ਬੀਬੀ ਸਰੋਜ ਰਾਣੀ ਨਾਹਰ ਦੀ ਅੰਤਿਮ ਯਾਤਰਾ ’ਚ ਸੈਂਕੜੇ ਲੋਕ ਸ਼ਾਮਲ ਬੀਬੀ ਸਰੋਜ ਰਾਣੀ ਨਾਹਰ ਦੀ ਅੰਤਿਮ ਯਾਤਰਾ ’ਚ ਸੈਂਕੜੇ ਲੋਕ ਸ਼ਾਮਲ ਹੋਏ
Publish Date: Tue, 21 Jul 2026 06:37 PM (IST)
Updated Date: Wed, 22 Jul 2026 04:07 AM (IST)
----ਅੰਤਿਮ ਅਰਦਾਸ 26 ਜੁਲਾਈ ਨੂੰ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ ਕਮਲ ਕੁਮਾਰ ਨਾਹਰ ਦੀ ਪਤਨੀ ਤੇ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ ਬੀਬੀ ਸਰੋਜ ਰਾਣੀ ਨਾਹਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਹ 18 ਜੁਲਾਈ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਪਿੱਤਰ ਵਿਸ਼ਾਲ ਨਾਹਰ ਦੇ ਵਿਦੇਸ਼ ਪਰਤਣ ਤੋਂ ਬਾਅਦ ਮੰਗਲਵਾਰ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਬੀਬੀ ਸਰੋਜ ਰਾਣੀ ਨਾਹਰ ਦੇ ਅੰਤਿਮ ਸਸਕਾਰ ਮੌਕੇ ਸੈਂਕੜੇ ਲੋਕ ਸ਼ਾਮਲ ਹੋਏ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕੈਂਪ ਇੰਚਾਰਜ ਭਾਜਪਾ ਵਿਧਾਨ ਸਭਾ ਹਲਕਾ ਸ਼ਾਹਕੋਟ ਰਾਣਾ ਹਰਦੀਪ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਨੇ ਅੰਤਿਮ ਯਾਤਰਾ ’ਚ ਸ਼ਾਮਲ ਹੋ ਕੇ ਕਮਲ ਕੁਮਾਰ ਨਾਹਰ ਤੇ ਸਮੁੱਚੇ ਨਾਹਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੰਤਮ ਯਾਤਰਾ ’ਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਗੁਲਜ਼ਾਰ ਸਿੰਘ ਥਿੰਦ, ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੈਂਬਰ ਨਗਰ ਪੰਚਾਇਤ ਸ਼ਾਹਕੋਟ ਹਰਦੇਵ ਸਿੰਘ ਪੀਟਾ ਕਾਂਗਰਸ ਬਲਾਕ ਪ੍ਰਧਾਨ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਸੁਰਿੰਦਰਜੀਤ ਸਿੰਘ ਚੱਠਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ ਬਲਕਾਰ ਸਿੰਘ ਚੱਠਾ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ, ਸੀਨੀਅਰ ਆਗੂ ਵਰਿੰਦਰ ਚੌਧਰੀ, ਆਜ਼ਾਦ ਸਪੋਰਟਸ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ, ਮੈਂਬਰ ਨਗਰ ਪੰਚਾਇਤ ਸ਼ਾਹਕੋਟ ਸਤੀਸ਼ ਰਿਹਾਨ ਸਾਬਕਾ ਐੱਮਸੀ ਜਤਿੰਦਰ ਪਾਲ ਸਿੰਘ ਜੱਸਲ, ਪ੍ਰਿੰਸੀਪਲ ਮਨਜੀਤ ਸਿੰਘ, ਅੰਮ੍ਰਿਤ ਲਾਲ ਕਾਕਾ, ਡਾ ਅਰਵਿੰਦਰ ਸਿੰਘ ਰੂਪਰਾ, ਸੂਬਾ ਪ੍ਰਧਾਨ ਡਾ. ਬੀਆਰ ਅੰਬੇਡਕਰ ਕੁਲਵੰਤ ਸਿੰਘ ਕੰਤਾ ਢੰਡੋਵਾਲ, ਸੋਨੂੰ ਕੰਗ ਪੀਏ, ਪਹਿਲਵਾਨ ਲਹਿੰਬਰ ਸਿੰਘ, ਪਹਿਲਵਾਨ ਮਜੀਦਾ, ਕਰਾਂਤੀਜੀਤ ਸਾਬਕਾ ਮੈਂਬਰ ਨਗਰ ਪੰਚਾਇਤ ਮਹਿਤਪੁਰ, ਭਾਜਪਾ ਆਗੂ ਦਲਬੀਰ ਸਿੰਘ ਸੱਭਰਵਾਲ, ਅਨਿਲ ਕੁਮਾਰ ਮਲਸੀਆਂ, ਡਾ. ਨਗਿੰਦਰ ਸਿੰਘ ਬਾਂਸਲ, ਵਿਵੇਕ ਸ਼ਰਮਾ, ਸਾਬਕਾ ਐੱਮਸੀ ਤਾਰਾ ਚੰਦ, ਸੀਪੀਆਈ (ਐੱਮ) ਦੇ ਸੂਬਾਈ ਆਗੂ ਵਰਿੰਦਰਪਾਲ ਕਾਲਾ, ਸਾਬਕਾ ਐੱਮਸੀ ਰੋਮੀ ਗਿੱਲ, ਡਾ. ਵਿਜੈ ਸਡਾਨਾ, ਤਰਲੋਕ ਸਿੰਘ ਰੂਪਰਾ, ਭਾਜਪਾ ਆਗੂ ਅਸ਼ਵਨੀ ਮਿੱਤਲ, ਵਾਤਾਵਰਣ ਸੁਸਾਇਟੀ ਦੇ ਪ੍ਰਧਾਨ ਬੰਟੀ ਬੱਠਲਾ ਆਦਿ ਸ਼ਾਮਲ ਸਨ। ਬੀਬੀ ਸਰੋਜ ਰਾਣੀ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਵਰਿੰਦਰ ਨਾਹਰ ਤੇ ਵਿਸ਼ਾਲ ਨਾਹਰ ਨੇ ਵਿਖਾਈ। ਪਰਿਵਾਰਕ ਸੂਤਰਾਂ ਅਨੁਸਾਰ ਬੀਬੀ ਸਰੋਜ ਰਾਣੀ ਨਾਹਰ ਨਮਿਤ ਅੰਤਿਮ ਅਰਦਾਸ 26 ਜੁਲਾਈ ਦਿਨ ਐਤਵਾਰ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ 1 ਵਜੇ ਤੋਂ 2 ਵਜੇ ਤੱਕ ਹੋਵੇਗੀ।