
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਮਾਨਦਾਰੀ ਅਜੇ ਵੀ ਜ਼ਿੰਦਾ ਹੈ, ਗੁਆਚਾ ਪਰਸ ਅਸਲੀ ਮਾਲਕ ਨੂੰ ਵਾਪਸ ਕੀਤਾ

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ: ਜੋਗ ਰਾਜ ਰੱਤੂ ਵਾਸੀ ਪਿੰਡ ਸਰਹਾਲ ਮੁੰਡੀ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਸੜਕ ’ਤੇ ਮਿਲਿਆ ਪੈਸਿਆਂ ਤੇ ਜ਼ਰੂਰੀ ਦਸਤਾਵੇਜ਼ਾਂ ਨਾਲ ਭਰਿਆ ਪਰਸ ਉਸ ਦੇ ਅਸਲੀ ਮਾਲਕ ਨੂੰ ਵਾਪਸ ਕਰ ਦਿੱਤਾ। ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਦੁਸਾਂਝ ਕਲਾਂ, ਜ਼ਿਲ੍ਹਾ ਜਲੰਧਰ ਮੋਟਰਸਾਈਕਲ ’ਤੇ ਦੁਸਾਂਝ ਕਲਾਂ ਤੋਂ ਪਿੰਡ ਮੇਹਲੀ ਨੂੰ ਕੰਮ ਲਈ ਜਾ ਰਿਹਾ ਸੀ। ਇਸ ਦੌਰਾਨ ਦੁਸਾਂਝ ਕਲਾਂ ਦੇ ਮੰਢਾਲੀ ਮੋੜ ਨੇੜੇ ਉਸ ਦਾ ਪਰਸ ਸੜਕ ’ਤੇ ਡਿੱਗ ਗਿਆ। ਕੁਝ ਸਮੇਂ ਬਾਅਦ ਜੋਗ ਰਾਜ ਰੱਤੂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਦੁਸਾਂਝ ਕਲਾਂ ਤੋਂ ਮੰਢਾਲੀ ਰੋਡ ਵੱਲੋਂ ਲੰਘ ਰਿਹਾ ਸੀ। ਇਸ ਦੌਰਾਨ ਉਸ ਦੀ ਨਜ਼ਰ ਸੜਕ ’ਤੇ ਪਏ ਪਰਸ ’ਤੇ ਪਈ। ਪਰਸ ਚੁੱਕ ਕੇ ਜਾਂਚ ਕਰਨ ’ਤੇ ਉਸ ’ਚੋਂ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਆਧਾਰ ਕਾਰਡ ਸਮੇਤ ਲਗਭਗ 3 ਹਜ਼ਾਰ ਰੁਪਏ ਨਕਦ ਮਿਲੇ।