ਹਿਊਮਨ ਰਾਈਟਸ ਕੌਂਸਲ ਇੰਡੀਆ ਦਾ ਵਿਸਥਾਰ
ਹਿਊਮਨ ਰਾਈਟਸ ਕੌਂਸਲ ਇੰਡੀਆ ਦਾ ਹੋਇਆ ਵਿਸਥਾਰ
Publish Date: Tue, 17 Feb 2026 06:51 PM (IST)
Updated Date: Tue, 17 Feb 2026 06:54 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹਿਊਮਨ ਰਾਈਟਸ ਕੌਂਸਲ ਇੰਡੀਆ ਨੇ ਜਲੰਧਰ ’ਚ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਜੀ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ’ਚ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਦੀਪਕ ਕੁਮਾਰ ਦੀ ਹਾਜ਼ਰੀ ’ਚ ਪੰਜਾਬ ਮਾਇਨੋਰਿਟੀ ਸੈੱਲ ਦੇ ਪ੍ਰਧਾਨ ਜਗਜੀਤ ਸਿੰਘ ਲੱਕੀ ਵੱਲੋਂ ਦੀਪਕ ਮਹੇਂਦਰੁ ਨੂੰ ਵਪਾਰ ਸੈੱਲ ਪੰਜਾਬ ਦਾ ਉਪ ਪ੍ਰਧਾਨ, ਦੀਪਕ ਸੋਈ ਨੂੰ ਵਪਾਰ ਸੈੱਲ ਪੰਜਾਬ ਉਪ ਪ੍ਰਧਾਨ ਤੇ ਮਨੁ ਕਪੂਰ ਨੂੰ ਵਪਾਰ ਸੈੱਲ ਪੰਜਾਬ ਸਕੱਤਰ ਨਿਯੁਕਤ ਕੀਤਾ ਗਿਆ। ਸੰਸਥਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਮੀਟਿੰਗ ’ਚ ਖ਼ਾਸ ਤੌਰ ’ਤੇ ਪੰਜਾਬ ਮਹਿਲਾ ਸੈੱਲ ਪ੍ਰਧਾਨ ਲਖਵਿੰਦਰ ਕੌਰ, ਪੰਜਾਬ ਉਪ ਪ੍ਰਧਾਨ ਹਨੀ ਤਲਵਾਰ, ਮਹਾਮੰਤਰੀ ਇੰਜੀ. ਚੰਦਨ ਰਖੇਜਾ, ਜਲੰਧਰ ਮਹਿਲਾ ਸੈੱਲ ਪ੍ਰਧਾਨ ਪ੍ਰੀਆ, ਜਲੰਧਰ ਸਕੱਤਰ ਗੁਰਮੀਤ ਸਿੰਘ, ਮਹਿਲਾ ਸੈੱਲ ਮਹਾਂ ਸਕੱਤਰ ਜ੍ਯੋਤੀ, ਸਕੱਤਰ ਤਰੁਣਾ, ਪ੍ਰਬਲ ਉੱਪਲ ਤੇ ਹੋਰ ਅਹੁਦੇਦਾਰ ਹਾਜ਼ਰ ਰਹੇ। ਇਸ ਮੌਕੇ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨੇ ਕਿਹਾ ਕਿ ਸੰਸਥਾ ਦੀ ਤਰੱਕੀ ਲਈ ਹਮੇਸ਼ਾ ਕਾਰਜ ਜਾਰੀ ਰਹਿਣਗੇ। ਆਮ ਲੋਕ ਸਾਡੀ ਟੀਮ ਰਾਹੀਂ ਆਪਣੀਆਂ ਸਮੱਸਿਆਵਾਂ ਸਾਡੇ ਤੱਕ ਪਹੁੰਚਾ ਸਕਦੇ ਹਨ, ਜਿਨ੍ਹਾਂ ’ਤੇ ਨਿਰਪੱਖ ਤਰੀਕੇ ਨਾਲ ਕਾਰਵਾਈ ਕੀਤੀ ਜਾਵੇਗੀ।