ਭਿਆਨਕ ਸੜਕ ਹਾਦਸਾ: ਟਿੱਪਰ ਨੇ ਐਕਟਿਵਾ ਸਵਾਰ ਨੂੰ ਕੁਚਲਿਆ, ਹਸਪਤਾਲ ਲਿਜਾਂਦੇ ਸਮੇਂ ਹੋਈ ਦਰਦਨਾਕ ਮੌਤ ਇਸ ਉਪਰੰਤ ਜਲੰਧਰ ਵੱਲ ਨੂੰ ਜਾਣ ਲਈ ਸਿਗਨਲ ਹੋਇਆ ਤਾਂ ਟਿੱਪਰ ਚਾਲਕ ਨੂੰ ਕੋਲ ਖੜਾ ਐਕਟਿਵਾ ਸਵਾਰ ਨਹੀਂ ਦਿਖਾਈ ਦਿੱਤਾ, ਜਿਸ ਕਾਰਨ ਉਸਨੇ ਟਿੱਪਰ ਨੂੰ ਜਲੰਧਰ ਜਾਣ ਨੂੰ ਤੋਰ ਲਿਆ ਅਤੇ ਨਜ਼ਦੀਕ ਖੜਾ ਐਕਟਿਵਾ ਸਵਾਰ ਟਿੱਪਰ ਹੇਠਾਂ ਆ ਕੇ ਕਰੀਬ 10-15 ਫੁੱਟ ਤੱਕ ਦੂਰ ਤੱਕ ਘੜੀਸਦਾ ਗਿਆ। ਜਿਸ ਕਾਰਨ ਐਕਟਿਵਾ ਸਵਾਰ ਕਾਫੀ ਗੰਭੀਰ ਜ਼ਖਮੀ ਹੋ ਗਿਆ।
Publish Date: Fri, 11 Sep 2026 03:34 PM (IST)
Updated Date: Fri, 11 Sep 2026 03:38 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ। ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਇੱਕ ਟਿੱਪਰ ਨੇ ਐਕਟਿਵਾ ਸਵਾਰ ਨੂੰ ਹੇਠਾਂ ਲੈ ਲਿਆ ਅਤੇ ਕਾਫੀ ਦੂਰ ਤੱਕ ਘੜੀਸਦਾ ਲੈ ਗਿਆ, ਜਿਸ ਕਾਰਨ ਐਕਟਿਵਾ ਸਵਾਰ ਕਾਫੀ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ.ਐੱਸ.ਆਈ. ਰਣਧੀਰ ਸਿੰਘ ਨੇ ਦੱਸਿਆ ਕਿ ਸਵੇਰੇ 8: 47 ਦੇ ਕਰੀਬ ਕਿਸੇ ਰਾਹਗੀਰ ਤੋਂ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਜਾ ਕੇ ਦੇਖਿਆ ਤਾਂ ਇੱਕ ਟਿੱਪਰ ਨੰਬਰ ਪੀਬੀ07 ਸੀਬੀ 9637 ਜਿਸ ਨੂੰ ਸੁਰੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਪਠਾਣਕੋਟ ਚਲਾ ਰਿਹਾ ਸੀ ਜੋ ਕਿ ਅਲਾਵਲਪੁਰ ਦੀ ਸਾਈਡ ਤੋਂ ਆ ਕੇ ਕ੍ਰਿਸ਼ਨਗੜ੍ਹ ਲਾਈਟਾਂ ’ਤੇ ਖੜਾ ਸੀ ਅਤੇ ਜਲੰਧਰ ਵੱਲ ਨੂੰ ਜਾਣਾ ਸੀ ਕਿ ਇੱਕ ਐਕਟਿਵਾ ਸਵਾਰ ਨੰਬਰ ਪੀਬੀ 08 ਬੀ ਬੀ 7377 ਜਿਸ ਨੂੰ ਕਮਲਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਦੌਲਤਪੁਰ ਚਲਾ ਰਿਹਾ ਸੀ ਜੋ ਕਿ ਕਿਸ਼ਨਗੜ੍ਹ ਅੱਡੇ ਤੇ ਟਰੈਫਿਕ ਲਾਈਟਾਂ ’ਤੇ ਖੜਾ ਸੀ ਅਤੇ ਉਸਨੇ ਰੋਡ ਕ੍ਰੋਸ ਕਰਕੇ ਕਰਤਾਰਪੁਰ ਵਾਲੀ ਸਾਈਡ ਨੂੰ ਜਾਣਾ ਸੀ ਅਤੇ ਉਹ ਟਿੱਪਰ ਦੇ ਨਜ਼ਦੀਕ ਆ ਕੇ ਰੁਕ ਗਿਆ ਅਤੇ ਆਪਣੇ ਸਿਗਨਲ ਦੀ ਉਡੀਕ ਕਰਨ ਲੱਗਾ।
