ਗੁੱਡ ਫਰਾਈਡੇ ਮੌਕੇ ਸਜਾਈ ਸ਼ੋਭਾ ਯਾਤਰਾ
ਗੁੱਡ ਫਰਾਈਡੇ ਮੌਕੇ ਸਜਾਈ ਗਈ ਪਵਿੱਤਰ ਸ਼ੋਭਾ ਯਾਤਰਾ
Publish Date: Fri, 03 Apr 2026 09:32 PM (IST)
Updated Date: Fri, 03 Apr 2026 09:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਿੱਥੇ ਪੂਰੀ ਦੁਨੀਆ ’ਚ ਅੱਜ ਗੁੱਡ ਫਰਾਈਡੇ ਦਾ ਦਿਹਾੜਾ ਮਨਾਇਆ ਗਿਆ, ਉੱਥੇ ਹੀ ਈਸਾ ਨਗਰ, ਮਸਸੂਦਾਂ ਤੇ ਪਿੰਡ ਨੰਦਨਪੁਰ ’ਚ ਵੀ ਸ਼ੋਭਾ ਯਾਤਰਾ ਸਜਾਈ ਗਈ। ਇਸ ਦੀ ਸ਼ੁਰੂਆਤ ਸੈਕਰਡ ਹਾਰਟ ਚਰਚ ਈਸਾ ਨਗਰ (ਜਲੰਧਰ) ਤੋਂ ਹੋਈ ਤੇ ਫਿਰ ਜਨਤਾ ਕਾਲੋਨੀ, ਆਨੰਦਨਗਰ ਮਕਸੂਦਾਂ, ਅਸ਼ੋਕ ਨਗਰ ਤੋਂ ਹੁੰਦੀ ਹੋਈ ਅੰਤ ਸੰਤ ਜੌਨ ਕੈਥੋਲਿਕ ਚਰਚ ਨੰਦਨਪੁਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਦੌਰਾਨ 14 ਮੁਕਾਮ ਅਰਥਾਤ ਸਲੀਬ ਦੇ ਰਾਹ ਦੇ ਨਿਸ਼ਾਨਾਂ 'ਤੇ ਪ੍ਰਾਰਥਨਾ ਕੀਤੀ ਗਈ। ਸ਼ੋਭਾ ਯਾਤਰਾ ਦੀ ਅਗਵਾਈ ਕਰ ਰਹੇ ਫਾਦਰ ਟਾਈਟਸ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੁਨੀਆ ਨੂੰ ਸ਼ਾਂਤੀ ਲਈ ਖੁਦਾ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿਉਂਕਿ ਇਸ ਮੌਕੇ ਕਈ ਦੇਸ਼ਾਂ ’ਚ ਜੰਗ ਚੱਲ ਰਹੀ ਹੈ। ਇਸ ਲਈ ਅਸੀਂ ਪ੍ਰਭੂ ਯਿਸੂ ਅੱਗੇ ਦੁਆ ਕਰਦੇ ਹਾਂ ਕਿ ਜਿਸ ਤਰ੍ਹਾਂ ਉਸ ਨੇ ਆਪਣੀ ਮੌਤ ਦੇ ਵੇਲੇ ਦੁਨੀਆ ਨੂੰ ਮਾਫ ਕੀਤਾ ਸੀ, ਹੁਣ ਵੀ ਪ੍ਰਭੂ ਮਨੁੱਖ ਜਾਤੀ ਨੂੰ ਮੁਆਫ ਕਰੇ। ਉਨ੍ਹਾਂ ਅੱਗੇ ਕਿਹਾ ਕਿ ਗੁੱਡ ਫਰਾਈਡੇ ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਸਬੰਧੀ ਮਨਾਇਆ ਜਾਂਦਾ ਹੈ ਤੇ ਇਹ ਸ਼ਾਂਤੀ ਦਾ ਪ੍ਰਤੀਕ ਹੈ। ਸ਼ੋਭਾ ਯਾਤਰਾ ਉਪਰੰਤ ਪ੍ਰਾਰਥਨਾ ਸਭਾ ਕਰਵਾਈ। ਅੰਤ ’ਚ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬੂ ਜੌਨ ਚੀਦਾ, ਸਿਸਟਰ ਐਲਿਸਾ ਤੇ ਸਿਸਟਰ ਸਵਾਤੀ (ਸੈਕਰਡ ਹਸਪਤਾਲ, ਮਕਸੂਦਾਂ) ਪ੍ਰਧਾਨ ਮਸੀਹ ਥਾਪਰ, ਰਾਹੁਲ ਥਾਪਰ, ਇਮਾਨੂਏਲ ਥਾਪਰ, ਰਾਕੇਸ਼ ਥਾਪਰ, ਮਿੰਟੂ ਥਾਪਰ, ਸੁਨੀਲ ਥਾਪਰ, ਰਾਕੇਸ਼ ਥਾਪਰ, ਵਿਕਰਮ ਮਸੀਹ ਥਾਪਰ, ਅਫਰੀਮ ਮਸੀਹ ਥਾਪਰ, ਮਨਜੀਤ ਰਾਣੀ, ਰੀਨਾ ਥਾਪਰ, ਅਸ਼ੀਸ਼ ਮਸੀਹ, ਸਕੱਤਰ ਪੂਰਬ ਸਿੱਧੂ, ਜੀਵਨ ਫ੍ਰਾਂਸਿਸ, ਹਰਪ੍ਰੀਤ, ਵਿਜੇ ਸ਼ੇਰਗਿੱਲ, ਸੁਮਿਤ ਅਟਵਾਲ ਤੇ ਸੋਨੂ ਆਦਿ ਹਾਜ਼ਰ ਸਨ।