ਇੰਗਲੈਂਡ ’ਚ ਢਾਡੀ ਤੇ ਮਹਿਤਪੁਰ ਦੇ ਜਥੇ ਦਾ ਸਨਮਾਨ
ਇੰਗਲੈਂਡ ਵਿਖੇ ਢਾਡੀ ਭਾਈ ਮਲਕੀਤ ਸਿੰਘ ਮਸਤ ਤੇ ਅੰਮ੍ਰਿਤਪਾਲ ਸਿੰਘ ਮਹਿਤਪੁਰ ਦੇ ਜਥੇ ਦਾ ਸਨਮਾਨ
Publish Date: Sun, 29 Mar 2026 08:30 PM (IST)
Updated Date: Sun, 29 Mar 2026 08:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਇੰਗਲੈਂਡ ਦੇ ਸ਼ਹਿਰ ਨੋਟਿੰਘਮ ਵਿਖੇ ਸਥਿਤ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ’ਚ ਸ੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ਦੇ 164ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਢਾਡੀ ਦਰਬਾਰ ਸਜਾਇਆ ਗਿਆ। ਇਸ ਮੌਕੇ ਸੰਗਤਾਂ ਵੱਲੋਂ ਢਾਡੀ ਜਥਾ ਭਾਈ ਮਲਕੀਤ ਸਿੰਘ ਮਸਤ ਤੇ ਅੰਮ੍ਰਿਤਪਾਲ ਸਿੰਘ ਮਹਿਤਪੁਰ ਦੇ ਜਥੇ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇੰਗਲੈਂਡ ਦੀਆਂ ਸੰਗਤਾਂ ਨੇ ਸਾਰੰਗੀ ਮਾਸਟਰ ਜਤਿੰਦਰ ਸਿੰਘ ਸ਼ੇਰਗਿੱਲ, ਢਾਡੀ ਮਨਜਿੰਦਰ ਸਿੰਘ ਸ਼ੇਰਗਿੱਲ ਤੇ ਢਾਡੀ ਜੁਝਾਰ ਸਿੰਘ ਸ਼ੇਰਗਿੱਲ ਨੂੰ ਵੀ ਵਧਾਈਆਂ ਦਿੱਤੀਆਂ। ਸਮਾਗਮ ਦੌਰਾਨ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਤੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਰਹੇ। ਇਸ ਮੌਕੇ ਆਤਮਾ ਸਿੰਘ, ਮਨਦੀਪ ਸਿੰਘ ਡਰਬੀ, ਸਰਬਜੀਤ ਸਿੰਘ ਸਾਬੀ ਮਜਾਰਾ, ਅਸ਼ਵਨੀ, ਗਿਆਨੀ ਬਲਰਾਜ ਸਿੰਘ, ਢਾਡੀ ਗੁਰਬਚਨ ਸਿੰਘ ਅਣਖੀ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।