- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਚਐੱਮਵੀ ਦੀ ਨੇ “ਸਥਿਰਤਾ ਤੇ ਵਾਤਾਵਰਣ ਸੁਰੱਖਿਆ” 'ਤੇ ਜਾਗਰੂਕਤਾ ਕੈਂਪ ਲਗਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੰਸਰਾਜ ਮਹਿਲਾ ਮਹਾਵਿਦਿਆਲਿਆ ਦੀ ਉੱਨਤ ਭਾਰਤ ਅਭਿਆਨ ਟੀਮ ਨੇ ਪ੍ਰਿੰਸੀਪਲ ਡਾ.ਏਕਤਾ ਖੋਸਲਾ ਦੀ ਅਗਵਾਈ ਹੇਠ ਪਿੰਡ ਖਾਂਬਰਾ ਵਿਖੇ “ਸਥਿਰਤਾ ਤੇ ਵਾਤਾਵਰਣ ਸੁਰੱਖਿਆ” ਬਾਰੇ ਜਾਗਰੂਕਤਾ ਲੈਕਚਰ ਦਾ ਆਯੋਜਨ ਕੀਤਾ। ਯੂਬੀਏ ਦੀ ਕੋਆਰਡੀਨੇਟਰ ਸ਼ੈਫਾਲੀ ਕਸ਼ਯਪ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਥਿਰਤਾ ਤੇ ਵਾਤਾਵਰਣ ਸੁਰੱਖਿਆ ਸਾਡੇ ਗ੍ਰਹਿ ਧਰਤੀ ਤੇ ਮਨੁੱਖਤਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬੁਨਿਆਦੀ ਥੰਮ੍ਹ ਹਨ। ਵਾਤਾਵਰਣ ਸੁਰੱਖਿਆ ਇਨ੍ਹਾਂ ਕੁਦਰਤੀ ਪ੍ਰਣਾਲੀਆਂ ਨੂੰ ਤਬਾਹੀ, ਪ੍ਰਦੂਸ਼ਣ ਤੇ ਵੱਧ ਸ਼ੋਸ਼ਣ ਤੋਂ ਬਚਾਉਣ ਦਾ ਇਕ ਸਰਗਰਮ ਅਭਿਆਸ ਹੈ। ਅਸੀਂ ਸਾਰੇ ਇਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਈਏ ਤੇ ਵਾਤਾਵਰਣ ਦੀ ਸੁਰੱਖਿਆ ਲਈ ਕੰਮ ਕਰੀਏ। ਯੂਬੀਏ ਦੀ ਸਕੱਤਰ ਤੇ ਬੀ-ਵਾਕ ਦੀ ਵਿਦਿਆਰਥਣ ਰਾਧਿਕਾ ਨੇ ਵਾਤਾਵਰਣ ਦੀ ਸੰਭਾਲ ਲਈ ਸੰਭਵ ਹੱਲ ਦੱਸੇ ਤੇ ਸਾਰਿਆਂ ਨਾਲ ਮਿਲ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਪ੍ਰਣ ਲਿਆ। ਸ਼ੈਫਾਲੀ ਕਸ਼ਯਪ ਨੇ ਪਿੰਡ ਖਾਂਬਰਾ ਦੀ ਸਰਪੰਚ ਮਨਜੀਤ ਕੌਰ ਤੇ ਸਰਕਾਰੀ ਸਕੂਲ ਦੀ ਹੈੱਡ ਮਿਸਟਰੈਸ ਪੁਸ਼ਪਿੰਦਰ ਸੰਧੂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।