
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਚਐੱਮਵੀ ਵਿਖੇ 80ਵੇਂ ਆਜ਼ਾਦੀ ਦਿਹਾੜੇ ’ਤੇ ਮਨਾਇਆ ਜਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਹੰਸਰਾਜ ਮਹਿਲਾ ਮਹਾਵਿਦਿਆਲਾ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਦੇਸ਼ ਭਗਤੀ ਦੇ ਉਤਸ਼ਾਹ ਤੇ ਜੋਸ਼ ਨਾਲ ਰਾਜਨੀਤੀ ਵਿਗਿਆਨ ਦੇ ਪੋਸਟ ਗ੍ਰੈਜੂਏਟ ਵਿਭਾਗ, ਐੱਨਸੀਸੀ ਤੇ ਇਤਿਹਾਸ ਵਿਭਾਗ ਵੱਲੋਂ ਅਜ਼ਾਦੀ ਦਿਹਾੜਾ ਮਨਾਇਆ ਗਿਆ। ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਨਿਭਾਈ। ਐੱਚਐੱਮਵੀ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਜੀਆ, ਉਮਾ ਅਰੋੜਾ, ਮਾਨਸੀ, ਰਿਦਮ ਕੌਰ ਤੇ ਹਰਸ਼ਿਤਾ ਨੇ ਕਵਿਤਾ ਦਾ ਉੱਚਾਰਨ ਕੀਤਾ ਤੇ 1857 ਦੇ ਵਿਦਰੋਹ ਤੋਂ ਲੈ ਕੇ 2047 ਦੇ ਵਿਕਸਿਤ ਭਾਰਤ ਤੱਕ ਦੇ ਭਾਰਤ ਦੇ ਸ਼ਾਨਦਾਰ ਸਫ਼ਰ ਨੂੰ ਪੇਸ਼ ਕੀਤਾ। ਡਾ. ਗੁੰਜਨ ਤੇ ਸੰਗੀਤ ਗਾਇਨ ਵਿਭਾਗ ਦੇ ਵਿਦਿਆਰਥੀਆਂ ਨੇ ਤਿਰੰਗੇ ਨੂੰ ਸਮਰਪਿਤ ਇਕ ਗੀਤ 'ਵਿਜੇ ਵਿਸ਼ਵ ਤਿਰੰਗਾ ਪਿਆਰਾ ਝੰਡਾ ਊਂਚਾ ਰਹੇ ਹਮਾਰਾ' ਪੇਸ਼ ਕੀਤਾ। ਸਟੂਡੈਂਟ ਕੌਂਸਲ ਨੇ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਐੱਮਏ ਰਾਜਨੀਤੀ ਵਿਗਿਆਨ ਸਮੈਸਟਰ-1 ਦੀ ਜਾਨ੍ਹਵੀ ਨੇ ਇਕ ਕਵਿਤਾ ਸਾਂਝੀ ਕੀਤੀ ਕਿ ਭਾਰਤ ਦੇ ਨੌਜਵਾਨਾਂ ਦੀ ਊਰਜਾ, ਅਭਿਲਾਸ਼ਾ ਤੇ ਦ੍ਰਿੜ ਇਰਾਦੇ ਰਾਹੀਂ ਇਕ ਨਵੇਂ ਰਾਸ਼ਟਰ ਨੇ ਪਹਿਲਾਂ ਹੀ ਆਕਾਰ ਲੈਣਾ ਸ਼ੁਰੂ ਕਰ ਦਿੱਤਾ ਹੈ।