- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਸਖ਼ਸ਼ੀਅਤ ਵਿਕਾਸ 'ਤੇ ਮਹੀਨਾਵਾਰੀ ਸੈਮੀਨਾਰ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਸਕੂਲ ਵੱਲੋਂ ਵਿਦਿਆਰਥੀਆਂ ਲਈ ਸਖ਼ਸ਼ੀਅਤ ਵਿਕਾਸ ਤੇ ਮਹੀਨਾਵਾਰੀ ਸੈਮੀਨਾਰ 'ਐੱਨਜੀਓ 'ਦੀਆ ਦ੍ਰਿਸ਼ਟੀ ਦੀ ਪ੍ਰਧਾਨ ਪਰਵੀਨ ਅਬਰੋਲ ਵੱਲੋਂ ਕਰਵਾਇਆ ਗਿਆ। ਪ੍ਰਵੀਨ ਅਬਰੋਲ ਨੇ ਸਮਾਂ, ਵਿਦਿਆ, ਸਵੈ-ਅਨੁਸ਼ਾਸਨ, ਸਖਤ ਮਿਹਨਤ, ਸਵੈ ਭਰੋਸਾ, ਕਿੱਤੇ ਦਾ ਸਵੈ ਚੋਣ, ਆਤਮ ਵਿਸ਼ਵਾਸ ਆਦਿ ਗੁਣਾਂ ਦੀ ਮਹੱਤਤਾ ਤੇ ਫਾਸਟ ਫੂਡ, ਨਸ਼ਾ, ਸਾਈਬਰ ਕ੍ਰਾਈਮ ਤੇ ਕੰਮਚੋਰੀ ਤੋਂ ਗੁਰੇਜ਼ ਕਰਨਾ ਆਦਿ ਤੋਂ ਬਚਣ ਦੇ ਰਾਹ ’ਤੇ ਚੱਲਣ ਲਈ ਉਤਸਾਹਤ ਕੀਤਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਚਰਿਤਰ ਪੱਖੋਂ ਉੱਚੇ ਉੱਠਣ ਲਈ ਸਖਤ ਘਾਲਣਾ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਲੋੜਾਂ ਪੂਰੀਆਂ ਕਰਨ ਲਈ ਸਮਾਜਿਕ ਵਿਦਿਆ ਦੀ ਜ਼ਰੂਰਤ ਪੈਂਦੀ ਹੈ ਪਰ ਇਸ ਦੇ ਰਾਹ ਇਮਾਨਦਾਰੀ ਤੇ ਉੱਚੇ ਆਚਰਣ ਵਾਲੇ ਹੋਣੇ ਚਾਹੀਦੇ ਹਨ। ਪ੍ਰਧਾਨ ਮਹਿੰਦਰਜੀਤ ਸਿੰਘ, ਪ੍ਰਬੰਧਕ ਕਮੇਟੀ, ਡਾ. ਅਪਰਨਾ ਮਹਿਤਾ ਤੇ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਨੇ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੀ ਸ਼ਖਸ਼ੀਅਤ ਲਈ ਜ਼ਰੂਰੀ ਹਨ। ਇਸ ਮੌਕੇ ਗੁਰ ਸ਼ਬਦ ਪ੍ਰਚਾਰ ਸਭਾ ਦੇ ਮੁੱਖ ਸੇਵਾਦਾਰ ਡਾ. ਪਰਮਜੀਤ ਸਿੰਘ ਵੀ ਹਾਜ਼ਰ ਸਨ।