- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨਸਾਨ ਅਨੇਕ ਹਨ, ਪਰ ਸਭ ਦੇ ਅੰਦਰ ਵੱਸਦੀ ਪਰਮਾਤਮਾ ਦੀ ਜੋਤ ਇੱਕ ਹੈ : ਨਵਜੀਤ ਭਾਰਦਵਾਜ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਮਾਂ ਬਗਲਾਮੁਖੀ ਧਾਮ, ਗੁਲਮੋਹਰ ਸਿਟੀ, ਲੰਮਾ ਪਿੰਡ ਚੌਕ ਨੇੜੇ ਜਲੰਧਰ ਵਿਖੇ ਮਾਂ ਬਗਲਾਮੁਖੀ ਜੀ ਨੂੰ ਸਮਰਪਿਤ ਸਮੂਹਿਕ ਦਿਵਯ ਹਵਨ ਯੱਗ ਕੀਤਾ ਗਿਆ। ਸਭ ਤੋਂ ਪਹਿਲਾਂ ਬ੍ਰਾਹਮਣਾਂ ਵੱਲੋਂ ਮੁੱਖ ਯਜਮਾਨ ਪਾਸੋਂ ਵਿਧੀਵਤ ਵੈਦਿਕ ਰੀਤੀ ਅਨੁਸਾਰ ਪੰਚੋਪਚਾਰ ਪੂਜਨ, ਸ਼ੋਡਸ਼ੋਪਚਾਰ ਪੂਜਨ ਤੇ ਨਵਗ੍ਰਹਿ ਪੂਜਨ ਕਰਵਾਇਆ ਗਿਆ। ਇਸ ਉਪਰੰਤ ਪਰਿਵਾਰ ਸਮੇਤ ਹਵਨ-ਯੱਗ ’ਚ ਪਵਿੱਤਰ ਆਹੂਤੀਆਂ ਪਾਈਆਂ ਗਈਆਂ। ਵੈਦਿਕ ਮੰਤਰਾਂ ਦੇ ਉਚਾਰਨ, ਯੱਗ ਕੁੰਡ ’ਚ ਪ੍ਰਜਵਲਿਤ ਪਵਿੱਤਰ ਅਗਨੀ ਤੇ ਸ਼ਰਧਾਲੂਆਂ ਵੱਲੋਂ ਪਾਈਆਂ ਗਈਆਂ। ਇਸ ਮੌਕੇ ਧਾਮ ਦੇ ਸੰਸਥਾਪਕ ਤੇ ਪ੍ਰਬੰਧਕ ਨਵਜੀਤ ਭਾਰਦਵਾਜ ਨੇ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਉੱਚ-ਨੀਚ, ਜਾਤ-ਪਾਤ ਤੇ ਧਰਮ ਦੇ ਭੇਦਭਾਵ ਮਨੁੱਖ ਵੱਲੋਂ ਬਣਾਏ ਗਏ ਹਨ, ਪਰਮਾਤਮਾ ਵੱਲੋਂ ਨਹੀਂ। ਜਿਸ ਦਿਨ ਮਨੁੱਖ ਹਰ ਜੀਵ ’ਚ ਇਕੋ ਪਰਮਾਤਮਾ ਦਾ ਅੰਸ਼ ਦੇਖਣਾ ਸਿੱਖ ਲਵੇਗਾ। ਸੰਤ ਕਬੀਰ ਦਾਸ ਜੀ ਦੇ ਅਮਰ ਦੋਹੇ ਕਬੀਰ ਨਦੀ ਇਕ ਹੈ, ਪਾਣੀ ਭਰੇ ਅਨੇਕ। ਬਰਤਨ ’ਚ ਹੀ ਭੇਦ ਹੈ, ਪਾਣੀ ਸਭ ’ਚ ਏਕ॥ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਬੀਰ ਸਾਹਿਬ ਨੇ ਕੁਝ ਸ਼ਬਦਾਂ ’ਚ ਮਨੁੱਖਤਾ, ਸਮਾਨਤਾ ਤੇ ਪਰਮਾਤਮਾ ਦੀ ਏਕਤਾ ਦਾ ਅਜਿਹਾ ਸੰਦੇਸ਼ ਦਿੱਤਾ ਹੈ, ਜੋ ਸਦੀਆਂ ਬਾਅਦ ਵੀ ਮਨੁੱਖ ਨੂੰ ਜੀਵਨ ਜਿਊਣ ਦੀ ਸਹੀ ਰਾਹ ਦਿਖਾਉਂਦਾ ਹੈ। ਭਾਰਦਵਾਜ ਨੇ ਕਿਹਾ ਕਿ ਅੱਜ ਮਨੁੱਖ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਇਕ-ਦੂਜੇ ਨਾਲ ਨਫ਼ਰਤ ਕਰ ਰਿਹਾ ਹੈ। ਕੋਈ ਆਪਣੇ ਧਨ ਦਾ ਹੰਕਾਰ ਕਰਦਾ ਹੈ, ਕੋਈ ਆਪਣੀ ਜਾਤੀ ਦਾ ਤੇ ਕੋਈ ਆਪਣੇ ਅਹੁਦੇ ਤੇ ਰੁਤਬੇ ਦਾ। ਪਰ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਜਿਸ ਮਿੱਟੀ ਤੋਂ ਉਸ ਦਾ ਸਰੀਰ ਬਣਿਆ ਹੈ, ਉਸੇ ਮਿੱਟੀ ਤੋਂ ਦੂਜੇ ਮਨੁੱਖ ਦਾ ਸਰੀਰ ਵੀ ਬਣਿਆ ਹੈ। ਇਸ ਮੌਕੇ ਰੋਹਿਤ ਗੌਤਮ, ਰਾਕੇਸ਼ ਪ੍ਰਭਾਕਰ, ਪੂਨਮ ਪ੍ਰਭਾਕਰ, ਅਮਰਿੰਦਰ ਕੁਮਾਰ ਸ਼ਰਮਾ, ਰਿਸ਼ਭ ਕਾਲੀਆ, ਪ੍ਰਵੀਨ, ਨਿਤਿਨ, ਨਰਿੰਦਰ, ਰਾਕੇਸ਼ ਸ਼ਰਮਾ, ਪ੍ਰਦੀਪ, ਸੁਧੀਰ, ਸੁਮੀਤ, ਮਨੀਸ਼ ਸ਼ਰਮਾ, ਰੋਹਿਤ ਭਾਟੀਆ, ਮੁਨੀਸ਼ ਮਹਿਰਾ, ਦਾਨਿਸ਼, ਰਿਤੂ, ਕੁਮਾਰ, ਗੌਰੀ ਕੇਤਨ ਸ਼ਰਮਾ, ਸੌਰਭ, ਸ਼ੰਕਰ, ਸੰਦੀਪ, ਰਿੰਕੂ, ਪ੍ਰਦੀਪ ਵਰਮਾ, ਸੁਰਿੰਦਰ ਪਾਲ, ਗੌਰਵ ਗੋਇਲ, ਮਨੀ, ਨਰੇਸ਼, ਅਜੈ ਸ਼ਰਮਾ, ਦੀਪਕ, ਕਿਸ਼ੋਰ, ਪ੍ਰਵੀਨ, ਰਾਜੂ, ਸੰਜੀਵ ਸ਼ਰਮਾ, ਮੁਕੇਸ਼, ਅਮਨਦੀਪ ਸ਼ਰਮਾ, ਵਰੁਣ, ਮਨੀ ਰਾਮ, ਰੋਮੀ, ਦਲੀਪ, ਲਵਲੀ, ਲੱਕੀ, ਮੋਹਿਤ, ਵਿਸ਼ਾਲ, ਅਸ਼ਵਨੀ ਸ਼ਰਮਾ, ਰਵੀ ਭੱਲਾ, ਜਗਦੀਸ਼, ਨਿਰਮਲ, ਅਨਿਲ, ਸਾਗਰ ਤੇ ਪ੍ਰਿੰਸ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।