨੀਤ ਕਨੌਜੀਆ ਨੂੰ ਬਰੀ ਕਰਨ ਦਾ ਹੁਕਮ ਜਾਰੀ ਕੀਤਾ ਗਿਆ।