ਐੱਚਪੀਐੱਲ ਕੰਪਨੀ ਸਟਰੀਟ ਲਾਈਟਾਂ ਸਬੰਧੀ ਛੇਤੀ ਦੂਰ ਕਰੇ ਸ਼ਿਕਾਇਤਾਂ : ਢੱਲ
ਸਟਰੀਟ ਲਾਈਟ ਐਡਹਾਕ ਕਮੇਟੀ ਨੇ ਸ਼ਹਿਰ ਦੀਆਂ ਲਾਈਟਾਂ ਠੀਕ ਕਰਨ ’ਤੇ ਦਿੱਤਾ ਜੋਰ
Publish Date: Wed, 25 Mar 2026 07:38 PM (IST)
Updated Date: Wed, 25 Mar 2026 07:41 PM (IST)
-ਮੇਅਰ ਨੇ ਪਹਿਲਾਂ ਹੀ 15 ਅਪ੍ਰੈਲ ਤਕ ਦੇ ਰੱਖਿਆ ਅਲਟੀਮੇਟਮ
-ਗਾਜ਼ੀ ਗੁੱਲਾ ਦੀ ਸੜਕ ਨਾ ਬਣਨ ’ਤੇ ਲੋਕ ਦੀ ਵਧੀ ਪਰੇਸ਼ਾਨ
ਪੰਜਾਬੀ ਜਾਗਰਣ ਪ੍ਰਤੀਨਿਧ,ਜਲੰਧਰ
ਸ਼ਹਿਰ ਦੀਆਂ ਸਟਰੀਟ ਲਾਈਟਾਂ ਬਿਨਾਂ ਕਿਸੇ ਰੁਕਾਵਟ ਦੇ ਠੀਕ ਕਰਨ ਲਈ ਐੱਚਪੀਐੱਲ ਠੇਕਾ ਕੰਪਨੀ ਹਦਾਇਤ ਕੀਤੀ ਗਈ ਹੈ। ਇਸ ਸਬੰਧੀ ਸਟਰੀਟ ਲਾਈਟ ਐਡਹਾਕ ਕਮੇਟੀ ਦੀ ਮੀਟਿੰਗ ਚੇਅਰਮੈਨ ਅਮਿਤ ਢੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਤੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਵੀ ਸ਼ਾਮਲ ਹੋਏ। ਇਸ ਦੌਰਾਨ ਐਡਹਾਕ ਕਮੇਟੀ ਦੇ ਚੇਅਰਮੈਨ ਅਮਿਤ ਢੱਲ ਨੇ ਕਿਹਾ ਕਿ ਸ਼ਹਿਰ ’ਚ ਸਟਰੀਟ ਲਾਈਟਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਠੇਕਾ ਕੰਪਨੀ ਐੱਚਪੀਐੱਲ ਨੂੰ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ। ਚੇਅਰਮੈਨ ਨੇ ਕਿਹਾ ਕਿ ਸਟਰੀਟ ਲਾਈਟਾਂ ’ਚ ਸੁਧਾਰ ਹੋਣ ਨਾਲ ਲੋਕਾਂ ਦੀ ਪਰੇਸ਼ਾਨੀ ਕਾਫੀ ਦੂਰ ਹੋ ਜਾਵੇਗੀ। ਸਟਰੀਟ ਲਾਈਟਾਂ ਬੰਦ ਹੋਣ ਨਾਲ ਸਮਾਜ ਵਿਰੋਧੀ ਅਨਸਰ ਸਰਗਰਮ ਹੋ ਜਾਂਦੇ ਹਨ, ਜਿਸ ਕਾਰਨ ਅਪਰਾਧਿਕ ਘਟਨਾਵਾਂ ਵਧਣ ਦਾ ਖ਼ਦਸ਼ਾ ਵਧਿਆ ਰਹਿੰਦਾ ਹੈ।
