ਵਿਸ਼ਵ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਸਨਮਾਨ ਵਿਸ਼ਵ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਸਨਮਾਨ
Publish Date: Tue, 06 Oct 2026 07:17 PM (IST)
Updated Date: Tue, 06 Oct 2026 07:20 PM (IST)
-ਸਕੂਲ ਮੁਖੀ ਜਸਪਾਲ ਸੰਧੂ ਨੂੰ ‘ਮਾਤਾ ਕਲਸਾਂ ਐਵਾਰਡ’ ਨਾਲ ਕੀਤਾ ਸਨਮਾਨਿਤ ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਵਿਸ਼ਵ ਅਧਿਆਪਕ ਦਿਵਸ ਮੌਕੇ ਡਾ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਸਾਹਬੂ ਵੱਲੋਂ ਸਰਕਾਰੀ ਹਾਈ ਸਕੂਲ ਅੱਪਰਾ ਦੇ ਸਮੂਹ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੱਖਿਆ ਦੇ ਖੇਤਰ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਕੂਲ ਮੁਖੀ ਮਾਸਟਰ ਜਸਪਾਲ ਸੰਧੂ ਨੂੰ ‘ਮਾਤਾ ਕਲਸਾਂ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਦੱਸਿਆ ਗਿਆ ਕਿ ਪਿੰਡ ਚੱਕ ਸਾਹਬੂ ਦੀ ਸੰਗਤ ਵੱਲੋਂ ਸਤਿਗੁਰੂ ਰਵਿਦਾਸ ਜੀ ਦੇ 650ਵੇਂ ਗੁਰਪੁਰਬ ਨੂੰ ਸਮਰਪਿਤ ‘ਮਾਤਾ ਕਲਸਾਂ ਐਵਾਰਡ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕਮਲ ਕੁਮਾਰ ਸੰਧੂ ਨੇ ਕਿਹਾ ਕਿ ਹਰ ਅਧਿਆਪਕ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਿਦਿਆਰਥੀ ਮਿਹਨਤ ਕਰਕੇ ਉੱਚੀਆਂ ਮੰਜ਼ਿਲਾਂ ਹਾਸਲ ਕਰਨ, ਵੱਡੇ ਅਫ਼ਸਰ, ਵਿਗਿਆਨੀ ਤੇ ਕਾਮਯਾਬ ਕਾਰੋਬਾਰੀ ਬਣਨ ਤੇ ਦੇਸ਼ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਉਣ। ਸਕੂਲ ਮੁਖੀ ਮਾਸਟਰ ਜਸਪਾਲ ਸੰਧੂ ਨੇ ਇਸ ਸਨਮਾਨ ਲਈ ਡਾ. ਅੰਬੇਡਕਰ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਚੱਕ ਸਾਹਬੂ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਪਾਲ ਸੰਧੂ, ਨੈਨਸੀ ਰਾਣੀ, ਰਮਨਦੀਪ ਕੌਰ ਕੈਂਥ, ਨੀਰੂ ਬਾਲਾ, ਬਿੰਦੂ, ਗੁਰਲੀਨ ਕੌਰ, ਨਵਿਤਾ ਬੰਗੜ, ਪ੍ਰੋਮਿਲਾ ਦੇਵੀ, ਗੁਰਨਾਮ ਸਿੰਘ, ਡਾ. ਗੁਰਨੇਕ ਲਾਲ, ਕਮਲ ਕੁਮਾਰ ਸੰਧੂ, ਤਿਲਕ ਰਾਜ ਸਿੰਘ ਖਾਲਸਾ, ਮੋਹਣ ਲਾਲ ਤੇ ਤੀਰਥ ਸਿੰਘ ਮੈਂਗੜ੍ਹਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।