ਪ੍ਰਿੰਸੀਪਲ ਡਾ. ਖੋਸਲਾ ਨੂੰ ਮਿਲਿਆ ‘ਐਜੂਪ੍ਰੀਨਿਊਰ ਆਫ਼ ਦਿ ਯੀਅਰ' ਐੱਚਐੱਮਵੀ ਦੀ ਪ੍ਰਿੰਸੀਪਲ ਡਾ. ਏਕਤਾ ਖੋਸਲਾ ਐਜੂਪ੍ਰੀਨਿਊਰ ਆਫ਼ ਦਿ ਯੀਅਰ 2026' ਨਾਲ ਸਨਮਾਨਿਤ
Publish Date: Thu, 03 Sep 2026 07:31 PM (IST)
Updated Date: Thu, 03 Sep 2026 07:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਦੀ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੂੰ ਵੱਕਾਰੀ ਅਜੂਪ੍ਰੀਨਿਊਰ ਆਫ਼ ਦਿ ਯੀਅਰ ਐਵਾਰਡ 2026 ਨਾਲ ਸਨਮਾਨਿਤ ਕੀਤੇ ਜਾਣ ਤੇ ਰਾਸ਼ਟਰੀ ਪੱਧਰ ਤੇ ਮਾਣ ਹਾਸਲ ਕੀਤਾ ਹੈ। ਇਹ ਸਨਮਾਨ ਐੱਨਆਈਐੱਸਏ ਵੱਲੋਂ ਦਿ ਟਾਈਮਜ਼ ਆਫ਼ ਇੰਡੀਆ ਦੇ ਸਹਿਯੋਗ ਨਾਲ ਕਰਵਾਈ ਉੱਚ-ਪੱਧਰੀ ਐਜੂਕੇਸ਼ਨ ਲੀਡਰਸ਼ਿਪ ਰਿਟਰੀਟ ਦੌਰਾਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਇਹ ਮਾਣਮੱਤਾ ਸਨਮਾਨ ਗੁਲਾਬ ਚੰਦ ਕਟਾਰੀਆ, ਰਾਜਪਾਲ, ਪੰਜਾਬ ਵੱਲੋਂ ਦਿਤਾ ਗਿਆ। ਧੰਨਵਾਦ ਪ੍ਰਗਟਾਉਂਦਿਆਂ ਡਾ. ਏਕਤਾ ਖੋਸਲਾ ਨੇ ਇਹ ਉਪਲੱਬਧੀ ਡੀਏਵੀ ਸੀਐੱਮਸੀ ਨੂੰ ਸਮਰਪਿਤ ਕੀਤੀ ਜੋ ਪ੍ਰਧਾਨ ਪਦਮ ਸ਼੍ਰੀ ਡਾ.ਪੂਨਮ ਸੂਰੀ ਦੀ ਪ੍ਰੇਰਣਾਦਾਇਕ ਅਗਵਾਈ ਹੇਠ ਨਿਰੰਤਰ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਜਸਟਿਸ ਐੱਨਕੇ ਸੂਦ, ਚੇਅਰਮੈਨ, ਐੱਲਏਸੀ ਤੇ ਐੱਲਏਸੀ ’ਚ ਆਪਣੇ ਮਾਰਗਦਰਸ਼ਕਾਂ ਵੱਲੋਂ ਮਿਲਦੇ ਨਿਰੰਤਰ ਮਾਰਗਦਰਸ਼ਨ ਤੇ ਹੌਸਲਾ-ਅਫ਼ਜ਼ਾਈ ਲਈ ਧੰਨਵਾਦ ਕੀਤਾ। ਇਸ ਸ਼ਾਨਦਾਰ ਉਪਲੱਬਧੀ ਤੇ ਮਾਣ ਪ੍ਰਗਟ ਕਰਦਿਆਂ ਪ੍ਰੋਜੈਕਟ ਕੋਆਰਡੀਨੇਟਰ ਤੇ ਆਈਕਿਊਏਸੀ ਕੋਆਰਡੀਨੇਟਰ ਡਾ. ਅੰਜਨਾ ਭਾਟੀਆ ਨੇ ਕਿਹਾ ਕਿ ਡਾ. ਏਕਤਾ ਖੋਸਲਾ ਨੂੰ ਐਜੂਪ੍ਰੀਨਿਊਰ ਆਫ਼ ਦਿ ਯੀਅਰ ਵਜੋਂ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਤੇ ਅਜਿਹਾ ਸਿੱਖਿਆਤਮਕ ਵਾਤਾਵਰਣ ਸਿਰਜਣ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਡਾ. ਉਰਵਸ਼ੀ ਮਿਸ਼ਰਾ, ਡੀਨ, ਸਟੂਡੈਂਟ ਕੌਂਸਲ ਡਾ. ਰਮਾ ਸ਼ਰਮਾ, ਪੀਆਰਓ ਤੇ ਆਸ਼ੀਸ਼ ਚੱਢਾ, ਆਈਆਈਸੀ ਮੈਂਬਰ ਵੀ ਮੌਜੂਦ ਰਹੇ।