------------------------
15 ਅਪ੍ਰੈਲ ਤੱਕ ਦਾ ਅਲਟੀਮੇਟਮ
ਇਸ ਦੌਰਾਨ ਪਿਛਲੇ ਦਿਨੀਂ ਮੇਅਰ ਵਨੀਤ ਧੀਰ ਨੇ ਠੇਕਾ ਕੰਪਨੀ ਐੱਚਪੀਐੱਲ ਨਾਲ ਮੀਟਿੰਗ ਕਰ ਕੇ ਉਸ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਸਟਰੀਟ ਲਾਈਟ ਠੀਕ ਕਰਨ ਤੇ ਨਵੀਆਂ ਲਾਈਟਾਂ ਲਾਉਣ ਦਾ ਕੰਮ 15 ਅਪ੍ਰੈੱਲ ਤਕ ਖਤਮ ਕਰਨ। ਮੇਅਰ ਨੇ ਸਬੰਧਤ ਕੰਪਨੀ ਨੂੰ ਅਲਟੀਮੇਟਮ ਦਿੱਤਾ ਸੀ।
-----------------------
ਸੜਕ ਬਣਾਉਣ ਦਾ ਕੰਮ ਸ਼ੁਰੂ
ਇਸ ਦੌਰਾਨ ਗਾ਼ਜੀ ਗੁੱਲਾ ਇਲਾਕੇ ’ਚ ਪਿਛਲੇ 4 ਸਾਲਾਂ ਤੋਂ ਸੜਕ ਦਾ ਕੰਮ ਬੰਦ ਹੋਣ ਕਾਰਨ ਜਿਥੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ, ਉਥੇ ਕਈ ਦੁਕਾਨਦਾਰਾਂ ਦਾ ਕੰਮ ਬੰਦ ਹੋ ਕੇ ਰਹਿ ਗਿਆ ਹੈ। ਉਕਤ ਸੜਕ ਸਾਲ 2022 ’ਚ ਇਕ ਠੇਕੇਦਾਰ ਵੱਲੋਂ ਸ਼ੁਰੂ ਕੀਤੀ ਗਈ ਸੀ, ਨੇ ਵਿਚਕਾਰ ਹੀ ਕੰਮ ਛੱਡ ਦਿੱਤਾ ਸੀ। ਫਰਵਰੀ ਮਹੀਨੇ ’ਚ ਇਸ ਸੜਕ ਦਾ ਮੁੜ ਕੰਮ ਸ਼ੁਰ ਕੀਤਾ ਗਿਆ ਸੀ ਤੇ ਸੀਵਰੇਜ ਦੀ ਪਾਈਪਲਾਈਨ ਪਾਈ ਗਈ ਸੀ ਤੇ ਇਸ ਤੋਂ ਬਾਅਦ ਠੇਕੇਦਾਰ ਨੇ ਇਸ ਪਾਸੇ ਦੇਖਿਆ ਤੱਕ ਨਹੀਂ। ਪਾਈਪ ਪਾਉਣ ਨਾਲ ਬਰਸਾਤ ਤੇ ਸੀਵਰੇਜ ਦਾ ਪਾਣੀ ਸੜਕ ’ਤੇ ਆ ਗਿਆ ਹੈ। ਸੜਕ ’ਤੇ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਾਰਨ ਕਈ ਦੁਕਾਨਦਾਰਾਂ ਦਾ ਕਾਰੋਬਾਰ ਬੰਦ ਹੋ ਗਿਆ ਹੈ ਤੇ ਉਹ ਦੁਕਾਨਾਂ ਬੰਦ ਕਰਕੇ ਚਲੇ ਗਏ ਹਨ। ਨਗਰ ਨਿਗਮ ਪ੍ਰਸ਼ਾਸਨ ਤੋਂ ਲੋਕਾਂ ਨੇ ਮੰਗ ਕੀਤੀ ਹੈ ਕਿ ਉਕਤ ਸੜਕ ਨੂੰ ਬਣਾਇਆ ਜਾਵੇ।