ਪੰਜਾਬ ਭਰ ’ਚ ਹਾਕੀ ਟਰਾਫੀ ਟੂਰ ਸ਼ੁਰੂ: 26 ਤਰੀਕ ਨੂੰ ਜਲੰਧਰ ਪਹੁੰਚੇਗੀ, ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਉਪਰਾਲਾ
ਸ਼ਡਿਊਲ ਮੁਤਾਬਕ 18 ਅਕਤੂਬਰ ਨੂੰ ਐੱਸਏਐੱਸ ਨਗਰ, ਫ਼ਤਿਹਗੜ੍ਹ ਸਾਹਿਬ ਤੇ ਪਟਿਆਲਾ; 19 ਨੂੰ ਮਲੇਰਕੋਟਲਾ, ਬਰਨਾਲਾ ਤੇ ਸੰਗਰੂਰ; 20 ਨੂੰ ਮਾਨਸਾ, ਬਠਿੰਡਾ ਤੇ ਫ਼ਰੀਦਕੋਟ; 21 ਨੂੰ ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ; 22 ਨੂੰ ਤਰਨ ਤਾਰਨ ਤੇ ਅੰਮ੍ਰਿਤਸਰ; 23 ਨੂੰ ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ; 24 ਨੂੰ ਐੱਸਬੀਐੱਸ ਨਗਰ ਤੇ ਰੂਪਨਗਰ; 25 ਨੂੰ ਲੁਧਿਆਣਾ, ਮੋਗਾ ਤੇ ਕਪੂਰਥਲਾ ਅਤੇ 26 ਅਕਤੂਬਰ ਨੂੰ ਜਲੰਧਰ ਵਿੱਚ ਟਰਾਫੀ ਪਹੁੰਚੇਗੀ।
Publish Date: Tue, 20 Oct 2026 09:04 AM (IST)
Updated Date: Tue, 20 Oct 2026 09:07 AM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ । ਅੰਤਰਰਾਸ਼ਟਰੀ ਹੀਰੋ ਮੈਂਨਜ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਪ੍ਰਚਾਰ ਲਈ ਖੇਡ ਡਾਇਰੈਕਟੋਰੇਟ ਪੰਜਾਬ ਨੇ ਸੂਬੇ ਭਰ ਵਿੱਚ ਟਰਾਫੀ ਟੂਰ ਸ਼ੁਰੂ ਕੀਤਾ ਹੈ। 18 ਅਕਤੂਬਰ ਨੂੰ ਐੱਸਏਐੱਸ ਨਗਰ ਤੋਂ ਸ਼ੁਰੂ ਹੋਇਆ ਇਹ ਟੂਰ 26 ਅਕਤੂਬਰ ਨੂੰ ਜਲੰਧਰ ਪਹੁੰਚ ਕੇ ਸਮਾਪਤ ਹੋਵੇਗਾ। ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਪ੍ਰਬੰਧਾਂ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜ਼ਿਲ੍ਹਿਆਂ ’ਚ ਹੋਣਗੇ ਪ੍ਰਦਰਸ਼ਨੀ ਮੈਚ
ਸ਼ਡਿਊਲ ਮੁਤਾਬਕ 18 ਅਕਤੂਬਰ ਨੂੰ ਐੱਸਏਐੱਸ ਨਗਰ, ਫ਼ਤਿਹਗੜ੍ਹ ਸਾਹਿਬ ਤੇ ਪਟਿਆਲਾ; 19 ਨੂੰ ਮਲੇਰਕੋਟਲਾ, ਬਰਨਾਲਾ ਤੇ ਸੰਗਰੂਰ; 20 ਨੂੰ ਮਾਨਸਾ, ਬਠਿੰਡਾ ਤੇ ਫ਼ਰੀਦਕੋਟ; 21 ਨੂੰ ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ; 22 ਨੂੰ ਤਰਨ ਤਾਰਨ ਤੇ ਅੰਮ੍ਰਿਤਸਰ; 23 ਨੂੰ ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ; 24 ਨੂੰ ਐੱਸਬੀਐੱਸ ਨਗਰ ਤੇ ਰੂਪਨਗਰ; 25 ਨੂੰ ਲੁਧਿਆਣਾ, ਮੋਗਾ ਤੇ ਕਪੂਰਥਲਾ ਅਤੇ 26 ਅਕਤੂਬਰ ਨੂੰ ਜਲੰਧਰ ਵਿੱਚ ਟਰਾਫੀ ਪਹੁੰਚੇਗੀ।
ਹਰੇਕ ਜ਼ਿਲ੍ਹੇ ਵਿੱਚ ਕਰੀਬ 150 ਮਿੰਟ ਦਾ ਸਮਾਗਮ ਹੋਵੇਗਾ, ਜਿਸ ਦੌਰਾਨ 40 ਤੋਂ 60 ਮਿੰਟ ਦਾ ਪ੍ਰਦਰਸ਼ਨੀ ਮੈਚ ਕਰਵਾਇਆ ਜਾਵੇਗਾ। ਟਰਾਫੀ ਡਿਸਪਲੇਅ, ਸੈਲਫ਼ੀ ਪੁਆਇੰਟ ਅਤੇ ਫੋਟੋਗ੍ਰਾਫੀ ਦੇ ਪ੍ਰਬੰਧ ਵੀ ਹੋਣਗੇ। ਹਰੇਕ ਜ਼ਿਲ੍ਹੇ ਲਈ 1.10 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਟਰਾਫੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੋਡਲ ਅਫ਼ਸਰ ਤੇ ਟੀਮ ਦੀ ਹੋਵੇਗੀ।