ਬਲਾਕ ਪੱਧਰੀ ਖੇਡਾਂ ਦੇ ਜੇਤੂਆਂ ਦਾ ਕੀਤਾ ਸਨਮਾਨ 46ਵੀਆਂ ਸਕੂਲ ਪੰਜਾਬੀ ਖੇਡਾਂ ’ਚ ਜੇਤੂ ਖਿਡਾਰੀਆਂ ਦਾ ਸਨਮਾਨ
Publish Date: Wed, 07 Oct 2026 08:05 PM (IST)
Updated Date: Wed, 07 Oct 2026 08:08 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਨੰਗਲ ਵੇਟ ਆਲੋਵਾਲ ਵਿਖੇ ਕਰਵਾਈਆਂ ਦੋ ਦਿਨਾਂ ਬਲਾਕ ਪੱਧਰੀ ਖੇਡਾਂ ’ਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ 46ਵੀਆਂ ਸਕੂਲ ਪੰਜਾਬੀ ਖੇਡਾਂ ਦੀ ਸ਼ੁਰੂਆਤ ਵੀ ਕਰਵਾਈ ਗਈ। ਮੁਕਾਬਲਿਆਂ ਦੌਰਾਨ 100, 200, 400 ਤੇ 600 ਮੀਟਰ ਦੌੜ, ਲੰਬੀ ਛਾਲ, ਗੋਲਾ ਸੁੱਟਣਾ, ਰੱਸਾਕਸ਼ੀ, ਖੋ-ਖੋ, ਕੁਸ਼ਤੀ ਤੇ ਕਬੱਡੀ ਸਮੇਤ ਵੱਖ-ਵੱਖ ਖੇਡਾਂ ਦੇ 57 ਮੁਕਾਬਲੇ ਕਰਵਾਏ ਗਏ। ਰੱਸਾਕਸ਼ੀ ’ਚ ਮੇਜ਼ਬਾਨ ਰਮਦਾਸਪੁਰਾ ਦੀ ਟੀਮ ਜੇਤੂ ਰਹੀ। ਕਬੱਡੀ ਨੈਸ਼ਨਲ ’ਚ ਤੇਹਿੰਗ ਸਕੂਲ ਨੇ ਪਹਿਲਾ ਤੇ ਰਮਦਾਸਪੁਰਾ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਪੰਜਾਬ ਸਟਾਈਲ ਕਬੱਡੀ ’ਚ ਰਮਦਾਸਪੁਰਾ ਸਕੂਲ ਜੇਤੂ ਰਿਹਾ, ਜਦਕਿ ਖੋ-ਖੋ ’ਚ ਨਗਰ ਸੈਂਟਰ ਤੇ ਫੁੱਟਬਾਲ ’ਚ ਭਾਰਸਿੰਘਪੁਰਾ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੰਤ ਬਾਬਾ ਸੁਖਵਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ’ਚ ਵੱਧ ਤੋਂ ਵੱਧ ਭਾਗ ਲੈਣ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਬਾਬਾ ਸੁਖਵਿੰਦਰ ਸਿੰਘ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਮੇਸ਼ਵਰ ਚੰਦਰ, ਬਲਾਕ ਰਿਸੋਰਸ ਸਰਬਜੀਤ ਸਿੰਘ ਢੇਸੀ, ਬਲਵਿੰਦਰ ਸਿੰਘ ਸੀਐੱਚਟੀ, ਜਗਜੀਤ ਸਿੰਘ ਰੰਧਾਵਾ, ਗਗਨਦੀਪ ਸਿੰਘ, ਸੰਜੀਵ ਕੁਮਾਰ, ਪੂਜਾ, ਸੰਤੋਸ਼ ਕੁਮਾਰੀ, ਕੁਲਬੀਰ ਸਿੰਘ, ਬਲਦੇਵ ਸਿੰਘ, ਗੁਰਮੇਲ ਸਿੰਘ, ਹਰਜੀਤ ਸਿੰਘ, ਕੁਲਦੀਪ ਸਰਪੰਚ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ, ਕੋਚ, ਖੇਡ ਅਧਿਕਾਰੀ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।