ਇਸ ਉਪਰੰਤ ਜਲੰਧਰ ਵੱਲ ਨੂੰ ਜਾਣ ਲਈ ਸਿਗਨਲ ਹੋਇਆ ਤਾਂ ਟਿੱਪਰ ਚਾਲਕ ਨੂੰ ਕੋਲ ਖੜਾ ਐਕਟਿਵਾ ਸਵਾਰ ਨਹੀਂ ਦਿਖਾਈ ਦਿੱਤਾ, ਜਿਸ ਕਾਰਨ ਉਸਨੇ ਟਿੱਪਰ ਨੂੰ ਜਲੰਧਰ ਜਾਣ ਨੂੰ ਤੋਰ ਲਿਆ ਅਤੇ ਨਜ਼ਦੀਕ ਖੜਾ ਐਕਟਿਵਾ ਸਵਾਰ ਟਿੱਪਰ ਹੇਠਾਂ ਆ ਕੇ ਕਰੀਬ 10-15 ਫੁੱਟ ਤੱਕ ਦੂਰ ਤੱਕ ਘੜੀਸਦਾ ਗਿਆ। ਜਿਸ ਕਾਰਨ ਐਕਟਿਵਾ ਸਵਾਰ ਕਾਫੀ ਗੰਭੀਰ ਜ਼ਖਮੀ ਹੋ ਗਿਆ।
ਜਿਸ ਨੂੰ ਉੱਥੇ ਮੌਜੂਦ ਲੋਕਾਂ ਨੇ ਸ਼ੋਰ ਮਚਾਉਣ ’ਤੇ ਟਿੱਪਰ ਡਰਾਈਵਰ ਨੂੰ ਪਤਾ ਲੱਗਾ ਤਾਂ ਫਿਰ ਟਿੱਪਰ ਰੋਕਿਆ ਗਿਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਜ਼ਖ਼ਮੀ ਹਾਲਤ ’ਚ ਪ੍ਰਾਈਵੇਟ ਵਾਹਨ ਦੀ ਮਦਦ ਨਾਲ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਹਸਪਤਾਲ ਪਹੁੰਚਦੇ ਹੀ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ ਗਿਆ।
ਇਸ ਦੌਰਾਨ ਐੱਸ.ਐੱਸ.ਐੱਫ. ਟੀਮ ਵੱਲੋਂ ਸੰਬੰਧਿਤ ਪੁਲਿਸ ਚੌਂਕੀ ਅਲਾਵਲਪੁਰ ਦੇ ਐੱਸ.ਆਈ. ਰਵਿੰਦਰਪਾਲ ਸਿੰਘ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ’ਤੇ ਅਲਾਵਲਪੁਰ ਪੁਲਿਸ ਚੌਂਕੀ ਦੀ ਟੀਮ ਹਾਦਸੇ ਵਾਲੀ ਜਗ੍ਹਾ ’ਤੇ ਪਹੁੰਚੀ ਅਤੇ ਐੱਸ. ਐੱਸ. ਟੀਮ ਵੱਲੋਂ ਹਾਦਸਾਗ੍ਰਸਤ ਦੋਵੇਂ ਵਾਹਨਾਂ ਨੂੰ ਪੁਲਿਸ ਚੌਂਕੀ ਅਲਾਵਲਪੁਰ ਟੀਮ ਦੇ ਹਵਾਲੇ ਕੀਤਾ ਗਿਆ।
ਐੱਸ. ਐੱਸ. ਐੱਫ. ਟੀਮ ਵੱਲੋਂ ਹਾਦਸਾਗ੍ਰਸਤ ਵਾਹਨਾਂ ਨੂੰ ਰੋਡ ਤੋਂ ਸਾਈਡ ਤੇ ਕਰਵਾ ਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ।