ਜਨ ਸੇਵਾ ਹੀ ਹਿਊਮਨ ਰਾਈਟਸ ਕੌਂਸਲ ਦੀ ਪਹਿਲ : ਰਾਜਪੂਤ
ਆਰਤੀ ਰਾਜਪੂਤ ਦੀ ਪ੍ਰਧਾਨਗੀ ਹੇਠ ਹੋਈ ਹਿਊਮਨ ਰਾਈਟਸ ਕੌਂਸਲ ਇੰਡੀਆ ਦੀ ਮੀਟਿੰਗ
Publish Date: Tue, 17 Feb 2026 08:08 PM (IST)
Updated Date: Tue, 17 Feb 2026 08:12 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਹਿਊਮਨ ਰਾਈਟਸ ਕੌਂਸਲ ਇੰਡੀਆ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦੀ ਅਗਵਾਈ ਹੇਠ ਮੀਟਿੰਗ ਕਰਵਾਈ। ਇਸ ਮੌਕੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸੰਸਥਾ ’ਚ ਸਨਮਾਨਿਤ ਕੀਤਾ ਗਿਆ। ਜਲੰਧਰ ਪ੍ਰਧਾਨ ਦੀਪਕ ਕੁਮਾਰ ਦੀ ਹਾਜ਼ਰੀ ’ਚ ਪੰਜਾਬ ਮਾਇਨੋਰਿਟੀ ਸੈੱਲ ਦੇ ਪ੍ਰਧਾਨ ਜਗਜੀਤ ਸਿੰਘ ਲੱਕੀ ਵੱਲੋਂ ਦੀਪਕ ਮਹੇਂਦਰੁ ਨੂੰ ਵਪਾਰ ਸੈੱਲ ਪੰਜਾਬ ਦਾ ਉਪ ਪ੍ਰਧਾਨ, ਦੀਪਕ ਸੋਈ ਨੂੰ ਵਪਾਰ ਸੈੱਲ ਪੰਜਾਬ ਉਪ ਪ੍ਰਧਾਨ ਤੇ ਮਨੁ ਕਪੂਰ ਨੂੰ ਵਪਾਰ ਸੈੱਲ ਪੰਜਾਬ ਸਕੱਤਰ ਨਿਯੁਕਤ ਕੀਤਾ ਗਿਆ। ਸੰਸਥਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨੇ ਕਿਹਾ ਕਿ ਸੰਸਥਾ ਦੀ ਪਹਿਲ ਹਮੇਸ਼ਾਂ ਜਨ ਸੇਵਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਸਾਡੀ ਟੀਮ ਰਾਹੀਂ ਆਪਣੀਆਂ ਸਮੱਸਿਆਵਾਂ ਸਾਡੇ ਤੱਕ ਪਹੁੰਚਾ ਸਕਦੇ ਹਨ, ਜਿਨ੍ਹਾਂ ‘ਤੇ ਨਿਰਪੱਖ ਤਰੀਕੇ ਨਾਲ ਕਾਰਵਾਈ ਕੀਤੀ ਜਾਵੇਗੀ। ਨਵੇਂ ਅਹੁਦੇਦਾਰਾਂ ਨੇ ਵੀ ਰਾਸ਼ਟਰੀ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮਨੁੱਖੀ ਅਧਿਕਾਰਾਂ ਦੀ ਨਿਰਪੱਖ ਲੜਾਈ ਲੜਣਗੇ। ਇਸ ਮੀਟਿੰਗ ’ਚ ਖ਼ਾਸ ਤੌਰ ’ਤੇ ਪੰਜਾਬ ਮਹਿਲਾ ਸੈੱਲ ਪ੍ਰਧਾਨ ਲਖਵਿੰਦਰ ਕੌਰ, ਪੰਜਾਬ ਉਪ ਪ੍ਰਧਾਨ ਹਨੀ ਤਲਵਾਰ, ਮਹਾਮੰਤਰੀ ਇੰਜੀ. ਚੰਦਨ ਰਖੇਜਾ, ਜਲੰਧਰ ਮਹਿਲਾ ਸੈੱਲ ਪ੍ਰਧਾਨ ਪ੍ਰੀਆ, ਜਲੰਧਰ ਸਕੱਤਰ ਗੁਰਮੀਤ ਸਿੰਘ, ਮਹਿਲਾ ਸੈੱਲ ਮਹਾਂ ਸਕੱਤਰ ਜਯੋਤੀ, ਸਕੱਤਰ ਤਰੁਣਾ, ਪ੍ਰਬਲ ਉੱਪਲ ਤੇ ਹੋਰ ਅਹੁਦੇਦਾਰ ਹਾਜ਼ਰ ਰਹੇ।